ਇੰਨੋਸੈਂਟ ਹਾਰਟਸ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਬਾਲ ਦਿਵਸ

ਇੰਨੋਸੈਂਟ ਹਾਰਟਸ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਬਾਲ ਦਿਵਸ

ਇੰਨੋਸੈਂਟ ਹਾਰਟਸ (ਜੀ.ਐੱਮ.ਟੀ., ਲੋਹਾਰਾਂ, ਸੀ.ਜੇ.ਆਰ., ਰਾਇਲ ਵਰਲਡ, ਕਪੂਰਥਲਾ ਰੋਡ) ਦੇ ਪੰਜਾਂ ਸਕੂਲਾਂ ਵਿੱਚ ਚਾਚਾ ਨਹਿਰੂ ਦਾ ਜਨਮ ਦਿਨ ‘ਬਾਲ ਦਿਵਸ’ ਵੱਜੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇੰਨੋਕਿਡਜ ਦੇ ਪ੍ਰੀ-ਪ੍ਰਾਇਮਰੀ ਸਕੂਲ ਦੇ ਛੋਟੇ ਬੱਚਿਆਂ ਨੇ ਚਾਚਾ ਨਹਿਰੂ ਲਈ ਆਪਣੇ ਡੂੰਘੇ ਪਿਆਰ ਦਾ ਪ੍ਰਗਟਾਵਾ ਕੀਤਾ। ਚਾਚਾ ਨਹਿਰੂ ਵਰਗੇ ਪਹਿਰਾਵੇ ਵਾਲੇ ਬੱਚੇ ਬਹੁਤ ਆਕਰਸ਼ਕ ਲੱਗ ਰਹੇ ਸਨ। ਬੱਚਿਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ,ਗਾਇਨ ਵਿੱਚ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ।ਇਸ ਤੋਂ ਇਲਾਵਾ ਬੱਚਿਆਂ ਨੇ ਬੈਲੂਨ, ਬਾਲ ਹੋਲਡਰ, ਰਿੰਗ, ਐਲੀਫੈਂਟ ਵਿਦ ਰਿੰਗ, ਪੇਪਰ ਪਲੇਟ ਆਦਿ ਖੇਡਾਂ ਦਾ ਆਨੰਦ ਮਾਣਿਆ। ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੇ ਜੀਵਨ ਅਤੇ ਕੰਮਾਂ ਬਾਰੇ ਜਾਣੂੰ ਕਰਵਾਇਆ ਗਿਆ। ਵਿਦਿਆਰਥੀਆਂ ਨੇ ਚਾਚਾ ਨਹਿਰੂ ਦੇ ਜਨਮ ਦਿਨ ’ਤੇ ਕਵਿਤਾਵਾਂ ਪੇਸ਼ ਕੀਤੀਆਂ।

ਇਸ ਮੌਕੇ ਵਿਦਿਆਰਥੀਆਂ ਲਈ ਕਾਰਡ ਮੇਕਿੰਗ ਗਤੀਵਿਧੀ ਕਰਵਾਈ ਗਈ ਅਤੇ 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਾਲ ਦਿਵਸ ‘ਤੇ ਇੱਕ ਪੈਰਾਗ੍ਰਾਫ਼ ਲਿਖਣ ਲਈ ਕਿਹਾ ਗਿਆ।ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਖੂਬ ਸ਼ਲਾਘਾ ਕੀਤੀ ਗਈ। ਜਮਾਤਾਂ ਵਿੱਚ ਅਧਿਆਪਕਾਂ ਨੇ ਬੱਚਿਆਂ ਨੂੰ ਦੱਸਿਆ ਕਿ ਅਸੀਂ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਬਾਲ ਦਿਵਸ ਵੱਜੋਂ ਮਨਾਉਂਦੇ ਹਾਂ। ਨਹਿਰੂ ਜੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ, ਜਿਸ ਕਾਰਨ ਅੱਜ ਵੀ ਉਨ੍ਹਾਂ ਨੂੰ ਚਾਚਾ ਨਹਿਰੂ ਕਿਹਾ ਜਾਂਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ ਅਤੇ ਚਾਚਾ ਨਹਿਰੂ ਦੇ ਬੱਚਿਆਂ ਪ੍ਰਤੀ ਪਿਆਰ ਅਤੇ ਦੇਸ਼ ਪ੍ਰਤੀ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਚਾਚਾ ਨਹਿਰੂ ਦੇ ਆਦਰਸ਼ਾਂ ਨੂੰ ਅਪਣਾਉਂਦੇ ਹੋਏ ਉਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਵਾਂਗ ਸੰਜਮੀ, ਦਲੇਰ ਅਤੇ ਸਮਝਦਾਰ ਬਣਨ ਲਈ ਪ੍ਰੇਰਿਤ ਕੀਤਾ।

error: Content is protected !!