ਇਸ ਬੱਚੇ ਦੇ ਪੈਦਾ ਹੁੰਦੇ ਹੀ ਦੁਨੀਆ ਦੀ ਆਬਾਦੀ ਹੋ 8 ਅਰਬ, ਈਸਾ ਮਸੀਹ ਦੇ ਜਨਮ ਸਮੇਂ ਧਰਤੀ ‘ਤੇ ਮੌਜੂਦ ਸੀ ਸਿਰਫ 20 ਕਰੋੜ ਲੋਕ, ਇਸ ਤਰ੍ਹਾਂ ਵਧੀ ਆਬਾਦੀ…

ਇਸ ਬੱਚੇ ਦੇ ਪੈਦਾ ਹੁੰਦੇ ਹੀ ਦੁਨੀਆ ਦੀ ਆਬਾਦੀ ਹੋ 8 ਅਰਬ, ਈਸਾ ਮਸੀਹ ਦੇ ਜਨਮ ਸਮੇਂ ਧਰਤੀ ‘ਤੇ ਮੌਜੂਦ ਸੀ ਸਿਰਫ 20 ਕਰੋੜ ਲੋਕ, ਇਸ ਤਰ੍ਹਾਂ ਵਧੀ ਆਬਾਦੀ…

ਵੀਓਪੀ ਬਿਊਰੋ -ਕਹਿੰਦੇ ਆਦਮ ਧਰਤੀ ਊਪਰ ਪਹਿਲਾ ਇਨਸਾਨ ਸੀ, ਇਸ ਤੋਂ ਧਰਤੀ ਦੀ ਜਨਸੰਖਿਆ ਵਧਦੀ ਗਈ ਅਤੇ ਅੱਜ ਧਰਤੀ ਵਿੱਚ 8 ਅਰਬ ਲੋਕ ਮੌਜੂਦ ਹਨ। ਇਸ ਬਾਰੇ ਖੁਲਾਸਾ ਕੀਤਾ ਹੈ https://www.worldometers.info/  ਦੀ ਰਿਪੋਰਟ ਨੇ, ਜਿਸ ਮੁਤਾਬਕ ਦੁਨੀਆਂ ਉਪਰ 800 ਕਰੋੜਵਾਂ ਬੱਚਾ ਪੈਦਾ ਹੋ ਗਿਆ ਹੈ। ਇਹ ਸਾਈਟ ਆਬਾਦੀ ਦੇ ਅਸਲ ਸਮੇਂ ਨੂੰ ਟਰੈਕ ਕਰਦੀ ਹੈ, ਇਸ ਬੱਚੇ ਦਾ ਜਨਮ ਮੰਗਲਵਾਰ ਦੁਪਹਿਰ ਕਰੀਬ 1.30 ਵਜੇ ਹੋਇਆ। ਇਸ ਤੋਂ ਪਹਿਲਾ ਵੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਇਹ ਵੀ ਅਨੁਮਾਨ ਲਗਾਇਆ ਗਿਆ ਸੀ ਕਿ 15 ਨਵੰਬਰ 2022 ਨੂੰ ਦੁਨੀਆ ਦੀ ਆਬਾਦੀ 800 ਕਰੋੜ ਹੋ ਜਾਵੇਗੀ।

ਗੱਲ ਕਰੀਏ ਈਸਾ ਮਸੀਹ ਦੇ ਜਨਮ ਸਮੇਂ ਦੀ ਤਾਂ ਉਸ ਸਮੇਂ ਧਰਤੀ ਉਪਰ ਸਿਰਫ 20 ਕਰੋੜ ਲੋਕ ਹੀ ਮੌਜੂਦ ਸਨ ਪਰ ਅੱਜ 21ਵੀ ਸਦੀ ਵਿਚ ਇਹ ਜਨਸੰਖਿਆ ਵੱਧ ਕੇ 8 ਅਰਬ ਹੋ ਗਈ ਹੈ। 100 ਕਰੋੜ ਤੱਕ ਪਹੁੰਚਣ ਲਈ ਲਗਭਗ 1800 ਸਾਲ ਲੱਗ ਗਏ। ਉਸ ਤੋਂ ਬਾਅਦ ਦੁਨੀਆ ਨੂੰ 100 ਕਰੋੜ ਤੋਂ 200 ਕਰੋੜ ਤੱਕ ਪਹੁੰਚਣ ਲਈ ਸਿਰਫ 130 ਸਾਲ ਲੱਗੇ। ਆਬਾਦੀ ਦੇ ਵਾਧੇ ਦੇ ਇਸ ਅੰਕੜੇ ਵਿੱਚ ਖਾਸ ਗੱਲ ਇਹ ਹੈ ਕਿ ਪਿਛਲੇ 24 ਸਾਲਾਂ ਵਿੱਚ ਵਿਸ਼ਵ ਦੀ ਆਬਾਦੀ ਵਿੱਚ 200 ਕਰੋੜ ਦਾ ਵਾਧਾ ਹੋਇਆ ਹੈ। ਸੰਸਾਰ ਦੀ ਆਬਾਦੀ 1998 ਵਿੱਚ 600 ਕਰੋੜ ਸੀ ਜੋ 2010 ਵਿੱਚ ਵਧ ਕੇ 700 ਕਰੋੜ ਹੋ ਗਈ। ਅਗਲੇ 12 ਸਾਲਾਂ ਵਿਚ 2022 ਵਿਚ ਆਬਾਦੀ ਵਿਚ 100 ਕਰੋੜ ਦਾ ਵਾਧਾ ਹੋਇਆ ਅਤੇ 15 ਨਵੰਬਰ 2022 ਨੂੰ ਦੁਨੀਆ ਵਿਚ 800 ਕਰੋੜ ਬੱਚੇ ਨੇ ਜਨਮ ਲਿਆ।

ਧਰਤੀ ‘ਤੇ ਮਨੁੱਖਾਂ ਦੀ ਗਿਣਤੀ 700 ਕਰੋੜ ਤੋਂ ਵਧ ਕੇ 800 ਕਰੋੜ ਹੋ ਗਈ ਹੈ। ਸੰਯੁਕਤ ਰਾਸ਼ਟਰ ਦੇ ਅਨੁਮਾਨਾਂ ਅਨੁਸਾਰ 2030 ਤੱਕ ਦੁਨੀਆ ਦੀ ਆਬਾਦੀ 850 ਮਿਲੀਅਨ ਤੱਕ ਪਹੁੰਚ ਸਕਦੀ ਹੈ। ਹਾਲਾਂਕਿ ਸੰਯੁਕਤ ਰਾਸ਼ਟਰ ਨੇ ਇਹ ਵੀ ਕਿਹਾ ਹੈ ਕਿ 1950 ਤੋਂ ਬਾਅਦ ਪਹਿਲੀ ਵਾਰ 2020 ਵਿੱਚ ਆਬਾਦੀ ਵਾਧੇ ਦੀ ਦਰ ਵਿੱਚ ਇੱਕ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

error: Content is protected !!