ਨਹੀਂ ਹੋ ਰਿਹਾ ਸੀ ਵਿਆਹ ਤਾਂ ਚਲੇ ਗਏ ਮੈਰਿਜ ਬਿਊਰੋ ਵਾਲਿਆਂ ਕੋਲ, ਉਨ੍ਹਾਂ ਨੇ ਦੁਲਹੇ ਦੇ ਕੱਪੜੇ ਪੁਆ ਕੇ ਬੈਠਾ ਦਿੱਤੇ ਹੋਟਲ ‘ਚ ਅਤੇ ਆਪ ਲੱਖਾਂ ਰੁਪਏ ਲੈ ਕੇ ਹੋ ਗਿਆ ਰਫੂ-ਚੱਕਰ…

ਨਹੀਂ ਹੋ ਰਿਹਾ ਸੀ ਵਿਆਹ ਤਾਂ ਚਲੇ ਗਏ ਮੈਰਿਜ ਬਿਊਰੋ ਵਾਲਿਆਂ ਕੋਲ, ਉਨ੍ਹਾਂ ਨੇ ਦੁਲਹੇ ਦੇ ਕੱਪੜੇ ਪੁਆ ਕੇ ਬੈਠਾ ਦਿੱਤੇ ਹੋਟਲ ‘ਚ ਅਤੇ ਆਪ ਲੱਖਾਂ ਰੁਪਏ ਲੈ ਕੇ ਹੋ ਗਿਆ ਰਫੂ-ਚੱਕਰ…

ਹਰਿਆਣਾ (ਵੀਓਪੀ ਬਿਊਰੋ) ਹਰਿਆਣਾ ਦੇ 3 ਲੜਕਿਆਂ ਦੇ ਨਾਲ ਅਜਿਹੀ ਠੱਗੀ ਵੱਜੀ ਕਿ ਉਹ ਖੁਦ ਹੀ ਮਜਾਕ ਦੇ ਪਾਤਰ ਬਣ ਗਏ। ਦਰਅਸਲ ਹੋਇਆ ਇੰਜ ਕਿ ਹਰਿਆਣਾ ਦੇ ਰਹਿਣ ਵਾਲੇ 3 ਲੜਕਿਆਂ ਦਾ ਕਿਤੇ ਵੀ ਵਿਆਹ ਨਹੀਂ ਹੋ ਰਿਹਾ ਸੀ, ਜਾਂ ਕਹਿ ਲਵੋ ਕਿ ਉਹਨਾਂ ਨੂੰ ਵਿਆਹ ਲਈ ਕੁੜੀਆਂ ਨਹੀਂ ਮਿਲ ਰਹੀਆਂ ਸਨ ਤਾਂ ਉਹ ਉਹਨਾਂ ਨੇ ਕਿਸੇ ਮੈਰਿਜ ਬਿਊਰੋ ਵਾਲਿਆਂ ਦੇ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨਹਾਂ ਦੀ ਮੁਲਾਕਾਤ ਰਾਜੂ ਨਾਂ ਦਾ ਵਿਅਕਤੀ ਦੇ ਨਾਲ ਹੋਈ, ਜਿਸ ਨੇ ਉਹਨਾਂ ਦਾ ਵਿਆਹ ਕਰਵਾ ਦੇਣ ਦਾ ਲਾਰਾ ਲਾ ਦਿੱਤਾ। ਇਸ ਤੋਂ ਬਾਅਦ ਸਾਰਾ ਖੇਲ ਸ਼ੁਰੂ ਹੋਇਆ ਅਤੇ ਦੋਸ਼ੀ ਨੇ ਉਹਨਾਂ ਕੋਲੋਂ 50-50 ਹਜਾਰ ਰੁਪਏ ਵੀ ਲੈ ਲਏ ਅਤੇ ਉਹਨਾਂ ਦਾ ਵਿਆਹ ਵੀ ਨਹੀਂ ਕਰਵਾਇਆ ਅਤੇ ਹੁਣ ਖੁਦ ਵੀ ਫਰਾਰ ਹੋ ਗਿਆ ਹੈ। ਇਸ ਮਾਮਲੇ ਸਬੰਧੀ ਉਨਹਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।


ਉਕਤ ਸਾਰੀ ਘਟਨਾ ਲੁਧਿਆਣਾ ਵਿਖੇ ਵਾਪਰੀ ਹੈ ਅਤੇ ਥਾਣਾ ਡਿਵੀਜ਼ਨ ਨੰਬਰ 5 ਦੀ ਐਸਐਚਓ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਰਾਜੂ ਨਾਂ ਦੇ ਵਿਅਕਤੀ ਨੇ ਤਿੰਨ ਨੌਜਵਾਨਾਂ ਨੂੰ ਵਿਆਹ ਲਈ ਲੁਧਿਆਣਾ ਬੁਲਾਇਆ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਾਂ ਦੇ 15 ਲੋਕ ਵੀ ਸਨ। ਉਨ੍ਹਾਂ ਕੋਲ ਮੁਲਜ਼ਮ ਦੀ ਤਸਵੀਰ ਹੈ, ਉਸ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਪਤਾ ਲੱਗਾ ਕਿ 3 ਪਰਿਵਾਰਾਂ ਵੱਲੋਂ 50-50 ਹਜ਼ਾਰ ਕਿਸ ਕੰਮ ਲਈ ਦਿੱਤੇ ਗਏ ਸਨ ਅਤੇ ਲੜਕੀਆਂ ਕਿੱਥੋਂ ਆਉਣੀਆਂ ਸਨ।


ਸ਼ਿਕਾਇਤਕਰਤਾ ਮਨੀਸ਼ ਨੇ ਦੱਸਿਆ ਦੋਸ਼ੀ ਨੇ ਕਿਹਾ ਕਿ ਉਹ ਉਨ੍ਹਾਂ ਦਾ ਵਿਆਹ ਕਰਵਾ ਸਕਦਾ ਹੈ। ਇਸਦੇ ਲਈ ਇੱਕ ਰਜਿਸਟ੍ਰੇਸ਼ਨ ਫੀਸ ਹੈ. ਇੱਕ ਲਾੜੇ ਲਈ 50 ਹਜ਼ਾਰ ਰੁਪਏ ਖਰਚ ਹੋਣਗੇ। ਇਸ ਦੇ ਲਈ ਲੁਧਿਆਣਾ ਵਿੱਚ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ ਅਤੇ ਫਿਰ ਫਗਵਾੜਾ ਤੋਂ ਲੜਕੀਆਂ ਲਿਆ ਕੇ ਵਿਆਹ ਕਰਵਾਇਆ ਜਾਵੇਗਾ। ਪਿਛਲੇ ਪੰਜ ਮਹੀਨਿਆਂ ਤੋਂ ਉਹ ਲਗਾਤਾਰ ਉਸ ਦੇ ਸੰਪਰਕ ਵਿਚ ਸੀ ਅਤੇ ਉਸ ਨੂੰ ਲੜਕੀਆਂ ਦੀਆਂ ਤਸਵੀਰਾਂ ਵੀ ਵਟਸਐਪ ‘ਤੇ ਭੇਜਦਾ ਸੀ। ਰਾਜੂ ਨੇ ਸੋਮਵਾਰ ਨੂੰ ਉਸ ਨੂੰ ਲੁਧਿਆਣਾ ਬੁਲਾਇਆ। ਇਹ ਕਹਿ ਕੇ ਕਿ ਮੰਗਲਵਾਰ ਨੂੰ ਰਜਿਸਟ੍ਰੇਸ਼ਨ ਤੋਂ ਬਾਅਦ ਉਹ ਵਿਆਹ ਕਰਵਾ ਲਵੇਗਾ। ਇਸ ਤੋਂ ਬਾਅਦ ਤਿੰਨ ਪਰਿਵਾਰਾਂ ਦੇ 15 ਲੋਕ ਲੁਧਿਆਣਾ ਆ ਗਏ। ਮੁਲਜ਼ਮ ਰਾਜੂ ਨੇ ਉਨ੍ਹਾਂ ਨੂੰ ਬੱਸ ਸਟੈਂਡ ਨੇੜੇ ਇੱਕ ਹੋਟਲ ਵਿੱਚ ਠਹਿਰਾਇਆ। ਕਮਰੇ ਦੀ ਬੁਕਿੰਗ ਲਈ ਮੁਲਜ਼ਮ ਨੇ ਆਪਣੀ ਜੇਬ ਵਿੱਚੋਂ 500 ਰੁਪਏ ਦਿੱਤੇ ਸਨ। ਇਸ ਤੋਂ ਬਾਅਦ ਉਹ ਤਿੰਨਾਂ ਤੋਂ 50-50 ਹਜ਼ਾਰ ਰੁਪਏ ਲੈ ਕੇ ਚਲਾ ਗਿਆ। ਜਦੋਂ ਪੀੜਤਾਂ ਨੇ ਉਸ ਤੋਂ ਰਸੀਦ ਮੰਗੀ ਤਾਂ ਉਸ ਨੇ ਕਿਹਾ ਕਿ ਬਾਅਦ ਵਿੱਚ ਦੇਵਾਂਗਾ। ਇਸ ਤੋਂ ਬਾਅਦ ਉਹ ਸਾਰਿਆਂ ਨੂੰ ਲੈ ਕੇ ਹੋਟਲ ਚਲਾ ਗਿਆ। ਉਨ੍ਹਾਂ ਨੂੰ ਆਰਾਮ ਕਰਨ ਲਈ ਕਿਹਾ, ਕੁਝ ਸਮੇਂ ਬਾਅਦ ਮਿਲ ਜਾਣਗੇ। ਇਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ।

error: Content is protected !!