ਡਾਂਸਰਾਂ ਨੂੰ ਸਟੇਜ ਤੋਂ ਹੇਠਾਂ ਆ ਕੇ ਆਪਣੇ ਨਾਲ ਨੱਚਣ ਲਈ ਕਿਹਾ, ਮਨ੍ਹਾ ਕੀਤਾ ਤਾਂ ਮਾਰੀਆਂ ਗੋਲ਼ੀਆਂ…

ਡਾਂਸਰਾਂ ਨੂੰ ਸਟੇਜ ਤੋਂ ਹੇਠਾਂ ਆ ਕੇ ਆਪਣੇ ਨਾਲ ਨੱਚਣ ਲਈ ਕਿਹਾ, ਮਨ੍ਹਾ ਕੀਤਾ ਤਾਂ ਮਾਰੀਆਂ ਗੋਲ਼ੀਆਂ…

ਬਿਹਾਰ (ਵੀਓਪੀ ਬਿਊਰੋ) ਬਿਹਾਰ ਦੇ ਸੰਦੇਸ਼ ਥਾਣਾ ਖੇਤਰ ਦੇ ਜਨੈਡੀਹ ਵਿੱਚ ਜਨਮ ਦਿਨ ਦੀ ਪਾਰਟੀ ਉੱਪਰ ਸਟੇਜ ਉੱਪਰ ਡਾਂਸ ਕਰ ਰਹੀਆਂ ਲੜਕੀਆਂ ਨੂੰ ਕੁਝ ਨੌਜਵਾਨਾਂ ਨੇ ਇਸ ਕਰ ਕੇ ਹੀ ਗੋਲ਼ੀਆਂ ਮਾਰ ਦਿੱਤੀਆਂ ਕਿ ਉਹਨਾਂ ਨੇ ਉਹਨਾਂ ਦੇ ਨਾਲ ਸਟੇਜ ਤੋਂ ਹੇਠਾਂ ਆ ਕੇ ਡਾਂਸ ਕਰਨ ਨੂੰ ਮਨ੍ਹਾ ਕਰ ਦਿੱਤਾ ਸੀ। ਇਸ ਦੌਰਾਨ ਬਦਮਾਸ਼ਾਂ ਨੇ ਲੜਕੀਆਂ ਦੇ ਨਾਲ ਸਟੇਜ ਉੱਪਰ ਪ੍ਰਫਾਰਮਸ ਕਰ ਰਹੇ ਮਰਦ ਸਿੰਗਰ ਨੂੰ ਵੀ ਗੋਲ਼ੀ ਮਾਰੀ ਹੈ। ਫਿਲਹਾਰ ਦੋਵਾਂ ਦਾ ਇਲਾਜ ਹਸਪਤਾਲ ਵਿਖੇ ਚੱਲ ਰਿਹਾ ਹੈ ਅਤੇ ਇਸ ਦੌਰਾਨ ਸਥਾਨਕ ਪੁਲਿਸ ਨੇ ਵੀ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਘਟਨਾ ਉਸ ਸਮੇਂ ਵਾਪਰੀ ਜਦ ਉਹ ਪ੍ਰੋਗਰਾਮ ਖਤਮ ਕਰ ਕੇ ਵਾਪਸ ਆਪਣੇ ਘਰ ਨੂੰ ਜਾ ਰਹੇ ਸਨ।


ਜਾਣਕਾਰੀ ਮੁਤਾਬਕ ਸਥਾਨਕ ਇਲਾਕੇ ਦੇ ਪੰਚਾਇਤ ਸੰਮਤੀ ਮੈਂਬਰ ਦੇ ਬੇਟੇ ਦੇ ਜਨਮ ਦਿਨ ਦੀ ਪਾਰਟੀ ‘ਚ ਉਕਤ ਜ਼ਖਮੀ ਲੋਕ ਪ੍ਰੋਗਰਾਮ ਪੇਸ਼ ਕਰ ਰਹੇ ਸਨ। ਇਸ ਦੌਰਾਨ 23 ਸਾਲ ਦੀ ਡਾਂਸਰ ਨੀਨੂ ਬੇਹੇਰਾ ਤੇ 27 ਸਾਲ ਦੇ ਸਿੰਗਰ ਮੁਕੇਸ਼ ਯਾਦਵ ਨੇ ਦੱਸਿਆ ਕਿ ਉਹ ਸੰਦੇਸ਼ ਥਾਣਾ ਖੇਤਰ ਦੇ ਪਿੰਡ ਅਹਪੁਰਾ ਪੰਚਾਇਤ ਦੇ ਸਲੇਮਪੁਰ ਪਿੰਡ ਦੀ ਪੰਚਾਇਤ ਸਮਿਤੀ ਮੈਂਬਰ ਨੀਤੂ ਕੁਮਾਰੀ ਦੇ 4 ਸਾਲਾ ਬੇਟੇ ਆਰੀਅਨ ਕੁਮਾਰ ਅਤੇ ਉਸ ਦੇ ਸਾਥੀ ਮੁਕੇਸ਼ ਦੇ ਜਨਮ ਦਿਨ ਦੀ ਪਾਰਟੀ ਸਮਾਰੋਹ ਵਿੱਚ ਨੱਚਣ ਅਤੇ ਗਾਉਣ ਲਈ ਗਏ ਸਨ। ਇਸੇ ਦੌਰਾਨ ਡਾਂਸ ਪ੍ਰੋਗਰਾਮ ਦੌਰਾਨ ਪਿੰਡ ਦੇ ਕੁਝ ਲੋਕ ਹੱਥਾਂ ਵਿਚ ਹਥਿਆਰ ਲੈ ਕੇ ਸ਼ਰਾਬ ਦੇ ਨਸ਼ੇ ਵਿਚ ਸਟੇਜ ‘ਤੇ ਨੱਚ ਰਹੇ ਸਨ ਅਤੇ ਵਾਰ-ਵਾਰ ਉਸ ਨੂੰ ਹੇਠਾਂ ਬੁਲਾ ਕੇ ਡਾਂਸ ਕਰਨ ਲਈ ਕਹਿ ਰਹੇ ਸਨ, ਜਿਸ ਦੌਰਾਨ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਜਨਮਦਿਨ ਦੀ ਪਾਰਟੀ ਦਾ ਜਸ਼ਨ ਖਤਮ ਹੋਣ ਤੋਂ ਬਾਅਦ ਦੋਵੇਂ ਵਾਪਸ ਜਾ ਰਹੇ ਸਨ।


ਇਸ ਦੌਰਾਨ ਰਸਤੇ ਵਿੱਚ ਉਸੇ ਸਮੇਂ ਜਨੇਹ ਪਿੰਡ ਨੇੜੇ ਹਥਿਆਰਬੰਦ ਬਦਮਾਸ਼ਾਂ ਨੇ ਉਸ ਨੂੰ ਰਸਤੇ ਦੇ ਵਿਚਕਾਰ ਘੇਰ ਲਿਆ ਅਤੇ ਗੋਲ਼ੀਆਂ ਮਾਰ ਦਿੱਤੀਆਂ ਅਤੇ ਉਹ ਦੋਵੇਂ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਆਰਾ ਸਦਰ ਹਸਪਤਾਲ ਪਹੁੰਚਾਇਆ। ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਬਿਹਤਰ ਇਲਾਜ ਲਈ ਪਟਨਾ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਸਥਾਨਕ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਬਦਮਾਸ਼ਾਂ ਨੂੰ ਫੜਨ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!