‘ਆਪ’ ਵਿਧਾਇਕ ਦਾ ਸਾਲਾ ਕੌਂਸਲਰ ਸੀਟ ਲਈ ਵੰਡ ਰਿਹਾ ਸੀ 90-90 ਲੱਖ ਦੀਆਂ ਟਿਕਟਾਂ, ਪੁਲਿਸ ਨੇ ਸਾਲਾ, ਪੀਏ ਸਣੇ 3 ਜਣੇ ਕੀਤੇ ਕਾਬੂ, ਵਿਧਾਇਕ ਕਹਿੰਦਾ ਮੈਂ ਤਾਂ…

‘ਆਪ’ ਵਿਧਾਇਕ ਦਾ ਸਾਲਾ ਕੌਂਸਲਰ ਸੀਟ ਲਈ ਵੰਡ ਰਿਹਾ ਸੀ 90-90 ਲੱਖ ਦੀਆਂ ਟਿਕਟਾਂ, ਪੁਲਿਸ ਨੇ ਸਾਲਾ, ਪੀਏ ਸਣੇ 3 ਜਣੇ ਕੀਤੇ ਕਾਬੂ, ਵਿਧਾਇਕ ਕਹਿੰਦਾ ਮੈਂ ਤਾਂ…

ਦਿੱਲੀ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਦੀ ਸਰਕਾਰ ਇਕ ਪਾਸੇ ਤਾਂ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਉਹਨਾਂ ਦੇ ਆਪਣੇ ਹੀ ਬੰਦੇ ਇਹ ਗੱਲਾਂ ਨਹੀਂ ਮੰਨ ਰਹੇ ਅਤੇ ਸੱਤਾ ਦਾ ਪਾਵਰ ਦਾ ਇਸਤੇਮਾਲ ਕਰ ਰਹੇ ਹਨ। ਇਸੇ ਮਾਮਲੇ ਵਿੱਚ ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ACB) ਨੇ ਵੱਡੀ ਕਾਰਵਾਈ ਕਰਦੇ ਹੋਏ ਪੈਸੇ ਲੈ ਕੇ ਨਿਗਮ ਦੀ ਟਿਕਟ ਵੇਚਣ ਦੇ ਦੋਸ਼ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਸਾਲੇ ਅਤੇ ਪੀਏ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਜੇ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਤੋਂ ਪਹਿਲਾਂ ਵੀ ਇਨਹਾਂ ਨੇ ਕਿੰਨੇ ਲੋਕਾਂ ਤੋਂ ਪੈਸੇ ਲਏ ਹਨ ਕਿ ਨਹੀਂ। ਇਹ ਸਾਰਾ ਮਾਮਲਾ ਇਕ ਆਮ ਆਦਮੀ ਪਾਰਟੀ ਦੀ ਮਹਿਲਾ ਵਰਕਰ ਨਾਲ ਹੀ ਸਬੰਧਤ ਹੈ।


ਪੁਲਿਸ ਮੁਤਾਬਕ ਕੌਂਸਲਰ ਦੀ ਟਿਕਟ ਦਿਵਾਉਣ ਦੇ ਨਾਂ ’ਤੇ ਇਸ ਔਰਤ ਤੋਂ 90 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਮਾਡਲ ਟਾਊਨ ਤੋਂ ‘ਆਪ’ ਵਿਧਾਇਕ ਅਖਿਲੇਸ਼ਪਤੀ ਤ੍ਰਿਪਾਠੀ ਦੇ ਜੀਜਾ ਓਮ ਸਿੰਘ, ਪੀਏ ਵਿਸ਼ਾਲ ਪਾਂਡੇ ਅਤੇ ਇੱਕ ਹੋਰ ਮੁਲਜ਼ਮ ਪ੍ਰਿੰਸ ਰਘੂਵੰਸ਼ੀ ਸ਼ਾਮਲ ਹਨ। ਦਿੱਲੀ ਦੇ ਕਮਲਾ ਨਗਰ ਦੇ ਵਾਰਡ ਨੰਬਰ 69 ਦੀ ‘ਆਪ’ ਵਰਕਰ ਸ਼ੋਭਾ ਖੜੀ ਨੇ ਆਮ ਆਦਮੀ ਪਾਰਟੀ ਤੋਂ ਕੌਂਸਲਰ ਦੀ ਟਿਕਟ ਦੀ ਮੰਗ ਕੀਤੀ ਸੀ। ਸ਼ੋਭਾ ਦਾ ਦੋਸ਼ ਹੈ ਕਿ ਵਿਧਾਇਕ ਅਖਿਲੇਸ਼ ਪਤੀ ਤ੍ਰਿਪਾਠੀ ਨੇ ਟਿਕਟ ਦਿਵਾਉਣ ਦੇ ਬਦਲੇ 90 ਲੱਖ ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਅਖਿਲੇਸ਼ਪਤੀ ਤ੍ਰਿਪਾਠੀ ਨੂੰ 35 ਲੱਖ ਰੁਪਏ ਅਤੇ ਵਜ਼ੀਰਪੁਰ ਦੇ ਵਿਧਾਇਕ ਰਾਜੇਸ਼ ਗੁਪਤਾ ਨੂੰ 20 ਲੱਖ ਰੁਪਏ ਰਿਸ਼ਵਤ ਵਜੋਂ ਦਿੱਤੇ ਸਨ। ਸੌਦੇ ਅਨੁਸਾਰ ਬਾਕੀ 35 ਲੱਖ ਰੁਪਏ ਸੂਚੀ ਵਿੱਚ ਨਾਮ ਆਉਣ ਤੋਂ ਬਾਅਦ ਦਿੱਤੇ ਜਾਣੇ ਸਨ।


ਇਸ ਦੌਰਾਨ ਸੂਚੀ ਜਾਰੀ ਹੋਣ ਤੋਂ ਬਾਅਦ ਜਦੋਂ ਸ਼ੋਭਾ ਦਾ ਨਾਮ ਸੂਚੀ ਵਿੱਚ ਨਹੀਂ ਆਇਆ ਤਾਂ ਉਸਨੇ ਵਿਧਾਇਕ ਅਖਿਲੇਸ਼ਪਤੀ ਤ੍ਰਿਪਾਠੀ ਦੇ ਜੀਜਾ ਓਮ ਸਿੰਘ ਨੂੰ ਇਸ ਦੀ ਸ਼ਿਕਾਇਤ ਕੀਤੀ। ਉਸ ਨੇ ਪੈਸੇ ਵਾਪਸ ਕਰਨ ਲਈ ਕਿਹਾ। ਸ਼ਿਕਾਇਤਕਰਤਾ ਨੇ ਬਾਅਦ ਵਿੱਚ ਏਸੀਬੀ ਨੂੰ ਇਸ ਦੀ ਸ਼ਿਕਾਇਤ ਕੀਤੀ ਅਤੇ ਰਿਸ਼ਵਤ ਦਿੰਦੇ ਸਮੇਂ ਰਿਕਾਰਡ ਕੀਤੀ ਵੀਡੀਓ ਵੀ ਸਬੂਤ ਵਜੋਂ ਏਜੰਸੀ ਨੂੰ ਮੁਹੱਈਆ ਕਰਵਾਈ। ਸ਼ਿਕਾਇਤ ਮਿਲਣ ਤੋਂ ਬਾਅਦ ਏਸੀਬੀ ਨੇ 15 ਨਵੰਬਰ ਦੀ ਰਾਤ ਨੂੰ ਓਮ ਸਿੰਘ ਆਪਣੇ ਸਾਥੀ ਸ਼ਿਵਸ਼ੰਕਰ ਪਾਂਡੇ ਅਤੇ ਪ੍ਰਿੰਸ ਰਘੂਵੰਸ਼ੀ ਨੂੰ ਨਕਦੀ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਹੁਣ ਇਸ ਤੋਂ ਬਾਅਦ ਏਸੀਬੀ ਛੇਤੀ ਹੀ ਇਸ ਮਾਮਲੇ ਨਾਲ ਸਬੰਧਤ ਵਿਧਾਇਕ ਅਖਿਲੇਸ਼ਪਤੀ ਤ੍ਰਿਪਾਠੀ ਅਤੇ ਵਜ਼ੀਰਪੁਰ ਤੋਂ ਵਿਧਾਇਕ ਰਾਜੇਸ਼ ਗੁਪਤਾ ਦੋਵਾਂ ਤੋਂ ਪੁੱਛਗਿੱਛ ਕਰੇਗੀ।

error: Content is protected !!