ਜਲਦ ਬਣ ਜਾਣਗੇ ਅੱਧਿਓ ਜ਼ਿਆਦਾ ਮਰਦ ਨਿਪੁੰਸਕ, ਰਿਪੋਰਟ ‘ਚ ਹੋਇਆ ਖੁਲਾਸਾ, ਇਹ ਕਾਰਨ ਹੋਣਗੇ ਗੰਭੀਰ…

ਜਲਦ ਬਣ ਜਾਣਗੇ ਅੱਧਿਓ ਜ਼ਿਆਦਾ ਮਰਦ ਨਿਪੁੰਸਕ, ਰਿਪੋਰਟ ‘ਚ ਹੋਇਆ ਖੁਲਾਸਾ, ਇਹ ਕਾਰਨ ਹੋਣਗੇ ਗੰਭੀਰ…

ਦਿੱਲੀ (ਵੀਓਪੀ ਬਿਊਰੋ) ਜਿਵੇਂ-ਜਿਵੇੇਂ ਧਰਤੀ ਉਪਰ ਜਨਸੰਖਿਆ ਅਤੇ ਪ੍ਰਦੂਸ਼ਣ ਵੱਧ ਰਿਹਾ ਹੈ, ਉਸੇ ਤਰ੍ਹਾਂ ਹੀ ਇਨਸਾਨ ਦੇ ਲਈ ਇਸ ਦੇ ਸਿੱਟੇ ਗੰਭੀਰ ਹੋ ਰਹੇ ਹਨ। ਇਹ ਸਿੱਟੇ ਇੰਨੇ ਜ਼ਿਆਦਾ ਗੰਭੀਰ ਹੋ ਸਕਦੇ ਹਨ ਕਿ ਦੁਨੀਆਂ ਵਿੱਚ ਅੱਧੇ ਤੋਂ ਜਿਆਦਾ ਮਰਦ ਜਲਦ ਹੀ ਨਿਪੁੰਸਕ ਬਣ ਜਾਣਗੇ। ਇਸ ਸਬੰਧੀ ‘ਹਿਊਮਨ ਰੀਪ੍ਰੋਡਕਸ਼ਨ ਅਪਡੇਟ’ ਜਰਨਲ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ। ਇਸ ਦੌਰਾਨ ਇਸ ਰਿਪੋਰਟ ਦੇ ਵਿਗਿਆਨੀ ਹੇਗਈ ਲੇਵਿਨ ਦਾ ਕਹਿਣਾ ਹੈ ਕਿ ਭਾਰਤੀ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ‘ਤੇ ਵੀ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਰਿਪੋਰਟ ਦੇ ਨਾਲ ਹੀ ਆਉਣ ਵਾਲੀ ਪੀੜ੍ਹੀ ਦੇ ਲਈ ਇਹ ਚਿੰਤਾ ਦਾ ਵਿਸ਼ਾ ਹੈੈ।

ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਭਾਰਤ ਸਮੇਤ ਦੁਨੀਆ ਭਰ ਦੇ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਪਿਛਲੇ 45 ਸਾਲਾਂ ਵਿੱਚ ਅੱਧੇ ਤੋਂ ਵੱਧ ਘਟੀ ਹੈ। ਮਾਊਂਟ ਸਿਨਾਈ ਮੈਡੀਕਲ ਸੈਂਟਰ (ਮਿਆਮੀ), ਯੂਨੀਵਰਸਿਟੀ ਆਫ਼ ਕੋਪੇਨਹੇਗਨ (ਕੋਪਨਹੇਗਨ) ਅਤੇ ਹਿਬਰੂ ਯੂਨੀਵਰਸਿਟੀ (ਜੇਰੂਸ਼ਲਮ) ਨੇ ਸਾਂਝੇ ਤੌਰ ‘ਤੇ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ‘ਤੇ ਖੋਜ ਕੀਤੀ। ਇਹ ਖੋਜ ਰਿਪੋਰਟ 15 ਨਵੰਬਰ ਮੰਗਲਵਾਰ ਨੂੰ ‘ਹਿਊਮਨ ਰੀਪ੍ਰੋਡਕਸ਼ਨ ਅਪਡੇਟ’ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਹੈ। ਇਸ ਰਿਪੋਰਟ ਦੇ ਲਈ ਦੱਖਣੀ ਅਮਰੀਕਾ, ਅਫਰੀਕਾ, ਏਸ਼ੀਆ, ਯੂਰਪ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਮਹਾਦੀਪ ਦੇ 53 ਦੇਸ਼ਾਂ ਦੇ 57,000 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਰਿਪੋਰਟ ਮੁਤਾਬਕ ਦੱਸਿਆ ਗਿਆ ਹੈ ਕਿ ਪ੍ਰਤੀ ਮਿਲੀਲੀਟਰ ਵੀਰਜ ਵਿਚ ਸ਼ੁਕਰਾਣੂਆ਼ਂ ਦੀ ਗਿਣਤੀ ਡੇਢ ਤੋਂ 4 ਕਰੋੜ ਹੁੰਦੀ ਹੈ ਪਰ ਜੇਕਰ ਇਹ ਡੇਢ ਕਰੋੜ ਤੋਂ ਘੱਟ ਜਾਵੇ ਤਾਂ ਇਲਾਜ ਹੀ ਜਰੂਰੀ ਹੋ ਜਾਂਦਾ ਹੈ ਅਤੇ ਇਸ ਕਾਰਨ ਪੁਰਸ਼ ਨਿਪੁੰਸਕ ਬਣ ਜਾਂਦਾ ਹੈ। ਇਸੇ ਲਈ ਮਰਦਾਂ ਦੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣਾ ਚਿੰਤਾ ਦਾ ਵਿਸ਼ਾ ਹੈ। ਇਸ ਕਾਰਨ ਬੱਚੇ ਪੈਦਾ ਹੋਣ ਦੀ ਸੰਭਾਵਨਾ ਜ਼ੀਰੋ ਹੋ ਸਕਦੀ ਹੈ। ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਦਾ ਸਭ ਤੋਂ ਜਿਆਦਾ ਅਸਰ ਭਾਰਤ ਦੇ ਮਰਦਾਂ ਉਪਰ ਹੀ ਦੇਖਿਆ ਜਾਵੇਗਾ।

ਮਰਦਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣ ਦੇ ਇਹ ਕਾਰਨ ਹੋ ਸਕਦੇ ਹਨ। ਐਂਡੋਕਰੀਨ ਵਿਘਨ ਪਾਉਣ ਵਾਲੇ ਰਸਾਇਣ ਭੋਜਨ, ਪਾਣੀ ਅਤੇ ਹਵਾ ਰਾਹੀਂ ਸਰੀਰ ਵਿੱਚ ਪਹੁੰਚਦੇ ਹਨ। ਇਸ ਦੀ ਮਾਤਰਾ ਵਧਣ ਨਾਲ ਸਰੀਰ ਦੇ ਹੋਰ ਹਾਰਮੋਨਸ ਪ੍ਰਭਾਵਿਤ ਹੁੰਦੇ ਹਨ। ਮਰਦਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਵਿੱਚ ਕਮੀ ਵੀ ਕਾਫੀ ਹੱਦ ਤੱਕ ਪ੍ਰਦੂਸ਼ਣ ‘ਤੇ ਨਿਰਭਰ ਕਰਦੀ ਹੈ। ਜ਼ਿਆਦਾ ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਨਾਲ ਵੀ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਘੱਟ ਸਕਦੀ ਹੈ। ਮੋਟਾਪਾ ਅਤੇ ਸਹੀ ਨਾ ਖਾਣਾ ਵੀ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣ ਦਾ ਇਕ ਹੋਰ ਵੱਡਾ ਕਾਰਨ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਮਰਦ ਦੇ ਸਰੀਰ ਵਿਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣ ਦਾ ਕਾਰਨ ਜਾਣਨ ਤੋਂ ਬਾਅਦ, ਸਹੀ ਉਪਾਅ ਕਰਕੇ ਇਸ ਨੂੰ ਰੋਕਿਆ ਜਾ ਸਕਦਾ ਹੈ। ਡਾ: ਸ਼ੰਨਾ ਹੰਸ ਦਾ ਕਹਿਣਾ ਹੈ ਕਿ ਬਿਹਤਰ ਖੁਰਾਕ, ਸਰੀਰਕ ਗਤੀਵਿਧੀ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਸ਼ੁਕਰਾਣੂਆਂ ਦੀ ਗਿਣਤੀ ਨੂੰ ਵਧਾਉਣਾ ਸੰਭਵ ਹੈ। ਖਾਣ-ਪੀਣ ਵਿੱਚ ਆਰਗੈਨਿਕ ਚੀਜ਼ਾਂ ਨੂੰ ਅਪਣਾ ਕੇ ਸ਼ੁਕਰਾਣੂਆਂ ਦੀ ਗਿਣਤੀ ਵਧਾਈ ਜਾ ਸਕਦੀ ਹੈ।ਪਲਾਸਟਿਕ ਅਤੇ ਰਸਾਇਣਕ ਪਦਾਰਥਾਂ ਦੀ ਵਰਤੋਂ ਘਟਾ ਕੇ, ਸਰੀਰ ਵਿੱਚ ਐਂਡੋਕਰੀਨ ਵਿਘਨ ਪਾਉਣ ਵਾਲੇ ਕੈਮੀਕਲ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।

error: Content is protected !!