ਰਾਧਾ ਸੁਆਮੀ ਸਤਿਸੰਗ ਘਰ ਦੀਆਂ ਕੰਧਾਂ ‘ਤੇ ਲਿਖੇ ਖਾਲਿਸਤਾਨੀ ਨਾਅਰੇ, ਡੇਰਾ ਮੁਖੀ ਨੂੰ ਪੁੱਛਿਆ- ਖਾਲਿਸਤਾਨ ਜਾਂ ਹਿੰਦੁਸਤਾਨ

ਰਾਧਾ ਸੁਆਮੀ ਸਤਿਸੰਗ ਘਰ ਦੀਆਂ ਕੰਧਾਂ ‘ਤੇ ਲਿਖੇ ਖਾਲਿਸਤਾਨੀ ਨਾਅਰੇ, ਡੇਰਾ ਮੁਖੀ ਨੂੰ ਪੁੱਛਿਆ- ਖਾਲਿਸਤਾਨ ਜਾਂ ਹਿੰਦੁਸਤਾਨ


ਸੰਗਰੂਰ (ਵੀਓਪੀ ਬਿਊਰੋ) ਰਾਧਾ ਸੁਆਮੀ ਡੇਰਾ ਬਿਆਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਬਾਅਦ ਡੇਰਾ ਬਿਆਸ ਅਤੇ ਡੇਰਾ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਲਗਾਤਾਰ ਖਾਲਿਸਤਾਨੀ ਸਮਰਥਕਾਂ ਦੇ ਨਿਸ਼ਾਨੇ ਉੱਪਰ ਹਨ। ਇਸ ਦੌਰਾਨ ਪਹਿਲਾ ਵੀ ਜਿੱਥੇ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਦੇ ਬਾਹਰ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਸਨ, ਉੱਥੇ ਹੀ ਹੁਣ ਫਿਰ ਤੋਂ ਸੰਗਰੂਰ ਵਿਖੇ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਦੇ ਬਾਹਰ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਗਏ ਹਨ।


ਇਸ ਦੌਰਾਨ ਸੰਗਰੂਰ ਵਿਖੇ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਦੇ ਬਾਹਰ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਹੋਏ ਹਨ ਅਤੇ ਲਿਖਿਆ ਹੈ ਕਿ ਖਾਲਿਸਤਾਨੀ ਵੋਟਾਂ 26 ਜਨਵਰੀ। ਇਸੇ ਦੇ ਨਾਲ ਹੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਸਬੰਧੀ ਡੇਰਾ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਸੁਨੇਹਾ ਭੇਜਿਆ ਗਿਆ ਹੈ ਕਿ ਉਹ ਖਾਲਿਸਤਾਨ ਜਾਂ ਹਿੰਦੂਸਤਾਨ ਦੋਵਾਂ ਵਿੱਚੋਂ ਕੋਈ ਇਕ ਚੁਣੇ।

error: Content is protected !!