ਸੈਰ ਕਰਦੇ ਕਰਦੇ 19 ਸਾਲ ਦੀ ਸ਼ੁਮਾਇਲਾ ਨੂੰ ਹੋ ਗਿਆ 70 ਸਾਲ ਦੇ ਬਾਬੇ ਨਾਲ ਪਿਆਰ, ਮਾਪਿਆਂ ਨੇ ਰੋਕਿਆ ਤਾਂ ਕਹਿੰਦੀ ਬਾਬਲਾ ਸਾਡੀਆਂ ਹੋ ਗਈਆਂ ਹੁਣ ਅੱਖੀਆਂ ਚਾਰ, ਤੇ ਕਰਵਾ ਲਿਆ ਵਿਆਹ

ਸੈਰ ਕਰਦੇ ਕਰਦੇ 19 ਸਾਲ ਦੀ ਸ਼ੁਮਾਇਲਾ ਨੂੰ ਹੋ ਗਿਆ 70 ਸਾਲ ਦੇ ਬਾਬੇ ਨਾਲ ਪਿਆਰ, ਮਾਪਿਆਂ ਨੇ ਰੋਕਿਆ ਤਾਂ ਕਹਿੰਦੀ ਬਾਬਲਾ ਸਾਡੀਆਂ ਹੋ ਗਈਆਂ ਹੁਣ ਅੱਖੀਆਂ ਚਾਰ, ਤੇ ਕਰਵਾ ਲਿਆ ਵਿਆਹ

 

ਲਾਹੌਰ (ਵੀਓਪੀ ਬਿਊਰੋ) ਕਿਹਾ ਜਾਂਦਾ ਹੈ ਕਿ ਪਿਆਰ ਦੋ ਦਿਲਾਂ ਦਾ ਤੇ ਰੂਹਾਂ ਦਾ ਮੇਲ ਹੈ ਅਤੇ ਇਸ ਵਿੱਚ ਰੰਗ-ਰੂਪ, ਜਾਤ-ਪਾਤ ਤੇ ਉਮਰ ਨਹੀਂ ਦੇਖੀ ਜਾਂਦੀ ਪਰ ਪਾਕਿਸਤਾਨ ਦੇ ਲਾਹੌਰ ਵਿਚ ਤਾਂ ਇਕ 19 ਸਾਲ ਦੀ ਲੜਕੀ ਨੇ ਆਪਣੇ ਤੋਂ ਹੀ 51 ਸਾਲ ਵੱਡੇ ਬਜ਼ੁਰਗ ਦੇ ਨਾਲ ਪਿਆਰ ਦੀ ਪੀਂਘ ਚੜਾ ਲਈ ਤੇ ਹੁਣ ਵਿਆਹ ਵੀ ਕਰਵਾ ਲਿਆ ਹੈ। 19 ਸਾਲ ਦੀ ਲੜਕੀ ਦਾ ਨਾਮ ਹੈ ਸ਼ੁਮਾਇਲਾ ਤੇ ਜਿਸ ਨਾਲ ਉਸ ਨੇ ਵਿਆਹ ਕੀਤਾ ਹੈ ਉਸ ਬਾਰੇ ਦਾ ਨਾਮ ਹੈ ਲਿਆਕਤ ਅਲੀ, ਜਿਸ ਦੀ ਉਮਰ ਵੀ ਕੁੜੀ ਦੇ ਦਾਦੇ ਦੀ ਉਮਰ ਤੋਂ ਜ਼ਿਆਦੀ ਹੈ ਭਾਵ ਕਿ 70ਸਾਲ ਹੈ। ਪਾਕਿਸਤਾਨ ਦੇ ਲਾਹੌਰ ਵਿਚ ਰਹਿਣ ਵਾਲੇ ਇਸ ਪ੍ਰੇਮੀ ਜੋੜੇ ਦੀ ਅਜੀਬੋ-ਗਰੀਬ ਲਵ ਸਟੋਰੀ ਕਾਫੀ ਮਸ਼ਹੂਰ ਹੋ ਰਹੀ ਹੈ।


ਇਸ ਦੌਰਾਨ ਆਸਪਾਸ ਅਤੇ ਦੇਖਣ ਸੁਣਨ ਵਾਲੇ ਲੋਕ ਵੀ ਪਰੇਸ਼ਾਨ ਹਨ ਕਿ ਕੋਈ ਆਪਣੇ ਤੋਂ 51 ਸਾਲ ਵੱਡੇ ਵਿਅਕਤੀ ਨਾਲ ਵਿਆਹ ਕਿਵੇਂ ਕਰ ਸਕਦਾ ਹੈ? ਇਸ ਪ੍ਰੇਮੀ ਜੋੜੇ ਨੇ ਆਪਣੀ ਲਵ ਸਟੋਰੀ ਬਾਰੇ ਦੱਸਦੇ ਹੋਏ ਕਿਹਾ ਕਿ ਦੋਵੇਂ ਸਵੇਰ ਦੀ ਸੈਰ ਤੇ ਜਾਂਦੇ ਸਨ, ਰਸਤੇ ’ਚ ਇਕ ਦੂਜੇ ਨੂੰ ਮਿਲਦੇ ਸਨ। ਉਨ੍ਹਾਂ ਦੀਆਂ ਅੱਖਾਂ ਮਿਲੀਆਂ ਅਤੇ ਫਿਰ ਦੋਵੇਂ ਪਿਆਰ ’ਚ ਪੈ ਗਏ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਕ ਦੂਜੇ ਨਾਲ ਅਜਿਹੀ ਖਿੱਚ ਪਈ ਕਿ ਉਨ੍ਹਾਂ ਦੀ ਉਮਰ ਵਿਚ 51 ਸਾਲ ਦਾ ਫਰਕ ਤਾਂ ਉਹ ਭੁੱਲ ਹੀ ਗਏ। 19 ਸਾਲ ਦੀ ਸ਼ੁਮਾਇਲਾ ਅਤੇ 70 ਸਾਲ ਦੀ ਲਿਆਕਤ ਅਲੀ ਦੀ ਪ੍ਰੇਮ ਕਹਾਣੀ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਅਤੇ ਦੰਦਾਂ ਹੇਠ ਜੀਭ ਦੱਬ ਲੈਂਦਾ ਹੈ ਕਿ ਆਖਿਰ ਇੰਨੀ ਜਵਾਨ ਕੁੜੀ ਇੱਕ ਬੁੱਢੇ ਨਾਲ ਵਿਆਹ ਕਿਵੇਂ ਕਰ ਸਕਦੀ ਹੈ।


ਜਦ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਤਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਜਦੋਂ ਅਸੀਂ ਦੋਵੇਂ ਰਾਜ਼ੀ ਹਾਂ ਤਾਂ ਤੁਹਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜਦੋਂ ਸ਼ੁਮਾਇਲਾ ਨੂੰ ਪੁੱਛਿਆ ਗਿਆ ਕਿ ਤੁਹਾਡੇ ਪਤੀ ਦੀ ਉਮਰ ਬਹੁਤ ਜ਼ਿਆਦਾ ਹੈ ਤਾਂ ਨਵੀਂ ਦੁਲਹਨ ਨੇ ਕਿਹਾ, ਦੇਖੋ, ਪਿਆਰ ‘ਚ ਉਮਰ ਨਹੀਂ ਵੇਖੀ ਜਾਂਦੀ, ਬਸ ਪਿਆਰ ਹੋ ਜਾਂਦਾ ਹੈ। ਇਸ ਵਿਚ ਜਾਤ-ਪਾਤ, ਊਚ-ਨੀਚ ਦਾ ਕੋਈ ਫ਼ਰਕ ਨਹੀਂ ਪੈਂਦਾ, ਇਸ ਲਈ ਅਜਿਹੀ ਸਥਿਤੀ ਵਿਚ ਮੈਨੂੰ ਵੀ ਇਸ ਪਿਆਰ ਦੇ ਮਜਹਬ ਨੇ ਖ਼ਿੱਚ ਲਿਆ ਸੀ। ਦੂਜੇ ਪਾਸੇ ਲਿਆਕਤ ਨੇ ਆਪਣੀ ਲਵ ਸਟੋਰੀ ਸੁਣਾਉਂਦੇ ਹੋਏ ਆਪਣੇ ਦਿਲ ਦੀ ਗੱਲ ਦੱਸੀ ਅਤੇ ਕਿਹਾ, ਰੋਮਾਂਟਿਕ ਹੋਣ ਲਈ ਉਮਰ ਦੀ ਕੋਈ ਲੋੜ ਨਹੀਂ ਹੁੰਦੀ। ਹਰ ਉਮਰ ਦਾ ਆਪਣਾ ਵੱਖਰਾ ਰੋਮਾਂਸ ਹੁੰਦਾ ਹੈ।

error: Content is protected !!