“ਹੱਥ ਘੁੱਟ ਕੇ ਗੱਡੀ ਨੂੰ ਪਾਇਆ ਨੀ, ਰੋਂਦੀਂ ਜਾਂਵੇ ਉਤਲੇ ਮਨੋਂ”: ਐਮ ਪੀ ਡਿੰਪਾ

“ਹੱਥ ਘੁੱਟ ਕੇ ਗੱਡੀ ਨੂੰ ਪਾਇਆ ਨੀ, ਰੋਂਦੀਂ ਜਾਂਵੇ ਉਤਲੇ ਮਨੋਂ”: ਐਮ ਪੀ ਡਿੰਪਾ

ਕੇਂਦਰ ਸਰਕਾਰ ਵੱਲੋਂ ਬਿਆਸ-ਕਾਦੀਆਂ ਰੇਲਵੇ ਲਾਈਨ ਮੁੱਦੇ ਤੇ ਪੰਜਾਬ ਨਾਲ ਇੱਕ ਹੋਰ ਧੱਕਾ-ਡਿੰਪਾ

ਬਾਬਾ ਬਕਾਲਾ ਸਾਹਿਬ (ਅਰੁਣ ਕੁਮਾਰ) : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਕੇਂਦਰ ਵਿਚਲੀ ਭਾਜਪਾ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਤੇ ਇੱਕ ਵਾਰ ਫਿਰ ਵਰਦਿਆਂ ਦੋਸ਼ ਲਾਇਆ ਕਿ ਆਪ ਦੀ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਆਪਸ ਵਿੱਚ ਮਿਲੀਭੁਗਤ ਕਰਕੇ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਮੰਨਜੂਰ ਜਾਂ ਪਾਸ ਕੀਤੇ ਹੋਏ ਕਈ ਅਹਿਮ ਪ੍ਰੋਜੈਕਟ ਜਾਂ ਤਾਂ ਬਲਕ ਡਰੱਗ ਪਾਰਕ ਦੀ ਤਰਾਂ ਦੂਸਰੇ ਸੂਬਿਆਂ ਵਿੱਚ ਤਬਦੀਲ ਕਰ ਦਿੱਤੇ ਗਏ ਹਨ ਜਾਂ ਇੱਕ ਇੱਕ ਕਰਕੇ ਕੈਂਸਲ ਕਰ ਦਿੱਤੇ ਗਏ ਹਨ ਜਿਸ ਦੀ ਤਾਜਾ ਉਦਾਹਰਣ ਬਿਆਸ-ਕਾਦੀਆਂ ਰੇਲਵੇ ਲਾਈਨ ਹੈ ਜੋ ਡਾ. ਮਨਮੋਹਨ ਸਿੰਘ ਸਰਕਾਰ ਨੇ ਇਸਦੀ ਮਨਜ਼ੂਰੀ ਦਿੱਤੀ ਸੀ ਤੇ ਇਸਦਾ ਸਰਵਾ ਵੀ ਹੋ ਚੁੱਕਾ ਸੀ ਜੋ ਹੁਣ ਰੱਦ ਕਰ ਦਿੱਤੀ ਗਈ ਹੈ। ਜਿਸ ਦੇ ਰੱਦ ਹੋਣ ਨਾਲ ਪੰਜਾਬ ਤੇ ਖਾਸ ਕਰਕੇ ਮਾਝੇ ਦੇ ਵਿਕਾਸ ਨੂੰ ਬਹੁਤ ਵੱਡੀ ਸੱਟ ਵੱਜੀ ਹੈ । ਡਿੰਪਾ ਨੇ ਦੋਸ਼ ਲਾਇਆ ਕਿ ਅਖਬਾਰਾਂ ਵਿੱਚ ਫੁੱਲ ਪੇਜਾਂ ਦੇ ਖਬਰਾਂ ਰੂਪੀ ਇਸ਼ਤਿਹਾਰ ਦੇ ਕੇ ਦਿਨ ਕੱਟ ਰਹੀ ਆਪ ਦੀ ਪੰਜਾਬ ਸਰਕਾਰ ਜਾਂ ਪੰਜਾਬ ਤੋਂ ਭਾਜਪਾ ਦੀ ਨੁਮਾਇੰਦਗੀ ਕਰਦੇ ਕਿਸੇ ਵੀ ਛੋਟੇ ਵੱਡੇ ਨੇਤਾ ਦਾ ਖੂਨ ਨਹੀਂ ਖੌਲ਼ਿਆ । ਡਿੰਪਾ ਨੇ ਭਗਵੰਤ ਮਾਨ ਤੇ ਭਾਜਪਾ ਅੰਦਰੂਨੀ ਗਠਜੋਡ਼ ਤੇ ਵਿਅੰਗ ਕਰਦਿਆਂ ਇੱਕ ਗੀਤ ਦੀਆਂ ਸਤਰਾਂ ਬੋਲੀਆਂ ਕਿ “ਹੱਥ ਘੁੱਟ ਕੇ ਗੱਡੀ ਨੂੰ ਪਾਇਆ ਨੀ, ਰੋਂਦੀਂ ਜਾਂਵੇ ਉਤਲੇ ਮਨੋਂ” ਸੋ ਇਹਨਾਂ ਨੇ ਤਾਂ ਉਤਲੇ ਮਨੋਂ ਵੀ ਹਾਅ ਨਾਹਰਾ ਨਹੀਂ ਮਾਰਿਆ । ਉਹਨਾਂ ਕਿਹਾ ਕਿ ਭਾਜਪਾ ਤੇ ਆਪ ਦੀ ਪੰਜਾਬ ਪ੍ਰਤੀ ਇਹ ਬੇ-ਰੁਖੀ ਇਹਨਾਂ ਦਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਿਸਤਰਾ ਗੋਲ਼ ਕਰ ਦੇਵੇਗੀ।

error: Content is protected !!