ਡੇਰਾ ਮੁਖੀ ਨੂੰ ਭਗਤ ਨੇ ਪੁੱਛ ਲਿਆ ਜੇਲ੍ਹ ਦਾ ਹਾਲ, ਤਾਂ ਬਾਬਾ ਜੀ ਦੇੇ ਉੱਡ ਗਏ ਤੋਤੇ, ਕੁਝ ਦਿਨ ਹੀ ਬਚੇ ਨੇ ਪੈਰੋਲ ‘ਚ

ਡੇਰਾ ਮੁਖੀ ਨੂੰ ਭਗਤ ਨੇ ਪੁੱਛ ਲਿਆ ਜੇਲ੍ਹ ਦਾ ਹਾਲ, ਤਾਂ ਬਾਬਾ ਜੀ ਦੇੇ ਉੱਡ ਗਏ ਤੋਤੇ, ਕੁਝ ਦਿਨ ਹੀ

ਬਚੇ ਨੇ ਪੈਰੋਲ ‘ਚ

ਦਿੱਲੀ (ਵੀਓਪੀ ਬਿਊਰੋ) ਡੇਰਾ ਸਿਰਸਾ ਮੁਖੀ ਰਾਮ ਰਹੀਮ ਆਪਣੇ ਆਨਲਾਈਨ ਸਤਿਸੰਗ ਵਿਚ ਆਪਣੇ ਭਗਤਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀਆਂ ਸਮਸਿਆਵਾਂ ਦਾ ਹੱਲ ਕਰਦੇ ਰਹਿੰਦੇ ਹਨ। 15 ਅਕਤੂਬਰ ਤੋਂ 40 ਦਿਨ ਦੀ ਪੈਰੋਲ ਉਪਰ ਜੇਲ੍ਹ ਵਿੱਚੋਂ ਬਾਹਰ ਆਏ ਡੇਰਾ ਮੁਖੀ ਦੀ ਪੈਰੋਲ ਵਿਚ ਹੁਣ ਕੁਝ ਹੀ ਦਿਨ ਬਚੇ ਹਨ। ਇਸ ਦੇ ਨਾਲ ਹੀ ਹੀ ਉਨ੍ਹਾਂ ਦੀ ਮੁੜ ਜੇਲ੍ਹ ਜਾਣ ਦੀ ਚਿੰਤਾ ਵੀ ਉਨ੍ਹਾਂ ਦੇ ਚਿਹਰੇ ਉਪਰ ਨਜ਼ਰ ਆ ਰਹੀ ਹੈ। ਇਸ ਦੌਰਾਨ ਹੀ ਉਨ੍ਹਾਂ ਦੇ ਆਨਲਾਈਨ ਸਤਿਸੰਗ ਵਿਚ ਉਹ ਸ਼ਰਧਾਲੂ ਨੇ ਉਨ੍ਹਾਂ ਕੋਲੋ ਜੇਲ੍ਹ ਬਾਰੇ ਇਕ ਸਵਾਲ ਪੁੱਛ ਲਿਆ ਅਤੇ ਇਸ ਨਾਲ ਹੀ ਬਾਬਾ ਜੀ ਦੇ ਚਿਹਰੇ ਦੇ ਹਾਵ-ਭਾਵ ਹੀ ਬਦਲ ਗਏ।
ਇਕ ਵੀਡੀਓ ਵਿਚ ਦੇਖਿਆ ਤੇ ਸੁਣਿਆ ਜਾ ਸਕਦਾ ਹੈ ਕਿ ਇਕ ਡੇਰਾ ਪ੍ਰੇਮੀ ਨੇ ਆਨਲਾਈਨ ਸਤਿਸੰਗ ਦੌਰਾਨ ਡੇਰਾ ਮੁਖੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਸੁਨਾਰੀਆ ਜੇਲ੍ਹ ਵਿੱਚ ਵੀ ਸਬਜ਼ੀਆਂ ਉਗਾਉਂਦੇ ਸਨ ਅਤੇ ਬਾਕੀ ਕੈਦੀ ਉਨ੍ਹਾਂ ਸਬਜ਼ੀਆਂ ਦਾ ਸੇਵਨ ਕਰਦੇ ਸਨ ਅਤੇ ਇਸ ਬਾਰੇ ਦੱਸੋ। ਹਾਲਾਂਕਿ ਜੇਲ ਨੂੰ ਲੈ ਕੇ ਪੁੱਛੇ ਗਏ ਸਵਾਲ ‘ਤੇ ਰਾਮ ਰਹੀਮ ਥੋੜ੍ਹਾ ਅਸਹਿਜ ਹੋ ਗਿਆ। ਰਾਮ ਰਹੀਮ ਨੇ ਕਿਹਾ ਕਿ ਅਸੀਂ ਉੱਥੇ ਖੇਤੀ ਕਰਦੇ ਹਾਂ। ਸਬਜ਼ੀਆਂ ਵੀ ਉਥੇ ਹਨ, ਉਥੇ ਕੈਦੀਆਂ ਲਈ ਖਾਣਾ ਤਿਆਰ ਕੀਤਾ ਗਿਆ ਹੈ। ਉਹ ਖੇਤੀ ਦਾ ਸ਼ੌਕੀਨ ਹੈ, ਉਥੇ ਹੀ ਇਹ ਕੰਮ ਕਰਦਾ ਰਹਿੰਦਾ ਹੈ। ਉਸ ਨੇ ਕਿਹਾ ਕਿ ਫਿਰ ਉਹ ਸਬਜ਼ੀਆਂ ਕੈਦੀਆਂ ਵਿੱਚ ਵਰਤਾ ਦਿੱਤੀਆਂ ਜਾਂਦੀਆਂ ਸਨ।
ਰਾਮ ਰਹੀਮ ਨੂੰ ਇਕ ਪ੍ਰੇਮੀ ਨੇ ਸਵਾਲ ਕੀਤਾ ਕਿ ਮੁਸੀਬਤ ਵੇਲੇ ਹਰ ਕੋਈ ਹਿੱਲ ਜਾਂਦਾ ਹੈ, ਤੁਹਾਡੇ ਸ਼ਰਧਾਲੂਆਂ ‘ਤੇ ਮੁਸ਼ਕਲਾਂ ਆਈਆਂ ਪਰ ਉਨ੍ਹਾਂ ਦਾ ਹੌਂਸਲਾ ਅਤੇ ਵਿਸ਼ਵਾਸ ਬਰਕਰਾਰ ਰਿਹਾ। ਡੇਰੇ ਦੇ ਕੱਟੜ ਵਿਰੋਧੀ ਵੀ ਇਸ ਗੱਲ ਨੂੰ ਸਵੀਕਾਰ ਕਰਦੇ ਹਨ। ਇਸ ਦਾ ਰਾਜ਼ ਕੀ ਹੈ? ਰਾਮ ਰਹੀਮ ਨੇ ਜਵਾਬ ਦਿੱਤਾ ਕਿ ਅਸੀਂ ਖੁੱਲ੍ਹੀ ਕਿਤਾਬ ਹਾਂ। ਅਸੀਂ ਬੱਚਿਆਂ ਦੇ ਸਾਹਮਣੇ ਕੋਈ ਰਾਜ਼ ਨਹੀਂ ਰੱਖਦੇ। ਇਹ ਬੱਚੇ ਸਮਾਜ ਦੀ ਸੇਵਾ ਕਰਦੇ ਹਨ। ਅਸੀਂ ਬਹੁਤ ਖੁਸ਼ ਹਾਂ ਕਿ ਮੁਸੀਬਤ ਦੇ ਸਮੇਂ ਇੱਕ ਵੀ ਬੱਚਾ ਪਰੇਸ਼ਾਨ ਨਹੀਂ ਹੋਇਆ।

error: Content is protected !!