ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਆਉਂਦੇ ਸਨ ISI ਤੋਂ ਪੈਸੇ, ਲਾਰੈਂਸ ਗੈਂਗ ਨਾਲ ਰੱਖਦੇ ਸਬੰਧ, ਇਸ ਘਟਨਾ ਨੂੰ ਦੇਣਾ ਸੀ ਅੰਜਾਮ…

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਆਉਂਦੇ ਸਨ ISI ਤੋਂ ਪੈਸੇ, ਲਾਰੈਂਸ ਗੈਂਗ ਨਾਲ ਰੱਖਦੇ ਸਬੰਧ, ਇਸ ਘਟਨਾ ਨੂੰ ਦੇਣਾ ਸੀ ਅੰਜਾਮ…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੇ ਹਾਲਾਤਾਂ ਵੱਲ ਦੇਖ ਕੇ ਆਮ ਇਨਸਾਨ ਇਸ ਸਮੇਂ ਡਰ ਦੇ ਮਾਹੌਲ ਵਿਚ ਹੀ ਰਹਿ ਰਿਹਾ ਹੈ। ਕਦੇ ਕੋਈ ਅਪਰਾਧਿਕ ਘਟਨਾ ਹੁੰਦੀ ਹੈ ਤੇ ਕਦੇ ਕਿਤੇ ਕਤਲ ਹੋ ਜਾਂਦਾ ਹੈ। ਇਨ੍ਹਾਂ ਸਾਰੇ ਹਾਲਾਤਾਂ ਪਿੱਛੇ ਵਿਦੇਸ਼ੀ ਏਜੰਸੀ ਦਾ ਹੱਥ ਹੋ ਸਕਦਾ ਹੈ, ਇਸ ਤੋਂ ਵੀ ਨਾਂਹ ਨਹੀਂ ਕੀਤੀ ਜਾ ਸਕਦੀ। ਇਸ ਦਾ ਹੀ ਇਕ ਸਬੂਤ ਗੁਣ ਸਾਹਮਣੇ ਆਇਆ ਹੈ , ਜਿਸ ਨਾਲ ਇਹ ਗੱਲ ਪੱਕੀ ਹੋ ਰਹੀ ਹੈ ਕਿ ਵਿਦੇਸ਼ੀ ਏਜੰਸੀਆਂ ਪੰਜਾਬ ਦਾ ਮਾਹੋਲ ਖਰਾਬ ਕਰ ਰਹੀਆਂ ਹਨ। ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਟੈਰਰ ਫੰਡਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਭਵਾਨੀਗੜ੍ਹ, ਸੰਗਰੂਰ ਵਜੋਂ ਹੋਈ ਹੈ, ਜੋ ਕਿ ਪੀਯੂ ਤੋਂ ਐਮ.ਏ. ਮੁਲਜ਼ਮ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਗੁਪਤ ਸੂਚਨਾ ’ਤੇ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ।

ਐਸਐਸਓਸੀ ਨੇ ਜਾਂਚ ਵਿੱਚ ਪਾਇਆ ਹੈ ਕਿ ਮੁਲਜ਼ਮ ਅਰਸ਼ਦੀਪ ਸਿੰਘ ਗੈਂਗਸਟਰ ਲਖਬੀਰ ਲੰਡਾ ਅਤੇ ਗੋਲਡੀ ਬਰਾੜ ਦਾ ਸਾਥੀ ਹੈ, ਜੋ ਕਿ ਲਾਰੈਂਸ ਗੈਂਗ ਦਾ ਮੈਂਬਰ ਹੈ। ਅਰਸ਼ਦੀਪ ਸਿੰਘ ਦੇ ਬੈਂਕ ਖਾਤੇ ਵਿੱਚ ਆਈਐੱਸਆਈ ਦੇ ਕਾਰਕੁਨਾਂ ਵੱਲੋਂ ਪੈਸੇ ਜਮ੍ਹਾਂ ਕਰਵਾਏ ਜਾ ਰਹੇ ਸਨ। ਉਸ ਨੂੰ ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਦੇ ਆਧਾਰ ‘ਤੇ ਹੀ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਲਈ ਅਦਾਲਤ ਤੋਂ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਅਗਲੀ ਤਫਤੀਸ਼ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਸ਼ੀ ਅਰਸ਼ਦੀਪ ਸਿੰਘ ਦੇ ਖਾਤੇ ‘ਚ ਹੁਣ ਤੱਕ ਕੁੱਲ ਫੰਡਿੰਗ ਹੋਈ ਹੈ ਅਤੇ ਇਹ ਪੈਸਾ ਕਿੱਥੇ ਅਤੇ ਕਿਸ ਮਕਸਦ ਲਈ ਵਰਤਿਆ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਲੰਬੇ ਸਮੇਂ ਤੋਂ ਗੈਂਗਸਟਰ ਗੋਲਡੀ ਬਰਾੜ ਅਤੇ ਲਖਬੀਰ ਲੰਡਾ ਦੇ ਸੰਪਰਕ ਵਿੱਚ ਸੀ

error: Content is protected !!