Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
21
ਦਵਾਈ ਲੈਣ ਗਏ ਨੂੰ ਮਹਿਲਾ ਡਾਕਟਰ ਨਾਲ ਹੋ ਗਿਆ ਪਿਆਰ, ਹਰ ਰੋਜ਼ ਬਹਾਨੇ ਬਣਾ ਕੇ ਜਾਣ ਲੱਗਾ ਤਾਂ ਅਗਲੀ ਨੇ ਸੱਦ ਲਈ ਪੁਲਿਸ, ਫਿਰ ਜੋ ਹੋਇਆ ਬਣ ਗਿਆ ਤਮਾਸ਼ਾ…
Latest News
National
ਦਵਾਈ ਲੈਣ ਗਏ ਨੂੰ ਮਹਿਲਾ ਡਾਕਟਰ ਨਾਲ ਹੋ ਗਿਆ ਪਿਆਰ, ਹਰ ਰੋਜ਼ ਬਹਾਨੇ ਬਣਾ ਕੇ ਜਾਣ ਲੱਗਾ ਤਾਂ ਅਗਲੀ ਨੇ ਸੱਦ ਲਈ ਪੁਲਿਸ, ਫਿਰ ਜੋ ਹੋਇਆ ਬਣ ਗਿਆ ਤਮਾਸ਼ਾ…
November 21, 2022
Voice of Punjab
ਦਵਾਈ ਲੈਣ ਗਏ ਨੂੰ ਮਹਿਲਾ ਡਾਕਟਰ ਨਾਲ ਹੋ ਗਿਆ ਪਿਆਰ, ਹਰ ਰੋਜ਼ ਬਹਾਨੇ ਬਣਾ ਕੇ ਜਾਣ ਲੱਗਾ ਤਾਂ ਅਗਲੀ ਨੇ ਸੱਦ ਲਈ ਪੁਲਿਸ, ਫਿਰ ਜੋ ਹੋਇਆ ਬਣ ਗਿਆ ਤਮਾਸ਼ਾ…
ਕਾਨਪੁਰ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਵਿੱਚ ਹਰ ਰੋਜ਼ ਨਵੇਂ-ਨਵੇਂ ਤੇ ਹਾਸੋਹੀਣੇ ਕਾਰਨਾਮੇ ਸਾਹਮਣੇ ਆਉਂਦੇ ਰਹਿੰਦੇ ਹਨ।ਅਜਿਹਾ ਹੀ ਇਕ ਮਾਮਲਾ ਹੁਣ ਸਾਹਮਣੇ ਆਇਆ ਹੈ, ਜਿਸ ਵਿੱਚ ਇਕ ਮਰੀਜ਼ ਨੂੰ ਮਹਿਲਾ ਡਾਕਟਰ ਦੇ ਨਾਲ ਪਿਆਰ ਹੋ ਗਿਆ ਅਤੇ ਉਹ ਫਿਰ ਹਰ ਰੋਜ਼ ਕਿਸੇ ਨਾ ਕਿਸੇ ਬਹਾਨੇ ਉਸ ਡਾਕਟਰ ਦੇ ਕੋਲ ਜਾਣ ਲੱਗ ਪਿਆ। ਇਸ ਦੌਰਾਨ ਜਦ ਉਕਤ ਮਹਿਲਾ ਡਾਕਟਰ ਨੂੰ ਸ਼ੱਕ ਹੋਇਆ ਤਾਂ ਉਸ ਨੇ ਪਰੇਸ਼ਾਨ ਹੋ ਕੇ ਇਸ ਬਾਰੇ ਆਪਣੇ ਸੀਨੀਅਰ ਡਾਕਟਰ ਨੂੰ ਦੱਸਿਆ ਅਤੇ ਫਿਰ ਉਹਨਾਂ ਨੇ ਉਸ ਸਿਰਫਿਰੇ ਆਸ਼ਕ ਨੂੰ ਫੜ ਕੇ ਅਦਾਲਤ ਸਾਹਮਣੇ ਲਿਆਂਦਾ ਅਤੇ ਉੱਥੋਂ ਫਿਰ ਉਸ ਨੂੰ ਜੇਲ੍ਹ ਭੇਜ ਦਿੱਤਾ। ਦੂਜੇ ਪਾਸੇ ਜਦ ਕੋਈ ਵੀ ਇਸ ਮਾਮਲੇ ਬਾਰੇ ਸੁਣਦਾ ਹੈ ਤਾਂ ਉਸ ਦਾ ਹਾਸਾ ਨਹੀਂ ਰੁਕਦਾ।
ਜਾਣਕਾਰੀ ਮੁਤਾਬਕ ਕਾਨਪੁਰ ਦੇ ਜਾਜਮਾਊ ਦਾ ਰਹਿਣ ਵਾਲਾ ਤੌਹੀਦ ਪੰਦਰਾਂ ਦਿਨ ਪਹਿਲਾਂ ਬੀਮਾਰ ਹੋ ਗਿਆ ਸੀ, ਇਸ ਲਈ ਉਹ ਹਲਾਤ ਦੀ ਓ.ਪੀ.ਡੀ ‘ਚ ਬਣੀ ਦਵਾਈ ਲੈ ਕੇ ਇਲਾਜ ਲਈ ਪਹੁੰਚਿਆ। ਉਸ ਦੌਰਾਨ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰ ਓਪੀਡੀ ਵਿੱਚ ਮਰੀਜ਼ਾਂ ਦਾ ਇਲਾਜ਼ ਕਰ ਰਹੀ ਸੀ ਅਤੇ ਉਸ ਨੇ ਹੀ ਤੌਹੀਦ ਦਾ ਵੀ ਇਲਾਜ ਕੀਤਾ। ਇਸ ਦੌਰਾਨ ਤੌਹੀਦ ਨੂੰ ਪਹਿਲੀ ਨਜ਼ਰੇ ਹੀ ਮਹਿਲਾ ਡਾਕਟਰ ਦੇ ਨਾਲ ਪਿਆਰ ਹੋ ਗਿਆ। ਫਿਰ ਹਰ ਦੂਜੇ ਦਿਨ ਉਹ ਇਲਾਜ ਦੇ ਬਹਾਨੇ ਹਸਪਤਾਲ ਆਉਣ ਲੱਗਾ। ਕਈ ਵਾਰ ਉਸ ਨੇ ਵੱਖ-ਵੱਖ ਨਾਵਾਂ ਨਾਲ ਓ.ਪੀ.ਡੀ ਦੇ ਕਾਗਜ਼ ਬਣਵਾਏ। ਫਿਰ ਜਦੋਂ ਓਪੀਡੀ ਵਿੱਚ ਜੂਨੀਅਰ ਡਾਕਟਰ ਦੀ ਡਿਊਟੀ ਨਹੀਂ ਲੱਗੀ ਤਾਂ ਉਹ ਦੂਜੇ ਡਾਕਟਰਾਂ ਤੋਂ ਉਸ ਬਾਰੇ ਪੁੱਛਣ ਲੱਗਾ।
ਇਸ ਬਾਰੇ ਜਦੋਂ ਜੂਨੀਅਰ ਡਾਕਟਰ ਨੂੰ ਪਤਾ ਲੱਗਾ ਤਾਂ ਉਸ ਨੇ ਇਸ ਦੀ ਸ਼ਿਕਾਇਤ ਸੀਨੀਅਰ ਡਾਕਟਰ ਨੂੰ ਕੀਤੀ। ਸ਼ਨੀਵਾਰ ਨੂੰ ਜਦੋਂ ਤੌਹੀਦ ਓਪੀਡੀ ਫਾਰਮ ਬਣਵਾ ਕੇ ਓਪੀਡੀ ਦੇ ਕਮਰੇ ਵਿੱਚ ਪਹੁੰਚੀ ਤਾਂ ਸਟਾਫ ਪਹਿਲਾਂ ਤੋਂ ਹੀ ਚੌਕਸ ਸੀ ਅਤੇ ਸਟਾਫ ਨੇ ਉਸ ਨੂੰ ਫੜ ਪੁਲਿਸ ਹਵਾਲੇ ਕਰ ਦਿੱਤਾ। ਸਵਰੂਪ ਨਗਰ ਪੁਲੀਸ ਨੇ ਜੂਨੀਅਰ ਡਾਕਟਰ ਦੀ ਸ਼ਿਕਾਇਤ ’ਤੇ ਤੌਹੀਦ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਏ.ਡੀ.ਸੀ.ਪੀ ਅਨੀਤਾ ਸਿੰਘ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਹਸਪਤਾਲ ਵਿੱਚ ਜੂਨੀਅਰ ਡਾਕਟਰ ਕੋਲ ਇਲਾਜ ਦੇ ਬਹਾਨੇ ਵੱਖ-ਵੱਖ ਨਾਵਾਂ ਨਾਲ ਕਈ ਵਾਰ ਪਰਚਾ ਦਰਜ ਕਰਵਾ ਕੇ ਜਾਂਦਾ ਸੀ। ਜੂਨੀਅਰ ਡਾਕਟਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਐਤਵਾਰ ਨੂੰ ਪੁਲਸ ਨੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ। ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।
Post navigation
ਇਹ ਕੰਮ ਵਧੀਆ, ਜੇਕਰ ਨਹੀਂ ਚੱਲਦਾ ਕੋਈ ਗਾਣਾ ਤਾਂ ਹਥਿਆਰਾਂ ਵਾਲੇ ਗੀਤ ਗਾ ਕੇ ਪੁਆ ਲਓ ਪਰਚਾ ‘ਤੇ ਹੋ ਜਾਓ ਹਿੱਟ…
ਬੁਲਟ ਮੋਟਰਸਾਈਕਲ ਦੀ ਬੱਸ ਨਾਲ ਟੱਕਰ ਤੋਂ ਬਾਅਦ ਲੱਗੀ ਅੱਗ ‘ਚ ਦਿਉਰ-ਭਰਜਾਈ ਜ਼ਿੰਦਾ ਸੜੇ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us