ਕੁੜੀ ਭਰੀਆਂ ਅੱਖਾਂ ਨਾਲ ਪਹੁੰਚੀ ਪੁਲਿਸ ਦੇ ਕੋਲ, ਕਹਿੰਦੀ- ਮੇਰੇ ਪਿਓ ਤੇ ਚਾਚੇ ਨੇ ਦਾਰੂ ਪੀ ਕੇ ਕੀਤਾ ਜਿਣਸੀ ਸ਼ੋਸ਼ਣ ਤੇ ਮਨ੍ਹਾਂ ਕਰਨ ‘ਤੇ ਕੀਤੀ ਕੁੱਟਮਾਰ

ਕੁੜੀ ਭਰੀਆਂ ਅੱਖਾਂ ਨਾਲ ਪਹੁੰਚੀ ਪੁਲਿਸ ਦੇ ਕੋਲ, ਕਹਿੰਦੀ- ਮੇਰੇ ਪਿਓ ਤੇ ਚਾਚੇ ਨੇ ਦਾਰੂ ਪੀ ਕੇ ਕੀਤਾ ਜਿਣਸੀ ਸ਼ੋਸ਼ਣ ਤੇ ਮਨ੍ਹਾਂ ਕਰਨ ‘ਤੇ ਕੀਤੀ ਕੁੱਟਮਾਰ

ਦੀਨਾਨਗਰ (ਵੀਓਪੀ ਬਿਊਰੋ)  ਸਥਾਨਕ ਇਲਾਕੇ ਵਿੱਚ ਪੈਂਦੇ ਇਕ ਪਿੰਡ ਦੀ ਕੁੜੀ ਜੋ ਕਿ ਲਾਅ ਦੀ ਵਿਦਿਆਰਥਣ ਵੀ ਹੈ ਨੇ ਆਪਣੇ ਹੀ ਪਿਓ ਤੇ ਚਾਚੇ ਦੇ ਖਿਲਾਫ ਕੁੱਟਮਾਰ ਅਤੇ ਛੇੜਛਾੜ ਦੇ ਦੋਸ਼ਾਂ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਸਥਾਨਕ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਿਤਾ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਚਾਚੇ ਨੇ ਉਨ੍ਹਾਂ ਦੇ ਘਰ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਦੇ ਮਾਤਾ-ਪਿਤਾ ਦਾ ਆਪਸੀ ਤਕਰਾਰ ਦੇ  ਕਾਰਨ ਪਹਿਲਾਂ ਹੀ ਚਲਾਕ ਹੋ ਚੁੱਕਿਆ ਹੈ। ਲੜਕੀ ਨੇ ਕਿਹਾ ਕਿ ਉਸ ਦੀ ਮਾਂ ਤਾਂ ਤਲਾਕ ਤੋਂ ਬਾਅਦ ਚੰਡੀਗੜ੍ਹ ਦੇ ਇਕ ਵਿਅਕਤੀ ਦੇ ਨਾਲ ਵਿਆਹ ਕਰਵਾ ਕੇ ਉਸ ਨਾਲ ਚਲੀ ਗਈ ਪਰ ਉਸ ਦਾ ਭਰਾ ਦੇ ਉਹ ਆਪਣੇ ਪਿਤਾ ਦੇ ਨਾਲ ਹੀ ਰਹਿੰਦੇ ਹਨ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲਾਅ ਦੀ ਵਿਦਿਆਰਥਣ ਪੀੜਤ ਲੜਕੀ ਨੇ ਕਿਹਾ ਹੈ ਕਿ ਬੀਤੀ 14 ਨਵੰਬਰ ਨੂੰ ਉਸ ਦਾ ਪਿਤਾ ਉਸ ਨੂੰ ਕਾਲਜ ਤੋਂ ਘਰ ਲੈ ਕੇ ਆਇਆ ਅਤੇ ਜਦੋਂ ਉਹ ਘਰ ਆਈ ਤਾਂ ਉਸ ਦਾ ਚਾਚਾ ਵੀ ਘਰ ਵਿਚ ਮੌਜੂਦ ਸੀ, ਜੋ ਕਿ ਪਹਿਲਾਂ ਵੀ ਉਸ ਨੂੰ ਗਲਤ ਨੀਅਤ ਨਾਲ ਦੇਖਦਾ ਰਹਿੰਦਾ ਸੀ। ਉਸ ਦੇ ਚਾਚੇ ਨੇ ਉਸ ਦੇ ਪਿਤਾ ਨੂੰ ਸ਼ਰਾਬ ਪਿਲਾਈ ਅਤੇ ਸ਼ਰਾਬ ਪੀਣ ਤੋਂ ਬਾਅਦ ਉਸ ਦੇ ਪਿਤਾ ਅਤੇ ਚਾਚੇ ਨੇ ਉਸ ਦੀ ਕੁੱਟਮਾਰ ਕੀਤੀ। ਫਿਰ ਉਸ ਦੇ ਚਾਚੇ ਨੇ ਉਸ ਨਾਲ ਛੇੜਛਾੜ ਕੀਤੀ। ਉਸ ਨੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਆਪਣੇ ਆਪ ਨੂੰ ਬਚਾਇਆ। ਉਸਦੇ ਚਾਚੇ ਅਤੇ ਪਿਤਾ ਨੇ ਦਰਵਾਜ਼ਾ ਬਹੁਤ ਖੜਕਾਇਆ ਅਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਇਸ ਦੌਰਾਨ ਉਸ ਨੇ ਮੁਸ਼ਕਲ ਦੇ ਨਾਲ ਆਪਣੀ ਇੱਜ਼ਤ ਅਤੇ ਜਾਨ ਬਚਾਈ ਅਤੇ ਅਗਲੇ ਦਿਨ ਸਵੇਰੇ ਕਰੀਬ 11 ਵਜੇ ਉਹ ਆਪਣੇ ਕਮਰੇ ਤੋਂ ਬਾਹਰ ਆ ਕੇ ਕਿਸੇ ਅਣਪਛਾਤੇ ਵਿਅਕਤੀ ਤੋਂ ਮੋਬਾਈਲ ਲੈ ਕੇ ਆਪਣੀ ਮਾਂ ਨੂੰ ਚੰਡੀਗੜ੍ਹ ਫੋਨ ਕੀਤਾ ਅਤੇ ਆਪਣੇ ਨਾਲ ਹੋਈ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਉਹ ਕਿਸੇ ਤਰਹਾਂ ਚੰਡੀਗੜ੍ਹ ਦੀ ਬੱਸ ਵਿਚ ਸਵਾਰ ਹੋ ਕੇ ਚਲੀ ਗਈ। ਹੁਣ ਪੁਲਿਸ ਵੱਲੋਂ ਐਫਆਈਆਰ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!