ਕੀ ਕਰੇ ਵਿਚਾਰੀ, ਦਾੜੀ ਨੇ ਸੂਰਤ ਵਿਗਾੜੀ, ਹਰ ਰੋਜ਼ ਕਰਨੀ ਪੈਂਦੀ ਸੀ ਦੋ ਵਾਰ ਸ਼ੇਵ, ਤਾਂ ਤੰਗ ਆ ਕੇ ਕਰ ਲਿਆ ਇਹ ਕੰਮ

ਕੀ ਕਰੇ ਵਿਚਾਰੀ, ਦਾੜੀ ਨੇ ਸੂਰਤ ਵਿਗਾੜੀ, ਹਰ ਰੋਜ਼ ਕਰਨੀ ਪੈਂਦੀ ਸੀ ਦੋ ਵਾਰ ਸ਼ੇਵ, ਤਾਂ ਤੰਗ ਆ ਕੇ ਕਰ ਲਿਆ ਇਹ ਕੰਮ


ਵੀਓਪੀ ਬਿਊਰੋ – ਅਮਰੀਕਾ ਦੇ ਲਾਸ ਵੇਗਾਸ ਵਿੱਚ ਰਹਿਣ ਵਾਲੀ ਪਰਫਾਰਮਰ ਡਕੋਟਾ ਕੁੱਕ ਜਿਸ ਦੀ ਉਮਰ ਇਸ ਸਮੇਂ 30 ਸਾਲ ਦੇ ਕਰੀਬ ਹੈ ਦਾੜੀ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਹੈ। ਉਸ ਦੇ 13 ਸਾਲ ਦੀ ਉਮਰ ਤੋਂ ਹੀ ਦਾੜੀ ਆ ਰਹੀ ਹੈ ਅਤੇ ਇਸ ਸਮੇਂ ਉਸ ਨੂੰ ਹਰ ਰੋਜ਼ ਦੋ ਵਾਰ ਸ਼ੇਵ ਕਰਨੀ ਪੈਂਦੀ ਹੈ ਅਤੇ ਤਾਂ ਜਾ ਕੇ ਉਸ ਦਾ ਚਿਹਰਾ ਲੜਕੀਆਂ ਦੇ ਵਾਂਗ ਲੱਗਦਾ ਹੈ। ਉਹ ‘ਬੀਅਰਡ ਲੇਡੀ’ ਦੇ ਨਾਂ ਨਾਲ ਮਸ਼ਹੂਰ ਹੈ। ਹਾਲਾਂਕਿ ਇਸ ਵਾਰ ਉਸ ਨੇ ਸ਼ੇਵ ਕਰਨੀ ਬੰਦ ਕਰ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਹਰ ਰੋਜ਼ ਸ਼ੇਵ ਅਤੇ ਵੈਕਸਿੰਗ ਕਰ–ਕਰ ਕੇ ਪਰੇਸ਼ਾਨ ਹੋ ਗਈ ਸੀ। ਉਸ ਦੇ ਚਿਹਰੇ ਉੱਪਰ 13 ਸਾਲ ਦੀ ਉਮਰ ਵਿੱਚ ਸਭ ਤੋਂ ਪਹਿਲਾਂ ਵਾਲ ਉਗਣੇ ਸ਼ੁਰੂ ਕੀਤੇ ਸਨ। ਜਦੋਂ ਉਸਨੇ ਦੇਖਿਆ ਕਿ ਉਸਦੇ ਚਿਹਰੇ ‘ਤੇ ਬਹੁਤ ਜ਼ਿਆਦਾ ਵਾਲ ਹਨ ਤਾਂ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਸ਼ੁਰੂ ਵਿੱਚ ਉਹ ਹਫ਼ਤੇ ਵਿੱਚ ਦੋ ਵਾਰ ਸ਼ੇਵ ਕਰਦੀ ਸੀ ਅਤੇ ਹਰ ਹਫ਼ਤੇ ਵੈਕਸਿੰਗ ਵੀ ਕਰਵਾਉਂਦੀ ਸੀ। ਉਸ ਨੇ ਆਪਣਾ ਚਿਹਰਾ ਇੰਨੀ ਵਾਰ ਸ਼ੇਵ ਕੀਤਾ ਕਿ ਉਸ ਦੇ ਚਿਹਰੇ ‘ਤੇ ਦਾਗ ਪੈ ਗਏ। ਉਸਦਾ ਚਿਹਰਾ ਲਾਲ ਹੋ ਜਾਂਦਾ ਸੀ ਅਤੇ ਖਾਰਸ਼ ਵੀ ਹੁੰਦੀ ਸੀ। ਇਸ ਸਮੱਸਿਆ ਕਾਰਨ ਉਸ ਨੇ ਸ਼ੇਵਿੰਗ ਅਤੇ ਵੈਕਸਿੰਗ ਬੰਦ ਕਰ ਦਿੱਤੀ।

ਇਸ ਦੌਰਾਨ ਜਦ ਉਹ ਪਰੇਸ਼ਾਨ ਰਹਿਣ ਲੱਗੀ ਅਤੇ ਹਰ ਰੋਜ਼ ਸ਼ੇਵ ਕਰ ਕਰ ਕੇ ਉਸ ਦਾ ਚਿਹਰਾ ਵੀ ਖਰਾਬ ਹੋਣ ਲੱਗਾ ਤਾਂ ਉਸ ਨੂੰ ਡਾਕਟਰਾਂ ਨੇ ਦੱਸਿਆ ਕਿ ਚਿਹਰੇ ‘ਤੇ ਦਾੜ੍ਹੀ ਦੀ ਮੌਜੂਦਗੀ ਉਸ ਦੇ ਸਰੀਰ ਵਿੱਚ ਟੈਸਟੋਸਟ੍ਰੋਨ ਦੇ ਉੱਚ ਪੱਧਰ ਦੇ ਕਾਰਨ ਹੋ ਸਕਦੀ ਹੈ। 2015 ਵਿੱਚ ਜਦੋਂ ਉਹ ਇੱਕ ਦੋਸਤ ਨਾਲ ਗੱਲ ਕਰ ਰਿਹਾ ਸੀ, ਤਾਂ ਉਸ ਨੇ ਸਰਕਸ ਵਿੱਚ ਇੱਕ ਦਾੜ੍ਹੀ ਵਾਲੀ ਔਰਤ ਨੂੰ ਦੇਖਿਆ ਅਤੇ ਜਾ ਕੇ ਉਸ ਨਾਲ ਗੱਲ ਕੀਤੀ ਇਸ ਦੌਰਾਨ ਉਹ ਉਸ ਦੀਆਂ ਗੱਲਾਂ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸਨੇ ਰੇਜ਼ਰ ਅਤੇ ਵੈਕਸਿੰਗ ਨੂੰ ਛੱਡਣ ਅਤੇ ਆਪਣੇ ਚਿਹਰੇ ਦੇ ਵਾਲਾਂ ਨੂੰ ਵਧਣ ਦੇਣ ਦਾ ਫੈਸਲਾ ਕੀਤਾ।


ਕੁਝ ਔਰਤਾਂ ਦੇ ਸਰੀਰ ਦੇ ਕੁਝ ਹਿੱਸਿਆਂ ‘ਤੇ ਜ਼ਿਆਦਾ ਵਾਲ ਆਉਂਦੇ ਹਨ। ਇਹ ਵਾਲ ਬੁੱਲ੍ਹਾਂ ਦੇ ਉੱਪਰ, ਠੋਡੀ, ਛਾਤੀ, ਪੇਟ ਦੇ ਹੇਠਲੇ ਹਿੱਸੇ ‘ਤੇ ਹੁੰਦੇ ਹਨ ਅਤੇ ਸਮੇਂ ਦੇ ਨਾਲ ਸੰਘਣੇ ਵੀ ਹੋ ਜਾਂਦੇ ਹਨ। ਡਾਕਟਰੀ ਭਾਸ਼ਾ ਵਿੱਚ ਇਸ ਹਾਲਤ ਨੂੰ ਹਿਰਸੁਟਿਜ਼ਮ ਕਿਹਾ ਜਾਂਦਾ ਹੈ। ਹਿਰਸੁਟਿਜ਼ਮ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਤੁਹਾਡੇ ਸਰੀਰ ਦੇ ਕੁਝ ਹਿੱਸਿਆਂ ‘ਤੇ ਵਾਧੂ ਵਾਲ ਉੱਗਦੇ ਹਨ। ਹਿਰਸੁਟਿਜ਼ਮ ਵਿਚ ਔਰਤਾਂ ਦੇ ਸਰੀਰ ‘ਤੇ ਅਣਚਾਹੇ ਵਾਲਾਂ ਨਾਲ ਆਵਾਜ਼ ਭਾਰੀ ਹੋ ਜਾਂਦੀ ਹੈ, ਛਾਤੀ ਦਾ ਆਕਾਰ ਘੱਟ ਜਾਂਦਾ ਹੈ, ਮਾਸਪੇਸ਼ੀਆਂ ਵਧ ਜਾਂਦੀਆਂ ਹਨ, ਸੈਕਸ ਡਰਾਈਵ ਵਧ ਜਾਂਦੀ ਹੈ, ਮੁਹਾਸੇ ਆਉਂਦੇ ਹਨ। ਜਿਨ੍ਹਾਂ ਔਰਤਾਂ ਨੂੰ ਪੀਸੀਓਐਸ ਦੀ ਸਮੱਸਿਆ ਹੈ, ਉਨ੍ਹਾਂ ਵਿੱਚੋਂ 70-80 ਪ੍ਰਤੀਸ਼ਤ ਔਰਤਾਂ ਨੂੰ ਹਿਰਸੁਟਿਜ਼ਮ ਹੋਣ ਦੀ ਸੰਭਾਵਨਾ ਹੁੰਦੀ ਹੈ।

error: Content is protected !!