Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
23
ਮੁਹੰਮਦ ਸ਼ਰੀਕ ਦੇ ਪਿਆਰ ‘ਚ ਪਾਗਲ ਹੋਈ 18 ਸਾਲ ਦੀ ਮਮਤਾ ਨੂੰ ਜਦ ਪਤਾ ਲੱਗਾ ਪ੍ਰੇਮੀ ਦੇ ਪਹਿਲੇ ਵਿਆਹ ਦਾ ਤਾਂ ਜ਼ਾਲਮ ਨੇ ਕਰ ਦਿੱਤੀ ਹੱਤਿਆ
Latest News
Punjab
ਮੁਹੰਮਦ ਸ਼ਰੀਕ ਦੇ ਪਿਆਰ ‘ਚ ਪਾਗਲ ਹੋਈ 18 ਸਾਲ ਦੀ ਮਮਤਾ ਨੂੰ ਜਦ ਪਤਾ ਲੱਗਾ ਪ੍ਰੇਮੀ ਦੇ ਪਹਿਲੇ ਵਿਆਹ ਦਾ ਤਾਂ ਜ਼ਾਲਮ ਨੇ ਕਰ ਦਿੱਤੀ ਹੱਤਿਆ
November 23, 2022
Voice of Punjab
ਮੁਹੰਮਦ ਸ਼ਰੀਕ ਦੇ ਪਿਆਰ ‘ਚ ਪਾਗਲ ਹੋਈ 18 ਸਾਲ ਦੀ ਮਮਤਾ ਨੂੰ ਜਦ ਪਤਾ ਲੱਗਾ ਪ੍ਰੇਮੀ ਦੇ ਪਹਿਲੇ ਵਿਆਹ ਦਾ ਤਾਂ ਜ਼ਾਲਮ ਨੇ ਕਰ ਦਿੱਤੀ ਹੱਤਿਆ
ਚੰਡੀਗੜ੍ਹ (ਵੀਓਪੀ ਬਿਊਰੋ) ਅਜੌਕੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ ਪਿਆਰ ਦਾ ਖੁਮਾਰ ਇਸ ਤਰਹਾਂ ਦੇ ਨਾਲ ਚੜਿਆ ਹੋਇਆ ਹੈ ਕਿ ਉਹ ਅੱਗੇ ਜਾ ਕੇ ਆਪਣੀਆਂ ਹੀ ਜਿੰਦਗੀਆਂ ਬਰਬਾਦ ਕਰ ਰਹੇ ਹਨ। ਅਜਿਹਾ ਹੀ ਮਾਮਲਾ ਹੁਣ ਸਾਹਮਣੇ ਆਇਆ ਹੈ ਚੰਡੀਗੜ੍ਹ ਨੇੜਲੇ ਬੁੜੇਲ ਤੋਂ ਜਿੱਥੇ ਇਕ ਮੁਸਲਿਮ ਲੜਕੇ ਨੇ ਇਕ ਹਿੰਦੂ ਲੜਕੀ ਨੂੰ ਪਹਿਲਾਂ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ ਅਤੇ ਫਿਰ ਉਸ ਨੂੰ ਝੂਠ ਬੋਲਦਾ ਰਿਹਾ ਅਤੇ ਇਹ ਛੁਪਾਉਂਦਾ ਰਿਹਾ ਕਿ ਉਸ ਦਾ ਵਿਆਹ ਵੀ ਹੋਇਆ ਹੈ ਪਰ ਜਦ ਇਕ ਦਿਨ ਲੜਕੀ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਲੜਕੀ ਨੇ ਉਸ ਲੜਕੇ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਕਤ ਲੜਕੇ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਬਾਰੇ ਜਦ ਲੜਕੀ ਦੇ ਘਰ ਵਾਲਿਆਂ ਨੇ ਵੀ ਲੜਕੇ ਨੂੰ ਸਮਝਾਇਆ ਤਾਂ ਲੜਕੇ ਨੇ ਉਸ ਲੜਕੀ ਦਾ ਕਤਲ ਕਰ ਦਿੱਤਾ। ਉਕਤ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮੁਹੰਮਦ ਸ਼ਰੀਕ (25) ਵਾਸੀ ਬੇਲਾ ਪਿੰਡ ਮਧੂਬਨੀ ਜ਼ਿਲ੍ਹਾ ਬਿਹਾਰ 3 ਸਾਲ ਪਹਿਲਾਂ ਚੰਡੀਗੜ੍ਹ ਆਇਆ ਅਤੇ ਇੱਥੇ ਫੂਡ ਡਿਲੀਵਰੀ ਦਾ ਕੰਮ ਕਰਨ ਲੱਗਾ। ਢਾਈ ਸਾਲ ਪਹਿਲਾਂ ਉਹ ਬੁੜੈਲ ਵਿਖੇ ਆਪਣੇ ਪਰਿਵਾਰ ਸਮੇਤ ਰਹਿੰਦੀ ਹਰਦੋਈ ਜ਼ਿਲ੍ਹਾ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ 18 ਸਾਲਾ ਮਮਤਾ ਦੇ ਘਰ ਦੇ ਸਾਹਮਣੇ ਕਿਰਾਏ ‘ਤੇ ਰਹਿਣ ਲਈ ਆਇਆ ਸੀ। ਇਸ ਦੌਰਾਨ ਦੋਹਾਂ ਦੀ ਮੁਲਾਕਾਤ ਹੋਈ। ਦੋਵੇਂ ਦੋਸਤ ਬਣ ਗਏ ਅਤੇ ਪ੍ਰੇਮ ਸਬੰਧ ਸ਼ੁਰੂ ਹੋ ਗਏ। ਸ਼ਰੀਕ ਵਿਆਹਿਆ ਹੋਇਆ ਸੀ। ਇਸ ਬਾਰੇ ਪਤਾ ਲੱਗਣ ‘ਤੇ ਲੜਕੀ ਨੇ ਕਰੀਬ ਛੇ ਮਹੀਨੇ ਪਹਿਲਾਂ ਸ਼ਰੀਕ ਨਾਲ ਗੱਲ ਕਰਨ ਅਤੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਡੇਢ ਮਹੀਨਾ ਪਹਿਲਾਂ ਉਸ ਨੇ ਆਪਣੀ ਮਾਂ ਨੂੰ ਸ਼ਰੀਕ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਇਸ ‘ਤੇ ਮਾਂ ਨੇ ਵੀ ਸ਼ਰੀਕ ਨੂੰ ਬੇਟੀ ਤੋਂ ਦੂਰ ਰਹਿਣ ਲਈ ਕਿਹਾ।
ਇਸ ਤੋਂ ਬਾਅਦ ਜਦ ਲੜਕੀ ਵੱਲੋਂ ਫੋਨ ਚੁੱਕਣਾ ਬੰਦ ਕਰਨ ਅਤੇ ਚਲੇ ਜਾਣ ਦੀ ਗੱਲ ਕਰਨ ਤੋਂ ਬਾਅਦ ਗੁੱਸੇ ‘ਚ ਆ ਕੇ ਮੁਲਜ਼ਮ ਉਸ ਦੇ ਘਰ ‘ਚ ਦਾਖਲ ਹੋ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ। ਸ਼ਾਮ ਨੂੰ ਬੱਚੀ ਦੀ ਮਾਂ ਘਰ ਆਈ ਤਾਂ ਦੇਖਿਆ ਕਿ ਬੇਟੀ ਬੈੱਡ ‘ਤੇ ਬੇਹੋਸ਼ ਪਈ ਸੀ। ਉਸ ਦਾ ਸਰੀਰ ਨੀਲਾ ਪਿਆ ਸੀ। । ਮਾਮਲੇ ‘ਚ ਮ੍ਰਿਤਕਾ ਦੀ ਮਾਂ ਨੇ ਦੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਸੈਕਟਰ-34 ਥਾਣੇ ਦੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਸੀ।
Post navigation
ਕੁੜੀ ਭਰੀਆਂ ਅੱਖਾਂ ਨਾਲ ਪਹੁੰਚੀ ਪੁਲਿਸ ਦੇ ਕੋਲ, ਕਹਿੰਦੀ- ਮੇਰੇ ਪਿਓ ਤੇ ਚਾਚੇ ਨੇ ਦਾਰੂ ਪੀ ਕੇ ਕੀਤਾ ਜਿਣਸੀ ਸ਼ੋਸ਼ਣ ਤੇ ਮਨ੍ਹਾਂ ਕਰਨ ‘ਤੇ ਕੀਤੀ ਕੁੱਟਮਾਰ
ਨਸ਼ੇ ਲਈ ਮੰਗ ਰਿਹਾ ਸੀ ਪੈਸੇ, ਨਹੀਂ ਦਿੱਤੇ ਤਾਂ ਕਰ ਦਿੱਤਾ ਪੂਰੇ ਪਰਿਵਾਰ ਦਾ ਕਤਲ, ਲਾਸ਼ਾਂ ਦੇਖ ਕੇ ਗੁਆਂਢੀ ਮਾਰਨ ਲੱਗੇ ਚੀਕਾਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us