ਪੁੱਤ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਆਪਣਾ 70 ਸਾਲਾ ਬਜ਼ੁਰਗ ਪਿਓ, ਇਹ ਨਿੱਕੀ ਜਿਹੀ ਗੱਲ ਬਣ ਗਈ ਪਿਓ ਦੀ ਮੌਤ ਦਾ ਕਾਰਨ

ਕਲਯੁੱਗੀ ਪੁੱਤ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਆਪਣਾ 70 ਸਾਲਾ ਬਜ਼ੁਰਗ ਪਿਓ, ਇਹ ਨਿੱਕੀ ਜਿਹੀ ਗੱਲ ਬਣ ਗਈ ਪਿਓ ਦੀ ਮੌਤ ਦਾ ਕਾਰਨ


ਫਤਿਹਗੜ੍ਹ ਸਾਹਿਬ (ਵੀਓਪੀ ਬਿਊਰੋ) ਸਥਾਨਕ ਜਿਲ੍ਹੇ ਦੇ ਪਿੰਡ ਤਾਜਪੁਰਾ ਇਕ ਕਲਯੁੱਗੀ ਪੁੱਤ ਨੇ ਆਪਣੇ ਬੁੱਡੇ ਪਿਓ ਨੂੰ ਮਾਰ ਦਿੱਤਾ, ਜਿਸ ਦੀ ਉਮਰ 70 ਸਾਲ ਸੀ। ਇੰਨਾ ਹੀ ਨਹੀਂ ਉਸ ਨੇ ਆਪਣੇ ਪਿਓ ਨੂੰ ਮਾਰਨ ਤੋਂ ਬਾਅਦ ਉਸ ਦੀ ਲਾਸ਼ ਦਾ ਸੰਸਕਾਰ ਵੀ ਰਾਤ ਨੂੰ ਹੀ ਕਰ ਦਿੱਤਾ। ਘਟਨਾ ਤੋਂ ਬਾਅਦ ਹਾਲਾਂਕਿ ਪੁਲਿਸ ਨੇ ਮੁਲਜ਼ਮ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਲਈ ਅਦਾਲਤ ਵਿਖੇ ਪੇਸ਼ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਧਰਮਿੰਦਰ ਸਿੰਘ ਖ਼ਿਲਾਫ਼ ਥਾਣਾ ਬਾਬਾ ਬਡਾਲੀ ਆਲਾ ਸਿੰਘ ਵਿਖੇ ਧਾਰਾ 304, 201 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਪਿੰਡ ਤਾਜਪੁਰਾ ਦੇ ਸਾਬਕਾ ਸਰਪੰਚ ਗੁਰਦਾਸ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵੱਡਾ ਭਰਾ ਅਮਰ ਸਿੰਘ ਆਪਣੇ ਪਰਿਵਾਰ ਸਮੇਤ ਪਿੰਡ ਵਿੱਚ ਰਹਿੰਦਾ ਸੀ। ਉਸ ਦਾ ਲੜਕਾ ਧਰਮਿੰਦਰ ਸਿੰਘ ਆਪਣੇ ਪਿਤਾ ‘ਤੇ ਜ਼ਮੀਨ ਆਪਣੇ ਨਾਂ ਕਰਵਾਉਣ ਲਈ ਦਬਾਅ ਪਾਉਂਦਾ ਰਿਹਾ ਪਰ ਅਮਰ ਸਿੰਘ ਤਿਆਰ ਨਹੀਂ ਹੋਇਆ। ਇਸ ਕਾਰਨ ਉਹ ਅਕਸਰ ਉਨ੍ਹਾਂ ਦੀ ਕੁੱਟਮਾਰ ਕਰਦਾ ਸੀ। 21 ਨਵੰਬਰ ਦੀ ਸ਼ਾਮ ਨੂੰ ਉਸ ਦੇ ਭਤੀਜੇ ਧਰਮਿੰਦਰ ਨੇ ਉਸ ਦੇ ਪਿਤਾ ਅਮਰ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਕਾਰਵਾਈ ਤੋਂ ਬਚਣ ਲਈ ਉਹ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰ ਰਿਹਾ ਹੈ। ਗੁਰਦਾਸ ਨੇ ਦੱਸਿਆ ਕਿ ਜਦੋਂ ਉਹ ਸ਼ਮਸ਼ਾਨਘਾਟ ਪਹੁੰਚਿਆ ਤਾਂ ਅਮਰ ਸਿੰਘ ਦੀ ਚੀਖਾ ਜਲ ਰਹੀ ਸੀ। ਇਸ ਤੋਂ ਬਾਅਦ ਉਸ ਨੇ ਪਿੰਡ ਦੇ ਸਰਪੰਚ ਨੂੰ ਘਟਨਾ ਦੀ ਸੂਚਨਾ ਦਿੱਤੀ ਅਤੇ ਚੁੰਨੀ ਕਲਾਂ ਪੁਲਿਸ ਨੂੰ ਫੋਨ ’ਤੇ ਸੂਚਿਤ ਕੀਤਾ ਗਿਆ।
ਡੀਐੱਸਪੀ ਬੱਸੀ ਪਠਾਣਾ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਚੁੰਨੀ ਚੌਂਕੀ ਪਿੰਡ ਤਾਜਪੁਰਾ ਤੋਂ ਸੂਚਨਾ ਮਿਲਣ ’ਤੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਕੇ ਅੱਗ ਬੁਝਾ ਦਿੱਤੀ ਅਤੇ ਚਿਤਾ ਨੂੰ ਕਬਜ਼ੇ ਵਿੱਚ ਲੈ ਲਿਆ। ਡੀਐਸਪੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇਣ ਤੋਂ ਬਾਅਦ ਫਿੰਗਰ ਪ੍ਰਿੰਟ ਮਾਹਿਰ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ ਅਤੇ ਸੈਂਪਲ ਲਏ। ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।

error: Content is protected !!