ਪੱਤਰਕਾਰ ਨੂੰ ਮਰਨ ਲਈ ਮਜਬੂਰ ਕਰਨ ਵਾਲਾ ਕਾਂਗਰਸੀ ਆਗੂ ਪੁਲਿਸ ਨੂੰ ਨਹੀਂ ਲੱਭ ਰਿਹਾ, ਪਰ ਪਾਰਟੀ ਨੇ ਬਣਾ ਦਿੱਤਾ ਕਮੇਟੀ ਦਾ ਮੈਂਬਰ

ਪੱਤਰਕਾਰ ਨੂੰ ਮਰਨ ਲਈ ਮਜਬੂਰ ਕਰਨ ਵਾਲਾ ਕਾਂਗਰਸੀ ਆਗੂ ਪੁਲਿਸ ਨੂੰ ਨਹੀਂ ਲੱਭ ਰਿਹਾ, ਪਰ ਪਾਰਟੀ ਨੇ ਬਣਾ ਦਿੱਤਾ ਕਮੇਟੀ ਦਾ ਮੈਂਬਰ


ਪਟਿਆਲਾ (ਵੀਓਪੀ ਬਿਊਰੋ) ਬੀਤੇ ਦਿਨੀਂ ਰਾਜਪੁਰਾ ਦੇ ਇਕ ਪੱਤਰਕਾਰ ਅਤੇ ਵਪਾਰੀ ਰਮੇਸ਼ ਸ਼ਰਮਾ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਦੱਸਿਆ ਸੀ ਕਿ ਉਹ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਹੋਰਨਾਂ ਤੋਂ ਦੁਖੀ ਹੋ ਕੇ ਇਹ ਕ ਦਮ ਚੁੱਕਣ ਜਾ ਰਿਹਾ ਹੈ। ਇਸ ਸਭ ਦੇ ਬਾਵਜੂਦ ਵੀ ਪੁਲਿਸ ਅਜੇ ਤਕ ਕੰਬੋਜ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਨਾਕਾਮ ਰਹੀ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਨੇ ਦੋਸ਼ੀ ਹਰਦਿਆਲ ਸਿੰਘ ਕੰਬੋਜ ਨੂੰ ਲੁਧਿਆਣਾ ਨਗਰ ਨਿਗਮ ਚੋਣਾਂ ਲਈ ਗਠਿਤ ਕਮੇਟੀ ਦਾ ਮੈਂਬਰ ਬਣਾ ਦਿੱਤਾ ਹੈ। ਇਸ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਨੇ ਨਾ ਸਿਰਫ਼ ਪੰਜਾਬ ਕਾਂਗਰਸ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਸਗੋਂ ਪੰਜਾਬ ਪੁਲਿਸ ਵੀ ਸ਼ੱਕ ਦੇ ਘੇਰੇ ‘ਚ ਆ ਗਈ ਹੈ।


ਉਕਤ ਪੱਤਰਕਾਰ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਅਤੇ ਉਸ ਦੇ ਪੁੱਤਰ ਨਿਰਭੈ ਸਿੰਘ ਮਿਲਟੀ ਕੰਬੋਜ ਅਤੇ 6 ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਜਪੁਰਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ ਪਰ 14 ਦਿਨ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਦੌਰਾਨ ਹੀ ਸਾਹਮਣੇ ਆਇਆ ਹੈ ਕਿ ਪੰਜਾਬ ਕਾਂਗਰਸ ਵੱਲੋਂ ਬਣਾਈ ਗਈ ਨਗਰ ਨਿਗਮ ਕਮੇਟੀ ਵਿੱਚ ਹਰਦਿਆਲ ਕੰਬੋਜ਼ ਦੀ ਮੌਜੂਦਗੀ ਨਾਲ ਮੰਨਿਆ ਜਾ ਰਿਹਾ ਹੈ ਕਿ ਉਸ ਦਾ ਅਜੇ ਵੀ ਕਾਂਗਰਸੀ ਆਗੂਆਂ ਨਾਲ ਸੰਪਰਕ ਹੈ। ਲੁਧਿਆਣਾ ਲਈ ਬਣਾਈ ਗਈ ਕਮੇਟੀ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਨਾਂ ਵੀ ਸ਼ਾਮਲ ਹੈ। ਇਹ ਸਾਰਿਆਂ ਲਈ ਹੈਰਾਨੀ ਵਾਲਾ ਮਾਮਲਾ ਹੈ ਕਿ ਜਦ ਕੋਈ ਮੁਲਜ਼ਮ ਕਿਸੇ ਮਾਮਲੇ ਵਿੱਚ ਫਰਾਰ ਹੋਵੇ ਅਤੇ ਪਾਰਟੀ ਉਸ ਨੂੰ ਅਹੁਦੇਦਾਰੀਆਂ ਦੇ ਰਿਹਾ ਹੋਵੇ।


ਪੱਤਰਕਾਰ ਰਮੇਸ਼ ਸ਼ਰਮਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਉਣ ਸਮੇਤ ਸੁਸਾਈਡ ਨੋਟ ਵੀ ਲਿਖਿਆ ਸੀ। ਇਸ ‘ਚ ਉਨ੍ਹਾਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ‘ਤੇ ਆਪਣਾ ਕਾਰੋਬਾਰ ਬੰਦ ਕਰਵਾਉਣ ਦੇ ਦੋਸ਼ ਲਾਏ ਹਨ। ਵੀਡੀਓ ‘ਚ ਰਮੇਸ਼ ਸ਼ਰਮਾ ਨੇ ਹਰਦਿਆਲ ਸਿੰਘ ਕੰਬੋਜ, ਉਸ ਦੇ ਬੇਟੇ ਨਿਰਭੈ ਸਿੰਘ ਮਿਲਟੀ ਕੰਬੋਜ ਸਮੇਤ 6 ਲੋਕਾਂ ‘ਤੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਾਏ ਹਨ। ਰਮੇਸ਼ ਸ਼ਰਮਾ ਨੇ ਸੰਜੀਵ ਗਰਗ ਨਾਂ ਦੇ ਮੁਲਜ਼ਮ ਤੋਂ 5.25 ਲੱਖ ਰੁਪਏ ਲੈਣ ਦੇ ਵੀ ਦੋਸ਼ ਲਾਏ ਹਨ।

error: Content is protected !!