ਪ੍ਰੇਮਿਕਾ ਦੀ ਲਾਸ਼ ਨੂੰ ਦੁਲਹਨ ਵਾਂਗ ਸਜਾ ਕੇ ਪ੍ਰੇਮੀ ਨੇ ਕਰ’ਤਾ ਆ ਕੰਮ, ਦੇਖਣ ਵਾਲਿਆਂ ਦੀਆਂ ਅੱਖਾਂ ਵਿੱਚੋਂ ਨਹੀਂ ਰੁਕੇ ਹੰਝੂ

ਪ੍ਰੇਮਿਕਾ ਦੀ ਲਾਸ਼ ਨੂੰ ਦੁਲਹਨ ਵਾਂਗ ਸਜਾ ਕੇ ਪ੍ਰੇਮੀ ਨੇ ਕਰ’ਤਾ ਆ ਕੰਮ, ਦੇਖਣ ਵਾਲਿਆਂ ਦੀਆਂ ਅੱਖਾਂ ਵਿੱਚੋਂ ਨਹੀਂ ਰੁਕੇ ਹੰਝੂ

ਦਿੱਲੀ (ਵੀਓਪੀ ਬਿਊਰੋ) ਦੇਸ਼ ਵਿੱਚ ਇਕ ਅਜਿਹੇ ਪਿਆਰ ਦੀ ਅੱਜ ਸਾਰੇ ਪਾਸੇ ਚਰਚਾ ਹੋ ਰਹੀ ਹੈ, ਜਿਸ ਵਿੱਚ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੀ ਲਾਸ਼ ਦੇ ਨਾਲ ਵਿਆਹ ਦੀਆਂ ਰਸਮਾਂ ਨਿਭਾਈਆਂ। ਜਾਣਕਾਰੀ ਮੁਤਾਬਕ ਆਸਾਮ ਦੇ ਰਾਹਾ ਪਿੰਡ ‘ਚ ਬਿਟੂਪਨ ਅਤੇ ਪ੍ਰਾਰਥਨਾ ਦੋਵੇਂ ਡੂੰਘੇ ਪਿਆਰ ‘ਚ ਸਨ। ਹਰ ਪ੍ਰੇਮੀ ਜੋੜੇ ਵਾਂਗ ਉਨ੍ਹਾਂ ਨੇ ਵੀ ਕਈ ਸੁਪਨੇ ਦੇਖੇ ਸਨ ਪਰ ਕਿਸਮਤ ਨੇ ਉਨ੍ਹਾਂ ਲਈ ਕੁਝ ਹੋਰ ਹੀ ਲਿਖਿਆ ਸੀ। ਲੜਕੇ ਦੀ ਪ੍ਰੇਮਿਕਾ ਇੱਕ ਭਿਆਨਕ ਬਿਮਾਰੀ ਨਾਲ ਜੂਝ ਰਹੀ ਸੀ। ਇਸ ਦੌਰਾਨ ਲੜਕੇ ਨੂੰ ਸਭ ਪਤਾ ਹੋਣ ਦੇ ਬਾਵਜੂਦ ਵੀ ਆਪਣਾ ਪਿਆਰ ਘੱਟ ਨਹੀਂ ਹੋਣ ਦਿੱਤਾ ਅਤੇ ਲੜਕੀ ਨੂੰ ਪਿਆਰ ਕਰਦਾ ਰਿਹਾ। ਇਸੇ ਦੌਰਾਨ 18 ਨਵੰਬਰ ਨੂੰ ਲੜਕੀ ਦੀ ਮੌਤ ਹੋ ਗਈ। ਇਸ ਦੌਰਾਨ ਘਰ ਵਾਲਿਆਂ ਦੇ ਨਾਲ-ਨਾਲ ਪ੍ਰੇਮੀ ਦਾ ਵੀ ਦਿਲ ਟੁੱਟ ਗਿਆ।

ਇਸ ਦੌਰਾਨ ਜਦ ਘਰ ਵਾਲੇ ਲੜਕੀ ਦੇ ਸੰਸਕਾਰ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਪ੍ਰੇਮੀ ਵੀ ਉੱਥੇ ਆ ਗਿਆ। ਇਸ਼ ਦੌਰਾਨ ਉਸ ਨੇ ਸਾਰਿਆਂ ਸਾਹਮਣੇ ਲੜਕੀ ਦਾ ਹੱਥ ਮੰਗਿਆ ਅਤੇ ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਕਿ ਕਿਵੇਂ ਉਹ ਲੜਕੀ ਦੀ ਮੌਤ ਤੋਂ ਬਾਅਦ ਵੀ ਉਸ ਨਾਲ ਪਿਆਰ ਕਰ ਰਿਹਾ ਹੈ। ਲੜਕੀ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਲੜਕੇ ਘਰਵਾਲਿਆਂ ਦੀ ਇਜਾਜਤ ਲੈ ਕੇ ਉਸ ਨੂੰ ਮਾਲਾ ਪਹਿਨਾਈ। ਇਸ ਤੋਂ ਬਾਅਦ ਲੜਕੀ ਦੀ ਮ੍ਰਿਤਕ ਦੇਹ ਨੂੰ ਜੱਫੀ ਪਾ ਕੇ ਉਹ ਕਾਫੀ ਦੇਰ ਤੱਕ ਲੇਟਿਆ ਰਿਹਾ।


ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਮੌਕੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਲੋਕ ਪਿਆਰੇ ਬਿਟੂਪਨ ਲਈ ਪ੍ਰਾਰਥਨਾ ਅਤੇ ਪਿਆਰ ਲਈ ਮਿਸਾਲ ਦੇ ਰਹੇ ਹਨ। ਲੜਕੀ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ, ਬਿਟੂਪਨ ਨੇ ਪ੍ਰਾਰਥਨਾ ਦੀ ਲਾਸ਼ ਦੇ ਨਾਲ ਪੈ ਕੇ ਕਿਹਾ ਕਿ ‘ਜਦ ਤੱਕ ਮੌਤ ਸਾਨੂੰ ਵੱਖ ਨਹੀਂ ਕਰਦੀ’। ਇਹ ਦ੍ਰਿਸ਼ ਦੇਖ ਕੇ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਗਏ।

error: Content is protected !!