ਕਾਂਗਰਸ ਹਾਈਕਮਾਂਡ ਨੂੰ ਆਈ ਜੇਲ੍ਹ ‘ਚ ਬੈਠੇ ਸਿੱਧੂ ਦੀ ਯਾਦ, ਪ੍ਰਿਅੰਕਾ ਗਾਂਧੀ ਨੇ ਚਿੱਠੀ ਲਿਖ ਕੇ ਕਹੀ ਇਹ ਗੱਲ

ਕਾਂਗਰਸ ਹਾਈਕਮਾਂਡ ਨੂੰ ਆਈ ਜੇਲ੍ਹ ‘ਚ ਬੈਠੇ ਸਿੱਧੂ ਦੀ ਯਾਦ, ਪ੍ਰਿਅੰਕਾ ਗਾਂਧੀ ਨੇ ਚਿੱਠੀ ਲਿਖ ਕੇ ਕਹੀ ਇਹ ਗੱਲ

ਪਟਿਆਲਾ/ਦਿੱਲੀ (ਵੀਓਪੀ ਬਿਊਰੋ) 2 ਦਿਨ ਪਹਿਲਾਂ ਹੀ ਸਾਡੇ ਵਾਈਸ ਆਫ ਪੰਜਾਬ ਚੈਨਲ ਵੱਲੋਂ ਸਾਬਕਾ ਕ੍ਰਿਕਟਰ ਅਤੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਬਾਰੇ ਇਕ ਲੇਖ ਲਿਖ ਕੇ ਜਿਕਰ ਕੀਤਾ ਗਿਆ ਸੀ ਅਤੇ ਦੱਸ਼ਿਆ ਗਿਆ ਸੀ ਕਿ ਕਿਵੇਂ ਇਕ ਉੱਘਾ ਆਗੂ ਅੱਜ ਸਮੇਂ ਦੇ ਚੱਕਰ ਵਿੱਚ ਫਸ ਕੇ ਆਪਣਿਆਂ ਕੋਲੋਂ ਹੀ ਬੇਗਾਨਾ ਹੋਇਆ ਹੈ। ਇਸ ਦੌਰਾਨ ਤਾਂ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਉਹ ਆਗੂਆਂ ਵੀ ਯਾਦ ਨਹੀਂ ਕਰ ਰਹੇ ਜੋ ਕਿ ਕਦੇ ਉਸ ਦੇ ਨਾਲ-ਨਾਲ ਹੀ ਰਹਿੰਦੇ ਸਨ। ਪਰ ਸਾਡੇ ਉਸ ਲੇਖ ਤੋਂ ਬਾਅਦ ਕਾਂਗਰਸ ਹਾਈਕਮਾਂਡ ਹਿੱਲ ਗਈ ਹੈ ਅਤੇ ਉਹਨਾਂ ਵੱਲੋਂ ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖੀ ਗਈ ਹੈ। ਇਹ ਚਿੱਠੀ ਪ੍ਰਿਅੰਕਾ ਗਾਂਧੀ ਨੇ ਲਿਖੀ ਹੈ।

ਪ੍ਰਿਅੰਕਾ ਗਾਂਧੀ ਨੇ ਨਵਜੋਤ ਸਿੱਧੂ ਨੂੰ ਚਿੱਠੀ ਵਿੱਚ ਕੀ ਲਿਖਿਆ ਗਿਆ ਹੈ, ਇਸ ਬਾਰੇ ਸਿੱਧੂ ਨੇ ਹਾਲੇ ਤੱਕ ਖੁਲਾਸਾ ਨਹੀਂ ਕੀਤਾ ਹੈ ਪਰ ਪ੍ਰਿਅੰਕਾ ਗਾਂਧੀ ਵੱਲੋਂ ਉਨ੍ਹਾਂ ਨੂੰ ਪੱਤਰ ਭੇਜੇ ਜਾਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਤੋਂ ਬਾਅਦ ਵੀ ਸਿੱਧੂ ਅਜੇ ਵੀ ਗਾਂਧੀ ਦੇ ‘ਨੇਕ ਵਿਸ਼ਵਾਸ’ ਵਿੱਚ ਹਨ। ਪਰਿਵਾਰ। ਕਿਤਾਬ’। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਇਕ ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ।


ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੌਰਾਨ ਹੀ ਉਨ੍ਹਾਂ ਦੀ ਪਾਰਟੀ ਨੇ ਤਾਂ ਵਿਧਾਨ ਸਭਾ ਵਿਚ ਕਰਾਰੀ ਹਾਰ ਦਾ ਸਾਹਮਣਾ ਕੀਤਾ ਹੀ, ਨਾਲ ਹੀ ਉਨ੍ਹਾਂ ਕੋਲੋਂ ਆਪਣੀ ਸੀਟ ਵੀ ਬਚਾ ਨਾ ਹੋਈ। ਇਸ ਹਾਰ ਦਾ ਗਮ ਅਜੇ ਦਿਲ ਵਿਚ ਹੀ ਸੀ ਕਿ ਉਨ੍ਹਾਂ ਨੂੰ 32 ਸਾਲ ਪੁਰਾਣੇ ਇਕ ਰੋਡਰੇਜ ਮਾਮਲੇ ਵਿਚ ਸੁਪਰੀਮ ਕੋਰਟ ਨੇ ਇਕ ਸਾਲ ਦੀ ਸਜ਼ਾ ਸੁਣਾ ਦਿੱਤੀ। ਅਦਾਲਤ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਅਤੇ ਪੰਜਾਬ ਕਾਂਗਰਸ ਨੂੰ ਮੁੜ ਤੋਂ ਪੰਜਾਬ ਵਿਚ ਸੁਰਜੀਤ ਕਰਨ ਦੀ ਜਿੰਮੇਵਾਰੀ ਹਾਈਕਮਾਂਡ ਨੇ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੰਭਾਲ ਦਿੱਤੀ। ਇਹ ਉਹ ਰਾਜਾ ਵੜਿੰਗ ਨੇ ਜੋ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਮਿਲਣ ਸਮੇਂ ਬਹੁਤ ਖੁਸ਼ ਨਜ਼ਰ ਆ ਰਹੇ ਸਨ ਅਤੇ ਉਨ੍ਹਾਂ ਦੀ ਗੱਡੀ ਨੀ ਕਈ ਜਗ਼੍ਹਾ ਆਪ ਹੀ ਚਲਾ ਕੇ ਜਾਂਦੇ ਸਨ। ਹਰ ਸਮੇਂ ਨਵਜੋਤ ਸਿੰਘ ਸਿੱਧੂ ਦੇ ਨਾਲ-ਨਾਲ ਰਹਿਣ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੀ ਚੋਣਾਂ ਤੋਂ ਬਾਅਦ ਅਤੇ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਹੋਣ ਤੋਂ ਬਾਅਦ ਮੂੰਹ ਉਪਰ ਨਾਮ ਤਕ ਨਹੀਂ ਆਇਆ। ਉਹ ਤਾਂ ਨਵਜੋਤ ਸਿੰਘ ਸਿੱਧੂ ਦਾ ਹਾਲ ਜਾਣਨ ਲਈ ਉਨ੍ਹਾਂ ਦੇ ਮੁਲਾਕਾਤੀ ਬਣ ਕੇ ਵੀ ਨਹੀਂ ਗਏ। ਇਹ ਵੀ ਇਕ ਪਾਸੇ ਉਨ੍ਹਾਂ ਕਦੇ ਨਵਜੋਤ ਸਿੰਘ ਸਿੱਧੂ ਦਾ ਜਿਕਰ ਤਕ ਵੀ ਨਾ ਕੀਤਾ। ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਭ੍ਰਿਸ਼ਟਾਚਾਰ ਦੇ ਦੋਸ਼ੀ ਵਿਚ ਗ੍ਰਿਫ਼ਤਾਰ ਕੀਤੇ ਗਏ ਕਈ ਕਾਂਗਰਸੀ ਆਗੂਆਂ ਦੇ ਹੱਕ ਵਿਚ ਪ੍ਰਚਾਰ ਕਰਦੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਕਰਦੇ ਜ਼ਰੂਰ ਦੇਖੇ ਗਏ।


ਇਸ ਸਾਲ ਫਰਵਰੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਨ। ਹਾਲਾਂਕਿ ਕਾਂਗਰਸ ਨੇ ਉਨ੍ਹਾਂ ਦੀ ਥਾਂ ‘ਤੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵਜੋਂ ਮੈਦਾਨ ‘ਚ ਉਤਾਰਿਆ ਸੀ। ਇਸ ਨੂੰ ਲੈ ਕੇ ਸਿੱਧੂ ਅਤੇ ਚੰਨੀ ਵਿਚਾਲੇ ਮਤਭੇਦ ਵੀ ਸਾਹਮਣੇ ਆਏ ਸਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੰਨੀ ਨੇ ਦੋ ਸੀਟਾਂ ਤੋਂ ਚੋਣ ਲੜੀ ਸੀ ਪਰ ਦੋਵੇਂ ਸੀਟਾਂ ਤੋਂ ਹਾਰ ਗਏ ਸਨ। ਸਿੱਧੂ ਨੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਜਿੱਥੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਦੇ ਖਿਲਾਫ ਚੋਣ ਲੜੀ ਸੀ। ਹਾਲਾਂਕਿ ਦੋਵੇਂ ਚੋਣਾਂ ਹਾਰ ਗਈਆਂ ਸਨ ਅਤੇ ਇਹ ਸੀਟ ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ ਨੇ ਜਿੱਤੀ ਸੀ।

ਫਿਲਹਾਲ ਜੋ ਵੀ ਹੈ ਨਵਜੋਤ ਸਿੰਘ ਸਿੱਧੂ ਦੀ ਵੀ ਅੱਧੀ ਦੇ ਕਰੀਬ ਲੰਘ ਗਈ ਤੇ ਕੁਝ ਰਹਿ ਗਈ। ਬਾਹਰ ਆਉਣਗੇ ਤਾਂ ਕੀ ਆਪਣੇ ਫਿਰ ਦੁਬਾਰਾ ਆਉਣਗੇ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਇੰਨਾ ਜ਼ਰੂਰ ਹੈ ਕਿ ਜਦ ਗੁੱਡੀ ਸਿਖਰਾਂ ‘ਤੇ ਹੁੰਦੀ ਹੈ ਤਾਂ ਹਰ ਕੋਈ ਆਪਣਾ ਹੁੰਦਾ ਹੈ ਪਰ ਜਦ ਦੌਰ ਜਦ ਦੌਰ ਮਾੜਾ ਆਉਂਦਾ ਹੈ ਤਾਂ ਫਿਰ ਪਤਾ ਲੱਗਦੇ ਆਪਣੇ ਕੌਣ ਹਨ ਤੇ ਪਰਾਏ ਕੌਣ। ਇਸ ਤਰ੍ਹਾਂ ਪਤੀ ਲੱਗਦੇ ਕਿ ਸਮਾਂ ਬਹੁਤ ਬਲਵਾਨ ਹੈ ਤੇ ਸਮਾਂ ਹੀ ਹੈ ਜੋ ਕਿ ਆਪਣੇ ਤੋ ਪਰਾਇਆਂ ਦੀ ਸਮਝ ਕਰਵਾ ਦਿੰਦੇ। ਬਾਕੀ ਅਸੀ ਇਹ ਹੀ ਉਮੀਦ ਕਰਦੇ ਹਾਂ ਕਿ ਨਵਜੋਤ ਸਿੱਧੂ ਜਦ ਬਾਹਰ ਆਉਣ ਦਾ ਲੋਕ ਭਲਾਈ ਲਈ ਕਾਰਜ ਕਰਨ ਅਤੇ ਆਪਣੇ ਸਾਥੀਆਂ ਨਾਲ ਪਹਿਲਾ ਦੀ ਤਰ੍ਹਾਂ ਹੀ ਰਹਿਣ ਤੇ ਸਾਥੀ ਵੀ ਉਨ੍ਹਾਂ ਨਾਲ ਪਹਿਲਾਂ ਵਾਂਗ ਹੀ ਰਹਿਣ।

error: Content is protected !!