ਨਵਜੋਤ ਸਿੱਧੂ ਤੋਂ ਬਿਨਾਂ ਨਹੀਂ ਹੋਣਾ ਕਾਂਗਰਸ ਦਾ ਬੇੜਾ ਪਾਰ, 26 ਜਨਵਰੀ ਨੂੰ ਰਿਹਾਅ ਹੋ ਕੇ ਕਰ ਸਕਦੇ ਨੇ ਮਿਸ਼ਨ 2024 ਦਾ ਆਗਾਜ਼!

ਨਵਜੋਤ ਸਿੱਧੂ ਤੋਂ ਬਿਨਾਂ ਨਹੀਂ ਹੋਣਾ ਕਾਂਗਰਸ ਦਾ ਬੇੜਾ ਪਾਰ, 26 ਜਨਵਰੀ ਨੂੰ ਰਿਹਾਅ ਹੋ ਕੇ ਕਰ ਸਕਦੇ ਨੇ ਮਿਸ਼ਨ 2024 ਦਾ ਆਗਾਜ਼


ਪਟਿਆਲਾ (ਵੀਓਪੀ ਬਿਊਰੋ) ਸਾਬਕਾ ਇੰਟਰਨੈਸ਼ਨਲ ਲੈਵਲ ਦੇ ਕ੍ਰਿਕਟਰ ਅਤੇ ਪੰਜਾਬ ਦੀ ਸਿਆਸਤ ਦੇ ਕੇਂਦਰ ਬਿੰਦੂ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਕ ਵਾਰ ਫਿਰ ਤੋਂ ਸਿਆਸੀ ਹਵਾ ਗਰਮ ਹੋ ਗਈ ਹੈ। ਦਰਅਸਲ ਇਸ ਸਮੇਂ ਪੰਜਾਬ ਕਾਂਗਰਸ ਦੀ ਹਾਲਾਤ ਬਹੁਤ ਪਤਲੀ ਹੈ ਅਤੇ ਕਿਤੇ ਨਾ ਕਿਤੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਮੌਕਾ ਦੇ ਕੇ ਪਛਤਾ ਰਹੇ ਹਨ। ਇਸ ਲਈ ਲੋਕ ਅਤੇ ਕਾਂਗਰਸ ਦੇ ਵਰਕਰ ਮੁੜ ਤੋਂ ਨਵਜੋਤ ਸਿੰਘ ਸਿੱਧੂ ਵਰਗੇ ਧਾਕੜ ਨੇਤਾ ਨੂੰ ਯਾਦ ਕਰ ਰਹੇ ਹਨ ਜੋ ਕਿ ਉਹਨਾਂ ਨੂੰ ਸਹੀ ਦਿਸ਼ਾ ਵੱਲ ਲਿਜਾ ਕੇ ਪੰਜਾਬ ਨੂੰ ਮੁੜ ਤੋਂ ਲੀਹਾਂ ਉੱਪਰ ਲਿਆ ਸਕਣ। ਅਜਿਹੇ ਵਿੱਚ ਇਕ ਚਰਚਾ ਹੋਰ ਹੈ, ਜੋ ਕਿ ਜੋਰ ਫੜਦੀ ਜਾ ਰਹੀ ਹੈ ਕਿ ਸ਼ਾਇਦ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ ਨੂੰ ਰਿਹਾਈ ਹੋ ਜਾਵੇ ਅਤੇ ਇਸ ਦੇ ਨਾਲ ਹੀ ਕਾਂਗਰਸ ਮੁੜ ਤੋਂ 2024 ਦੀਆਂ ਤਿਆਰੀਆਂ ਸਿੱਧੂ ਦੀ ਅਗਵਾਈ ਵਿੱਚ ਕਰ ਸਕਣ।


ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਵੱਲੋਂ ਨਵਜੋਤ ਸਿੱਧੂ ਨੂੰ ਲਿਖੀ ਚਿੱਠੀ ਵੀ ਚਰਚਾ ਦਾ ਵਿਸ਼ਾ ਰਹੀ ਸੀ, ਜਿਸ ‘ਚ ਉਨ੍ਹਾਂ ਨੂੰ ਪਾਰਟੀ ‘ਚ ਵੱਡੀ ਜ਼ਿੰਮੇਵਾਰੀ ਦੇਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਵੱਡੇ ਆਗੂ ਵੀ ਸੁਰਖੀਆਂ ‘ਚ ਆ ਰਹੇ ਹਨ। ਕਿਉਂਕਿ ਸਿੱਧੂ ਦੀ ਰਿਹਾਈ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਫੇਰਬਦਲ ਦੇ ਖਦਸ਼ੇ ਜ਼ੋਰ ਫੜਨ ਲੱਗੇ ਹਨ। ਪਰ ਇਸ ਤੋਂ ਬਾਅਦ ਇਹ ਵੀ ਖਬਰ ਸਾਹਮਣੇ ਆਈ ਸੀ ਕਿ ਇਹ ਚਿੱਠੀ ਝੂਠੀ ਹੈ ਅਤੇ ਇਸ ਵਿੱਛ ਕੋਈ ਸੱਚਾਈ ਨਹੀਂ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਨੇ ਸਿੱਧੂ ਨੂੰ ਪਾਰਟੀ ਵਿੱਚ ਵੱਡੀ ਜ਼ਿੰਮੇਵਾਰੀ ਦੇਣ ਦੇ ਮਾਮਲੇ ਵਿੱਚ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ।


ਇਸ ਦੌਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਿਅੰਕਾ ਗਾਂਧੀ ਵੱਲੋਂ ਸਿੱਧੂ ਨੂੰ ਲਿਖੀ ਚਿੱਠੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਜੇਕਰ ਪ੍ਰਿਅੰਕਾ ਗਾਂਧੀ ਨੇ ਸਿੱਧੂ ਨੂੰ ਚਿੱਠੀ ਲਿਖੀ ਹੈ ਤਾਂ ਇਸ ਨੂੰ ਜਨਤਕ ਕੀਤਾ ਜਾਵੇ। 2021 ‘ਚ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਸਿੱਧੂ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂਅ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ‘ਚ ਸ਼ਾਮਲ ਸੀ, ਪਰ ਸਿੱਧੂ ਦੇ ਨਾ ਮੰਨਣ ਕਾਰਨ ਰੰਧਾਵਾ ਨੂੰ ਡਿਪਟੀ ਸੀ.ਐਮ ਬਣਾਇਆ ਗਿਆ ਸੀ। ਇਸ ਦੇ ਬਾਵਜੂਦ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਹੁਣ ਸਿੱਧੂ ਦੁਆਲੇ ਘੁੰਮਣ ਲੱਗੀ ਹੈ। ਹੁਣ ਵੀ ਸਿੱਧੂ ਕੈਂਪ ਦੇ ਆਗੂ ਤੇ ਵਰਕਰ ਸਰਗਰਮ ਹੋ ਕੇ ਪਾਰਟੀ ਦੇ ਵੱਡੇ ਆਗੂਆਂ ਦੇ ਬਿਆਨਾਂ ਦਾ ਜਵਾਬ ਦੇ ਰਹੇ ਹਨ।

error: Content is protected !!