ਪੁਲਿਸ ਦੀ ਗ੍ਰਿਫ਼ਤ ‘ਚੋਂ ਭੱਜਿਆ ਲਾਰੈਂਸ ਦਾ ਸਾਥੀ, ਸਰਕਾਰ ਤੇ ਪੁਲਿਸ ਨਾਲੋਂ ਪੰਜਾਬ ‘ਚ ਜ਼ਿਆਦਾ ਦਬਦਬਾ ਗੈਂਗਸਟਰਾ ਦਾ

ਪੁਲਿਸ ਦੀ ਗ੍ਰਿਫ਼ਤ ‘ਚੋਂ ਭੱਜਿਆ ਲਾਰੈਂਸ ਦਾ ਸਾਥੀ, ਸਰਕਾਰ ਤੇ ਪੁਲਿਸ ਨਾਲੋਂ ਪੰਜਾਬ ‘ਚ ਜ਼ਿਆਦਾ ਦਬਦਬਾ ਗੈਂਗਸਟਰਾ ਦਾ

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿੱਚ ਸਰਕਾਰ ਤੇ ਪੁਲਿਸ ਤੋਂ ਜਿਆਦਾ ਤਾਂ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਦਬਦਬਾ ਹੈ। ਪੰਜਾਬ ਦੇ ਕੋਨੇ-ਕੋਨੇ ਵਿੱਚ ਲਾਰੈਂਸ ਗੈਂਗ ਦੇ ਗੁਰਗੇ ਹਨ ਅਤੇ ਉਹ ਲਾਰੈਂਸ ਦੇ ਕਹਿਣ ‘ਤੇ ਫਿਰੌਤੀ ਤੇ ਕਤਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਅਤੇ ਲੋਕਾਂ ਨੂੰ ਧਮਕੀਆਂ ਦਿੰਦੇ ਹਨ। ਇਸ ਸਭ ਦੇ ਬਾਵਜੂਦ ਵੀ ਸਰਕਾਰ ਅਤੇ ਪੰਜਾਬ ਪੁਲਿਸ ਦਾ ਰਵੱਈਆ ਇਨ੍ਹਾਂ ਗੈਂਗਸਟਰਾਂ ਖਿਲਾਫ਼ ਢਿੱਲਾ ਹੀ ਹੈ। ਬੀਤੇ ਦਿਨੀਂ ਵੀ ਅੰਮ੍ਰਿਤਸਰ ਅਦਾਲਤ ਪੇਸ਼ ਕਰਨ ਲਈ ਲਿਆਂਦੇ ਦੋ ਖਤਰਨਾਕ ਗੈਂਗਸਟਰ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਭੱਜ ਗਏ, ਇਸ ਦੌਰਾਨ ਇਕ ਤਾਂ ਅੜਿੱਕੇ ਆ ਗਿਆ ਪਰ ਦੂਜਾ ਮੁਲਜ਼ਮ ਫਰਾਰ ਹੋਣ ਵਿੱਚ ਕਾਮਯਾਬ ਰਿਹਾ।

ਫਰਾਰ ਮੁਲਜ਼ਮ ਦੇ ਬਾਰੇ ਜਾਣ ਕੇ ਸਭ ਹੈਰਾਨ ਰਹਿ ਗਏ ਕਿਉਂਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਨਿਕਲਿਆ। ਫਿਲਹਾਲ ਪੁਲਿਸ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ੀ ਲਈ ਲਿਆਂਦੇ ਗਏ ਦੋ ਅਪਰਾਧੀ ਪੁਲਸ ਦੀ ਗ੍ਰਿਫਤ ‘ਚੋਂ ਫ਼ਰਾਰ ਹੋ ਗਏ। ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅਦਾਲਤ ਦੇ ਬਾਹਰ ਆ ਕੇ ਇਕ ਦੋਸ਼ੀ ਸਾਹਿਲ ਨੂੰ ਕਾਬੂ ਕਰ ਲਿਆ ਗਿਆ ਜਦਕਿ ਉਸ ਦਾ ਦੂਜਾ ਸਾਥੀ ਨਿਤਿਨ ਨਾਹਰ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਇਸ ਮਾਮਲੇ ਨੂੰ ਦਬਾਉਂਦੀ ਰਹੀ, ਪਰ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਭਗੌੜਾ ਇੱਕ ਬਦਨਾਮ ਅਪਰਾਧੀ ਅਤੇ ਲਾਰੈਂਸ ਗਰੋਹ ਦਾ ਮੈਂਬਰ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਦਾਲਤ ਦੀ ਚਾਰਦੀਵਾਰੀ ਤੋਂ ਫਰਾਰ ਹੋਇਆ ਮੁਲਜ਼ਮ ਨਿਤਿਨ ਨਾਹਰ ਕੋਈ ਹੋਰ ਨਹੀਂ ਸਗੋਂ ਲਾਰੈਂਸ ਦਾ ਹੀ ਸਾਥੀ ਹੈ। ਜਿਸ ਨੂੰ ਲਾਰੈਂਸ ਡਰਾਉਣ ਅਤੇ ਫਿਰੌਤੀ ਲਈ ਵਰਤਦਾ ਹੈ। ਅੰਮ੍ਰਿਤਸਰ ‘ਚ ਨਾਹਰ ਖਿਲਾਫ ਚੋਰੀ ਦੇ ਮਾਮਲੇ ਦਰਜ ਹਨ ਪਰ ਮੋਹਾਲੀ ‘ਚ ਵੀ ਲਾਰੈਂਸ ਦੇ ਇਸ਼ਾਰੇ ‘ਤੇ ਇਕ ਠੇਕੇਦਾਰ ‘ਤੇ ਗੋਲੀ ਚਲਾਉਣ ਦੀ ਸ਼ਿਕਾਇਤ ਹੈ। ਹੈਰਾਨੀ ਦੀ ਗੱਲ ਹੈ ਕਿ ਅਜਿਹੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ ਪੁਲੀਸ ਨੇ ਢਿੱਲਮੱਠ ਵਾਲਾ ਰਵੱਈਆ ਅਪਣਾਇਆ।

error: Content is protected !!