ਸੁਰੱਖਿਆ ਲੈ ਕੇ ਵੀ ਪਰੇਸ਼ਾਨ ਮੰਡ, ਕਹਿੰਦਾ- ਇਕ ਮਹੀਨੇ ਤੋਂ ਨਜ਼ਰਬੰਦ ਕੀਤਾ ਆ ਕੰਮ ਨਹੀਂ ਕਰਾਂਗਾ ਤਾਂ ਰੋਟੀ ਕਿੱਥੋ ਖਾਣੀ ਮੈਂ, ਪੁਲਿਸ ਵਾਲੇ ਨਹੀਂ ਚੁੱਕਦੇ ਫੋਨ

ਸੁਰੱਖਿਆ ਲੈ ਕੇ ਵੀ ਪਰੇਸ਼ਾਨ ਮੰਡ, ਕਹਿੰਦਾ- ਇਕ ਮਹੀਨੇ ਤੋਂ ਨਜ਼ਰਬੰਦ ਕੀਤਾ ਆ ਕੰਮ ਨਹੀਂ ਕਰਾਂਗਾ ਤਾਂ ਰੋਟੀ ਕਿੱਥੋ ਖਾਣੀ ਮੈਂ, ਪੁਲਿਸ ਵਾਲੇ ਨਹੀਂ ਚੁੱਕਦੇ ਫੋਨ


ਲੁਧਿਆਣਾ (ਵੀਓਪੀ ਬਿਊਰੋ) ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਪੰਜਾਬ ਵਿੱਚ ਕਈ ਨੇਤਾਵਾਂ ਅਤੇ ਮ੍ਰਿਤਕ ਦੇ ਕਰੀਬੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਇਸ ਦੌਰਾਨ ਹੀ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਵੀ ਸਨ, ਜਿਨ੍ਹਾਂ ਦੀ ਸੁਰੱਖਿਆ ਸਰਕਾਰ ਵੱਲੋਂ ਵਧਾ ਦਿੱਤੀ ਗਈ ਸੀ। ਉਸ ਸਮੇਂ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਵੀ ਲਗਾਤਾਰ ਗੈਂਗਸਟਰਾਂ ਵੱਲੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਅਤੇ ਇਸ ਕਰ ਕੇ ਜਦ ਉਸ ਨੇ ਰੌਲਾ ਪਾਇਆ ਤਾਂ ਸਰਕਾਰ ਨੇ ਉਸ ਦੀ ਸੁਰੱਖਿਆ ਵਧਾ ਦਿੱਤਾ ਪਰ ਇਸ ਸਮੇਂ ਉਸ ਦੇ ਲਈ ਸੁਰੱਖਿਆ ਹੀ ਭਾਰੀ ਪੈ ਗਈ ਹੈ ਅਤੇ ਉਹ ਸੁਰੱਖਿਆ ਲੈ ਕੇ ਵੀ ਪਰੇਸ਼ਾਨ ਹੈ।

ਦਰਅਸਲ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਹੈ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਘਰ ਵਿੱਚ ਨਜ਼ਰਬੰਦ ਹਨ ਅਤੇ ਕਿਤੇ ਆ-ਜਾ ਨਹੀਂ ਸਕਦਾ। ਗੁਰਸਿਮਰਨ ਮੰਡ ਅਨੁਸਾਰ ਇੱਕ ਮਹੀਨੇ ਤੋਂ ਘਰ ਵਿੱਚ ਬੰਦ ਰਹਿਣ ਕਾਰਨ ਉਸ ਦੇ ਘਰ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ਹੈ। ਉਹ ਕੋਈ ਕੰਮ ਕਰਨ ਤੋਂ ਅਸਮਰੱਥ ਹੈ। ਮੰਡ ਅਨੁਸਾਰ ਉਸ ਨੂੰ ਘਰ ਦਾ ਗੁਜ਼ਾਰਾ ਚਲਾਉਣ ਲਈ ਕੰਮ ਤਾਂ ਕਰਨਾ ਹੀ ਪੈਣਾ ਹੈ ਪਰ ਹੁਣ ਉਹ ਪਿਛਲੇ 1 ਮਹੀਨੇ ਤੋਂ ਘਰ ਵਿੱਚ ਬੰਦ ਹੋਣ ਕਾਰਨ ਕਾਫੀ ਪ੍ਰੇਸ਼ਾਨ ਹੈ। ਮੰਡ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਸੀਨੀਅਰ ਮਹਿਲਾ ਪੁਲੀਸ ਅਧਿਕਾਰੀ ਨਾਲ ਵੀ ਗੱਲ ਕੀਤੀ ਪਰ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਜੇਕਰ ਉਹ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਫ਼ੋਨ ਕਰਦਾ ਹੈ ਤਾਂ ਕੋਈ ਵੀ ਅਧਿਕਾਰੀ ਉਨ੍ਹਾਂ ਦਾ ਫ਼ੋਨ ਨਹੀਂ ਚੁੱਕ ਰਿਹਾ।

error: Content is protected !!