ਪਰਵਾਸੀ ਜੋੜੇ ਦਾ ਨਵ-ਜਨਮਿਆਂ ਬੱਚਾ ਲੈ ਕੇ ਫਰਾਰ ਹੋ ਗਈਆਂ 2 ਔਰਤਾਂ, ਰਾਹ ਵਿੱਚ ਐਕਟਿਵਾ ਸਵਾਰ ਤੋਂ ਲਈ ਲਿਫਟ ਤੇ ਅੱਗੇ ਜਾ ਕੇ…

ਪਰਵਾਸੀ ਔਰਤ ਦਾ ਨਵ-ਜਨਮਿਆਂ ਬੱਚਾ ਲੈ ਕੇ ਫਰਾਰ ਹੋ ਗਈਆਂ 2 ਔਰਤਾਂ, ਰਾਹ ਵਿੱਚ ਐਕਟਿਵਾ ਸਵਾਰ ਤੋਂ ਲਈ ਲਿਫਟ ਤੇ ਅੱਗੇ ਜਾ ਕੇ…

ਬਠਿੰਡਾ (ਵੀਓਪੀ ਬਿਊਰੋ) ਸਥਾਨਕ ਵੂਮੈਨ ਤੇ ਚਿਲਡਰਨ ਹਸਪਤਾਲ ਵਿਖੇ ਯੂਪੀ ਨਿਵਾਸੀ ਬਬਲੀ ਦੀ ਪਤਨੀ ਪ੍ਰਮੋਦ ਕੁਮਾਰ ਨੇ 1 ਦਸੰਬਰ ਨੂੰ ਬੱਚੇ ਨੂੰ ਜਨਮ ਦਿੱਤਾ ਸੀ। ਇਸ ਦੌਰਾਨ ਐਤਵਾਰ ਨੂੰ ਦੋ ਔਰਤਾਂ ਬਬਲੀ ਕੋਲ ਗਈਆਂ ਅਤੇ ਉਸ ਨੂੰ ਗੱਲਾਂ ਵਿੱਚ ਲਾ ਕੇ ਉਸ ਦਾ ਬੱਚਾ ਆਪਣੇ ਨਾਲ ਲੈ ਗਈਆਂ। ਇਸ ਤੋਂ ਬਾਅਦ ਹਸਪਤਾਲ ਵਿੱਚ ਹੜਕੰਪ ਮਚ ਗਿਆ ਅਤੇ ਸਾਰੇ ਬੱਚੇ ਨੂੰ ਲੱਭਣ ਲੱਗੇ ਪਰ ਬੱਚੇ ਦਾ ਅਤੇ ਉਹਨਾਂ ਔਰਤਾਂ ਦਾ ਕੋਈ ਵੀ ਸੁਰਾਗ ਹੱਥ ਨਾ ਲੱਗਾ। ਅਜੇ ਤੱਕ ਪੁਲਿਸ ਨੂੰ ਚੋਰੀ ਹੋਏ ਬੱਚੇ ਅਤੇ ਦੋ ਔਰਤਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ।

ਇਸ ਦੌਰਾਨ ਹੀ ਵਿੱਚ ਪੁਲਿਸ ਜਾਂਚ ਦੌਰਾਨ ਨਵੇਂ ਖੁਲਾਸੇ ਸਾਹਮਣੇ ਆਏ ਹਨ। ਸੂਤਰਾਂ ਨੇ ਦੱਸਿਆ ਕਿ ਬੱਚਾ ਚੋਰੀ ਕਰਨ ਤੋਂ ਬਾਅਦ ਦੋਵੇਂ ਔਰਤਾਂ ਨੇ ਸਿਵਲ ਹਸਪਤਾਲ ਤੋਂ ਹੀ ਐਕਟਿਵਾ ਸਵਾਰ ਵਿਅਕਤੀ ਤੋਂ ਲਿਫਟ ਲੈ ਲਈ ਸੀ, ਜਿਸ ਨੇ ਉਨ੍ਹਾਂ ਨੂੰ ਥਾਣੇ ਨੇੜੇ ਉਤਾਰ ਦਿੱਤਾ ਸੀ। ਇਸ ਤੋਂ ਬਾਅਦ ਦੋਵੇਂ ਔਰਤਾਂ ਬੱਚੇ ਨੂੰ ਲੈ ਕੇ ਆਟੋ ਰਾਹੀਂ ਆਪਣੇ ਟਿਕਾਣੇ ਵੱਲ ਚਲੀਆਂ ਗਈਆਂ। ਸੂਤਰਾਂ ਨੇ ਦੱਸਿਆ ਕਿ ਜਾਂਚ ਕਰ ਰਹੀ ਪੁਲਿਸ ਟੀਮ ਨੇ ਪਹਿਲਾਂ ਐਕਟਿਵਾ ਸਵਾਰ ਨੂੰ ਲੱਭ ਕੇ ਉਸ ਤੋਂ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਦੇਰ ਰਾਤ ਤੱਕ ਆਟੋ ਚਾਲਕ ਨੂੰ ਲੱਭ ਲਿਆ। ਜਿਸ ਕਾਰਨ ਹੁਣ ਪੁਲਿਸ ਪਾਰਟੀ ਪੁਛਗਿੱਛ ਕਰਕੇ ਪਤਾ ਲਗਾਏਗੀ ਕਿ ਉਹ ਦੋਵੇਂ ਔਰਤਾਂ ਨੂੰ ਕਿੱਥੇ ਛੱਡ ਕੇ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਚਾਈਲਡ ਲਿਫਟਿੰਗ ‘ਚ ਸ਼ਾਮਲ ਦੋਵੇਂ ਔਰਤਾਂ ਚਾਈਲਡ ਲਿਫਟਿੰਗ ਕਰਨ ਵਾਲੇ ਗਰੋਹ ਦੀਆਂ ਮੈਂਬਰ ਜਾਪਦੀਆਂ ਹਨ ਜੋ ਬੱਚੇ ਚੋਰੀ ਕਰਕੇ ਵੇਚਦੇ ਹਨ। ਇਸ ਮਾਮਲੇ ਵਿੱਚ ਇਹ ਵੀ ਜਾਪਦਾ ਹੈ ਕਿ ਉਪਰੋਕਤ ਦੋਵੇਂ ਔਰਤਾਂ ਨੇ ਬੱਚੇ ਨੂੰ ਅੱਗੇ ਵੇਚ ਦਿੱਤਾ ਹੋਵੇਗਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!