ਓਵਰਲੋਡ ਟਰਾਲੇ ਨੇ ਮਾਰੀ ਬਾਈਕ ਨੂੰ ਟੱਕਰ, ਸਕੇ ਭੈਣ-ਭਰਾ ਦੀ ਮੌਤ, ਛੋਟਾ ਭਰਾ ਗੰਭੀਰ ਜ਼ਖਮੀ

ਓਵਰਲੋਡ ਟਰਾਲੇ ਨੇ ਮਾਰੀ ਬਾਈਕ ਨੂੰ ਟੱਕਰ, ਸਕੇ ਭੈਣ-ਭਰਾ ਦੀ ਮੌਤ, ਛੋਟਾ ਭਰਾ ਗੰਭੀਰ ਜ਼ਖਮੀ

ਮੁਕਤਸਰ (ਵੀਓਪੀ ਬਿਊਰੋ) ਸਥਾਨਕ ਸ਼ਹਿਰ ਦੇ ਜਲਾਲਾਬਾਦ ਰੋਡ ‘ਤੇ ਅੱਜ ਬੁੱਧਵਾਰ ਸਵੇਰੇ ਹੋ ਭਿਆਨਕ ਸੜਕ ਹਾਦਸੇ ਵਿੱਚ ਪਿੰਡ ਕਬਰਵਾਲਾ ਦੇ ਭਰਾ-ਭੈਣ ਦੀ ਮੌਤ ਹੋ ਗਈ, ਜਦਕਿ ਛੋਟਾ ਭਰਾ ਵੀ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਭੁੱਚੋ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਭੈਣ-ਭਰਾ ਨਾਬਾਲਗ ਸਨ ਅਤੇ ਸਵੇਰੇ ਮੋਟਰਸਾਈਕਲ ’ਤੇ ਘਰ ਤੋਂ ਅਕਾਲ ਅਕੈਡਮੀ ਸਕੂਲ ਜਾ ਰਹੇ ਸਨ। ਰਸਤੇ ਵਿੱਚ ਅਚਾਨਕ ਓਵਰਟੇਕ ਕਰਦੇ ਸਮੇਂ ਟਰੱਕ ਚਾਲਕ ਵੱਲੋਂ ਫੇਟ ਮਾਰਨ ਕਾਰਨ ਇਹ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਵੀ ਓਵਰਲੋਡ ਸੀ। ਇਹ ਹਾਦਸਾ ਧੁੰਦ ਕਾਰਨ ਵਾਪਰਿਆ।


ਮੁੱਢਲੀ ਜਾਣਕਾਰੀ ਮੁਤਾਬਕ ਮੁਕਤਸਰ ਦੀ ਅਕਾਲ ਅਕੈਡਮੀ ‘ਚ ਪੜ੍ਹਦੇ ਤਿੰਨੋਂ ਵਿਦਿਆਰਥੀ ਮੋਟਰਸਾਈਕਲ ‘ਤੇ ਸਕੂਲ ਜਾ ਰਹੇ ਸਨ। ਤਿੰਨੋਂ ਜਣੇ ਪਿੰਡ ਛੱਡ ਕੇ ਜਲਾਲਾਬਾਦ ਰੋਡ ‘ਤੇ ਯਾਦਗਰੀ ਫਾਟਕ ਨੇੜੇ ਪਹੁੰਚੇ ਤਾਂ ਟਰੱਕ ਨੇ ਉਨ੍ਹਾਂ ਨੂੰ ਓਵਰਟੇਕ ਕਰ ਲਿਆ ਅਤੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰਸਾਈਕਲ ਸੰਤੁਲਨ ਗੁਆ ਬੈਠਾ ਅਤੇ ਤਿੰਨੋਂ ਡਿੱਗ ਗਏ। ਹਸਪਤਾਲ ਲਿਜਾਣ ਉੱਪਰ ਡਾਕਟਰਾਂ ਨੇ 15 ਸਾਲਾ ਵਿਦਿਆਰਥੀ ਗੁਰਸੇਵਕ ਸਿੰਘ ਪੁੱਤਰ ਹਰਿੰਦਰ ਸਿੰਘ ਅਤੇ ਉਸ ਦੀ ਛੋਟੀ ਭੈਣ 12 ਸਾਲਾ ਪ੍ਰਭਜੋਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਸੇਵਕ ਦਸਵੀਂ ਜਮਾਤ ਵਿੱਚ ਅਤੇ ਪ੍ਰਭਜੋਤ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ। ਜਦਕਿ ਦੋਵਾਂ ਦਾ ਛੋਟਾ ਭਰਾ ਅੱਠ ਸਾਲਾ ਨਵਤੇਜ ਵੀ ਗੰਭੀਰ ਜ਼ਖ਼ਮੀ ਹੋ ਗਿਆ।


ਇਸ ਦੌਰਾਨ ਡੀਐਸਪੀ (ਡੀ) ਰਾਜੇਸ਼ ਸਨੇਹੀ ਵੀ ਪੁਲੀਸ ਟੀਮ ਨਾਲ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੂਤਰਾਂ ਅਨੁਸਾਰ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ‘ਤੇ ਟਰੱਕ ਛੱਡ ਕੇ ਫਰਾਰ ਹੋ ਗਿਆ।

error: Content is protected !!