ਆਪਸ ‘ਚ ਹੀ ਭਿੜੇ ਪੰਜਾਬ ਪੁਲਿਸ ਦੇ ਮੁਲਾਜ਼ਮ, ਵਰ੍ਹਾਈ ਡਾਂਗਾਂ ਤੇ ਕੱਢੀਆਂ ਗਾਲਾਂ, ਇਕ-ਦੂਜੇ ਦੀ ਪਾੜੀ ਵਰਦੀ

ਆਪਸ ‘ਚ ਹੀ ਭਿੜੇ ਪੰਜਾਬ ਪੁਲਿਸ ਦੇ ਮੁਲਾਜ਼ਮ, ਵਰ੍ਹਾਈ ਡਾਂਗਾਂ ਤੇ ਕੱਢੀਆਂ ਗਾਲਾਂ, ਇਕ-ਦੂਜੇ ਦੀ ਪਾੜੀ ਵਰਦੀ


ਜਲੰਧਰ (ਵੀਓਪ ਬਿਊਰੋ) ਪੰਜਾਬ ਪੁਲਿਸ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ, ਕਿਤੇ ਨਾ ਕਿਤੇ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ ਕਿਉਂਕਿ ਪੰਜਾਬ ਪੁਲਿਸ ਉੱਪਰ ਦੋਸ਼ ਲੱਗਦੇ ਰਹਿੰਦੇ ਕਿ ਉਹ ਧੱਕੇਸ਼ਾਹੀ ਕਰ ਦੀ ਹੈ। ਪਰ ਬੀਤੇ ਰਾਤ ਜਲੰਧਰ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਪੁਲਿਸ ਦੇ ਜਵਾਨ ਆਪਸ ਵਿੱਚ ਹੀ ਭਿੜ ਗਏ। ਇਹ ਘਟਨਾ ਜਲੰਧਰ ਚ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਵਾਪਰੀ, ਜਿੱਥੇ ਪੁਲਿਸ ਮੁਲਾਜ਼ਮਾਂ ਨੇ ਇਕ-ਦੂਜੇ ਨੂੰ ਗਾਲਾਂ ਤਾਂ ਕੱਢੀਆਂ ਹੀ ਨਾਲ ਹੀ ਡਾਗਾਂ ਵੀ ਵਰ੍ਹਾਈਆਂ ਅਤੇ ਇਕ-ਦੂਜੇ ਦੀ ਵਰਦੀ ਵੀ ਪਾੜ ਦਿੱਤੀ। ਉਕਤ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰਨ ਵਾਲੇ ਪੀਸੀਆਰ ਦੇ ਏਐਸਆਈ ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰੂ ਨਾਨਕ ਮਿਸ਼ਨ ਚੌਕ ਪੈਟਰੋਲ ਪੰਪ ਤੋਂ ਫੋਨ ਆਇਆ ਕਿ ਉਥੇ ਪੁਲੀਸ ਮੁਲਾਜ਼ਮ ਉਨ੍ਹਾਂ ਨਾਲ ਦੁਰਵਿਵਹਾਰ ਕਰ ਰਿਹਾ ਹੈ। ਉਹ ਤੁਰੰਤ ਉਥੇ ਪਹੁੰਚ ਗਿਆ। ਜਦੋਂ ਉਸ ਨੇ ਪੁਲੀਸ ਮੁਲਾਜ਼ਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਨਾਲ ਵੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵਾਲੇ ਨੇ ਸ਼ਰਾਬ ਪੀਤੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਦੀ ਵਰਦੀ ਪਾੜ ਦਿੱਤੀ ਅਤੇ ਮੁੱਕੇ ਵੀ ਮਾਰੇ। ਜਦੋਂ ਉਹ ਦੁਰਵਿਵਹਾਰ ਤੋਂ ਨਾ ਹਟਿਆ ਤਾਂ ਉਨ੍ਹਾਂ ਨੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ।


ਏਐੱਸਆਈ ਤਰਲੋਚਨ ਸਿੰਘ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਪੁਲਿਸ ਥਾਣਾ ਡਵੀਜ਼ਨ ਨੰਬਰ 4 ਦੇ ਸਟਾਫ਼ ਨੇ ਸ਼ਰਾਬ ਪੀ ਕੇ ਉਨ੍ਹਾਂ ਨੂੰ ਸਟਾਰ ਅਤੇ ਵਰਦੀ ਉਤਾਰਨ ਦੀ ਧਮਕੀ ਦਿੱਤੀ | ਉਨ੍ਹਾਂ ਨੇ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਅਫਸਰਾਂ ਨੂੰ ਸਿਰਫ ਇਹ ਦੱਸਿਆ ਕਿ ਉਹ ਉਨ੍ਹਾਂ ਨਾਲ ਦੁਰਵਿਵਹਾਰ ਕਰ ਰਿਹਾ ਹੈ। ਪਰ ਆਪਣੇ ਆਪ ਨੂੰ ਬਚਾਉਣ ਲਈ ਉਸ ਨੇ ਥਾਣੇ ਵਿੱਚ ਉਨ੍ਹਾਂ ਖ਼ਿਲਾਫ਼ ਝੂਠੀ ਸ਼ਿਕਾਇਤ ਦਰਜ ਕਰਵਾਈ। ਸ਼ਰਾਬ ਦੇ ਨਸ਼ੇ ‘ਚ ਧੁੱਤ ਪੁਲਿਸ ਮੁਲਾਜ਼ਮ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਪੈਟਰੋਲ ਪੰਪ ‘ਤੇ ਰਿਫ਼ਲ ਲੈਣ ਗਿਆ ਸੀ। ਪਰ ਉਥੇ ਪੰਪ ਦੇ ਕਰਮਚਾਰੀ ਨੇ ਕਿਹਾ ਕਿ ਹਵਾ ਨਹੀਂ ਹੈ। ਇਸ ‘ਤੇ ਪੁਲਸ ਮੁਲਾਜ਼ਮ ਖਿਝ ਗਿਆ ਅਤੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਪੈਟਰੋਲ ਪੰਪ ’ਤੇ ਤਾਇਨਾਤ ਮੁਲਾਜ਼ਮਾਂ ਨੇ ਇਸ ਦੀ ਸ਼ਿਕਾਇਤ ਕੰਟਰੋਲ ਰੂਮ ਨੂੰ ਕੀਤੀ। ਸ਼ਿਕਾਇਤ ਮਿਲਦੇ ਹੀ ਪੀ.ਸੀ.ਆਰ.-4 ਟੀਮ ਉੱਥੇ ਪਹੁੰਚ ਗਈ ਅਤੇ ਪੁਲਿਸ ਮੁਲਾਜ਼ਮ ਵੀ ਉਨ੍ਹਾਂ ਨਾਲ ਉਲਝ ਗਏ।

error: Content is protected !!