ਕਾਰੋਬਾਰੀ ਟਿੰਮੀ ਚਾਵਲਾ ਤੋਂ ਮੰਗੀ ਸੀ 50 ਲੱਖ ਰੁਪਏ ਫਿਰੌਤੀ, ਨਹੀਂ ਮਿਲੀ ਤਾਂ ਕਰ’ਤੀ ਹੱਤਿਆ, ਗੰਨਮੈਨ ਜ਼ਖਮੀ

ਕਾਰੋਬਾਰੀ ਟਿੰਮੀ ਚਾਵਲਾ ਤੋਂ ਮੰਗੀ ਸੀ 50 ਲੱਖ ਰੁਪਏ ਫਿਰੌਤੀ, ਨਹੀਂ ਮਿਲੀ ਤਾਂ ਕਰ’ਤੀ ਹੱਤਿਆ, ਗੰਨਮੈਨ ਜ਼ਖਮੀ


ਜਲੰਧਰ (ਵੀਓਪੀ ਬਿਊਰੋ) ਜਲੰਧਰ ਦੇ ਨਕੋਦਰ ‘ਚ ਕੱਪੜਾ ਵਪਾਰੀ ਤੇ ਉਸ ਦੇ ਗੰਨਮੈਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕਾਰੋਬਾਰੀ ਟਿੰਮੀ ਚਾਵਲਾ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ। ਟਿੰਮੀ ਚਾਵਲਾ ਦੀ ਬੁੱਧਵਾਰ ਨੂੰ ਫਿਰੌਤੀ ਦੇ ਪੈਸੇ ਨਾ ਦੇਣ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਵਿੱਚ ਭੁਪਿੰਦਰ ਸਿੰਘ ਉਰਫ ਟਿੰਮੀ ਚਾਵਲਾ ਦਾ ਗੰਨਮੈਨ ਵੀ ਜ਼ਖਮੀ ਹੋ ਗਿਆ। ਬਾਅਦ ਵਿਚ ਉਸ ਦੀ ਵੀ ਮੌਤ ਹੋ ਗਈ।


ਨਕੋਦਰ ਦੇ ਗੁਰਦੁਆਰਾ ਰੋਡ ’ਤੇ ਸਥਿਤ ਚਾਵਲਾ ਕੁਲੈਕਸ਼ਨ ਦੇ ਮਾਲਕ ਕੱਪੜਾ ਕਾਰੋਬਾਰੀ ਭੁਪਿੰਦਰ ਸਿੰਘ ਉਰਫ਼ ਟਿੰਮੀ ਚਾਵਲਾ ਦੀ ਬੇਪਛਾਣ ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਕੱਪੜਾ ਵਪਾਰੀ ਦੀ ਦੁਕਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਲਈ ਹੈ। ਦੱਸਿਆ ਜਾ ਰਿਹੈ ਕਿ ਕੋਈ ਦੋ ਮਹੀਨੇ ਪਹਿਲਾਂ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗਿਰੋਹ ਦੇ ਗੈਂਗਸਟਰਾਂ ਨੇ ਕੱਪੜਾ ਕਾਰੋਬਾਰੀ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗਦਿਆਂ ਧਮਕਾਇਆ ਗਿਆ ਸੀ। ਉਨ੍ਹਾਂ ਇਸ ਬਾਰੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ।


ਮੌਕੇ ’ਤੇ ਪੁੱਜੇ ਆਈਜੀ ਜਲੰਧਰ ਰੇਂਜ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਹਮਲਾਵਰ ਕੌਣ ਸਨ ਤੇ ਹਮਲੇ ਦੌਰਾਨ ਕਿਹੜੇ ਹਥਿਆਰ ਨਾਲ ਗੋਲ਼ੀਆਂ ਚਲਾਈਆਂ ਤੇ ਗੰਨਮੈਨਾਂ ਵੱਲੋਂ ਕਿੰਨੀਆਂ ਜਵਾਬੀ ਗੋਲ਼ੀਆਂ ਚਲਾਈਆਂ ਗਈਆਂ ਇਸ ਬਾਰੇ ਹਾਲੇ ਕੁਝ ਵੀ ਕਹਿਣਾ ਮੁਸ਼ਕਲ ਹੈ। ਗੰਨਮੈਨ ਨੂੰ ਗੋਲ਼ੀਆਂ ਲੱਗਣ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ।

error: Content is protected !!