Skip to content
Sunday, December 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
19
ਨਵੰਬਰ 1984 ਵਿਚ ਸਿੱਖ ਕਤਲੇਆਮ ਦਾ ਨਾਮਜਦ ਜਗਦੀਸ਼ ਟਾਈਟਲਰ ਮੁੜ ਕਾਂਗਰਸ ਵਿਚ ਹੋਇਆ ਸਰਗਰਮ
Latest News
National
Punjab
ਨਵੰਬਰ 1984 ਵਿਚ ਸਿੱਖ ਕਤਲੇਆਮ ਦਾ ਨਾਮਜਦ ਜਗਦੀਸ਼ ਟਾਈਟਲਰ ਮੁੜ ਕਾਂਗਰਸ ਵਿਚ ਹੋਇਆ ਸਰਗਰਮ
December 19, 2022
editor
ਨਵੰਬਰ 1984 ਵਿਚ ਸਿੱਖ ਕਤਲੇਆਮ ਦਾ ਨਾਮਜਦ ਜਗਦੀਸ਼ ਟਾਈਟਲਰ ਮੁੜ ਕਾਂਗਰਸ ਵਿਚ ਹੋਇਆ ਸਰਗਰਮ
ਨਗਰ ਨਿਗਮ ਚੋਣਾਂ ਵਿਚ ਪ੍ਰਚਾਰ ਮਗਰੋਂ ਭਾਰਤ ਜੋੜੋ ਯਾਤਰਾ ਵਿਚ ਲਵੇਗਾ ਹਿੱਸਾ
ਨਵੀਂ ਦਿੱਲੀ 19 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਖੇ ਹੋਏ ਨਵੰਬਰ 1984 ਵਿਚ ਸਿੱਖ ਕਤਲੇਆਮ ਦੇ ਨਾਮਜਦ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ ਕਿਉਂਕਿ ਉਹ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਪਾਰਟੀ ਦਫ਼ਤਰ ਵਿੱਚ ਹੋਈ ਦਿੱਲੀ ਕਾਂਗਰਸ ਦੀ ਮੀਟਿੰਗ ਵਿੱਚ ਨਜ਼ਰ ਆਇਆ ਸੀ । ਇਸ ਤੋਂ ਪਹਿਲਾਂ ਓਹ ਦਿੱਲੀ ਵਿਖੇ ਹੋਏ ਨਗਰ ਨਿਗਮ ਚੋਣਾਂ ਵਿਚ ਵੀਂ ਕਾਂਗਰਸ ਪੱਖੀ ਪ੍ਰਚਾਰ ਕਰਦਾ ਨਜਰੀ ਪਿਆ ਸੀ ।
ਆਪਣੀ ਮੌਜੂਦਗੀ ਦਾ ਬਚਾਅ ਕਰਦੇ ਹੋਏ ਟਾਈਟਲਰ ਨੇ ਕਿਹਾ ਕਿ ਕਿਸੇ ਵੀ ਅਦਾਲਤ ਨੇ ਉਸ ਨੂੰ ਦੋਸ਼ੀ ਨਹੀਂ ਪਾਇਆ ਹੈ ਅਤੇ ਨਾ ਹੀ ਕੋਈ ਜਾਂਚ ਏਜੰਸੀ ਦੰਗਿਆਂ ਵਿਚ ਉਸ ਦੀ ਸ਼ਮੂਲੀਅਤ ਦਾ ਕੋਈ ਸਬੂਤ ਪੇਸ਼ ਕਰ ਸਕੀ ਹੈ। “ਕੀ ਮੇਰੇ ਵਿਰੁੱਧ ਕੋਈ ਐਫਆਈਆਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਹੈ? ਸੀਬੀਆਈ ਨੇ ਵੀ ਮੈਨੂੰ ਕਲੀਅਰੈਂਸ ਦੇ ਦਿੱਤੀ ਹੈ। ਕੁਝ ਲੋਕ ਸਿਰਫ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਵਾਂਗਾ, ਅਤੇ ਮੈਂ ਉਦੋਂ ਤੱਕ ਪਾਰਟੀ ਨਾਲ ਰਹਾਂਗਾ ਜਦੋਂ ਤੱਕ ਮੇਰੀ ਆਖਰੀ ਸਾਹ ਹਨ”।
ਜਿਕਰਯੋਗ ਹੈ ਕਿ ਟਾਈਟਲਰ 1984 ਦੇ ਸਿੱਖ ਕਤਲੇਆਮ ‘ਚ ਉਨ੍ਹਾਂ ਦੀ ਭੂਮਿਕਾ ਲਈ ਸ਼ੱਕੀ ਕਾਂਗਰਸੀ ਨੇਤਾਵਾਂ ‘ਚੋਂ ਇਕ ਹੈ। ਹੋਰ ਨਾਮਜਦਾਂ ਵਿੱਚੋਂ ਸੱਜਣ ਕੁਮਾਰ, ਜੋ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਅਤੇ ਦੰਗਿਆਂ ਵਿੱਚ ਆਪਣੀ ਸ਼ਮੂਲੀਅਤ ਲਈ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ, ਐਚਕੇਐਲ ਭਗਤ, ਜੋ ਹੁਣ ਨਹੀਂ ਰਿਹਾ, ਅਤੇ ਕਮਲ ਨਾਥ, ਜੋ ਸਾਫ਼-ਸੁਥਰੇ ਤੌਰ ‘ਤੇ ਬਾਹਰ ਰਹਿਣ ਵਿੱਚ ਕਾਮਯਾਬ ਰਹੇ ਅਤੇ ਇੱਥੋਂ ਤੱਕ ਕਿ ਓਹ ਬਾਅਦ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੀਂ ਬਣੇ। ਟਾਈਟਲਰ ਦੇ ਮਾਮਲੇ ਵਿੱਚ ਸੀਬੀਆਈ ਨੇ ਲੰਮੀ ਅਤੇ ਢਿੱਲੀ ਜਾਂਚ ਤੋਂ ਬਾਅਦ 2007, 2009 ਅਤੇ 2014 ਵਿੱਚ ਤਿੰਨ ਕਲੋਜ਼ਰ ਰਿਪੋਰਟਾਂ ਦਾਇਰ ਕੀਤੀਆਂ ਸਨ। ਦਿੱਲੀ ਦੀ ਕੜਕੜਡੂਮਾ ਅਦਾਲਤ ਨੇ 4 ਦਸੰਬਰ 2015 ਨੂੰ ਗੁਰਦੁਆਰਾ ਪੁਲ ਬੰਗਸ਼ ਹਮਲੇ ਵਿੱਚ ਆਪਣੇ ਪਤੀ ਨੂੰ ਗੁਆਉਣ ਵਾਲੀ ਲਖਵਿੰਦਰ ਕੌਰ ਦੀ ਵਿਰੋਧ ਪਟੀਸ਼ਨ ‘ਤੇ ਸੀਬੀਆਈ ਦੀਆਂ ਕਲੋਜ਼ਰ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਨੇ ਸੀਬੀਆਈ ਨੂੰ ਆਪਣੀ ਜਾਂਚ ਜਾਰੀ ਰੱਖਣ ਲਈ ਵੀ ਕਿਹਾ ਸੀ।
ਹਾਲਾਂਕਿ ਨਾਨਾਵਤੀ ਕਮਿਸ਼ਨ ਨੇ ਦੰਗਿਆਂ ਵਿੱਚ ਉਸਦੀ ਭੂਮਿਕਾ ਬਾਰੇ ਸੰਕੇਤ ਦਿੱਤਾ ਸੀ, ਪਰ ਕਾਂਗਰਸ ਦੀਆਂ ਲਗਾਤਾਰ ਸਰਕਾਰਾਂ ਨੇ ਉਸਦੇ ਵਿਰੁੱਧ ਦੋਸ਼ ਲਗਾਉਣ ਲਈ ਕੋਈ ਦਿਲਚਸਪੀ ਨਹੀਂ ਦਿਖਾਇਆ।
Post navigation
ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਚਾਹਲ ਦੇ ਟਿਕਾਣਿਆਂ ‘ਤੇ ਵਿਜੀਲੈਂਸ ਦੀ ਦੱਬਿਸ਼
ਕਿਸਾਨਾਂ ਨੇ ਆਪਣੀ ਮੰਗਾ ਨੂੰ ਲੈ ਕੇ ਦਿੱਲੀ ਅੰਦਰ ਕੀਤੀ “ਗਰਜਨਾ ਰੈਲੀ”
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us