ਵੱਸਣ ਤੋਂ ਪਹਿਲਾਂ ਹੀ ਉੱਜੜ ਗਿਆ ਘਰ, ਪ੍ਰੇਮਿਕਾ ਦੇ ਹੋਣ ਵਾਲੇ ਘਰ ਵਾਲੇ ਨੂੰ ਭੇਜੀਆਂ ਲੜਕੀ ਦੀਆਂ ਅਸ਼ਲੀਲ ਫੋਟੋਆਂ, ਉਸ ਨੇ ਅੱਗਿਓ ਕਰ ਲਈ ਖੁਦਕੁਸ਼ੀ

ਵੱਸਣ ਤੋਂ ਪਹਿਲਾਂ ਹੀ ਉੱਜੜ ਗਿਆ ਘਰ, ਪ੍ਰੇਮਿਕਾ ਦੇ ਹੋਣ ਵਾਲੇ ਘਰ ਵਾਲੇ ਨੂੰ ਭੇਜੀਆਂ ਲੜਕੀ ਦੀਆਂ ਅਸ਼ਲੀਲ ਫੋਟੋਆਂ, ਉਸ ਨੇ ਅੱਗਿਓ ਕਰ ਲਈ ਖੁਦਕੁਸ਼ੀ

ਉੱਤਰ ਪ੍ਰਦੇਸ਼ (ਵੀਓਪੀ ਬਿਓਰੋ) ਸਥਾਨਕ ਸੂਬੇ ਵਿੱਚ ਇਕ ਸਿਰਫਿਰੇ ਆਸ਼ਿਕ ਨੇ ਇਕ ਘਰ ਵੱਸਣ ਤੋਂ ਪਹਿਲਾ ਹੀ ਉਜਾੜ ਦਿੱਤਾ। ਦਰਅਸਲ ਉਹ ਜਿਸ ਲੜਕੀ ਨੂੰ ਪਿਆਰ ਕਰਦਾ ਸੀ, ਉਸ ਦਾ ਵਿਆਹ ਕਿਤੇ ਹੋਰ ਜਗ੍ਹਾ ਤੈਅ ਹੋਇਆ ਸੀ ਅਤੇ ਉਸ ਦੇ ਵਿਆਹ ਦੀਆਂ ਤਿਆਰੀਆਂ ਪੂਰੇ ਜੋਰ ਸ਼ੋਰ ਨਾਲ ਚੱਲ ਰਹੀਆਂ ਸੀ। ਇਸ ਦੌਰਾਨ ਉਕਤ ਆਸ਼ਿਕ ਨੇ ਉਕਤ ਲੜਕੀ ਦੇ ਹੋਣ ਵਾਲੇ ਘਰ ਵਾਲੇ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਲੜਕੀਆਂ ਦੀਆਂ ਇਤਰਾਜ਼ਯੋਗ ਫੋਟੋਆਂ ਭੇਜਣੀਆ ਸ਼ੁਰੂ ਕਰ ਦਿੱਤੀਆਂ। ਇਸ ਗੱਲ਼ ਤੋਂ ਪਰੇਸ਼ਾਨ ਹੋ ਕੇ ਲੜਕੀ ਦੇ ਹੋਣ ਵਾਲੇ ਘਰ ਵਾਲੇ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।


ਪਿੰਡ ਬਾਸਖੇੜਾ ਦੇ ਰਹਿਣ ਵਾਲੇ ਦੁਰਵੇਸ਼ ਕੁਮਾਰ (24) ਨੇ ਸ਼ਨੀਵਾਰ ਸ਼ਾਮ ਨੂੰ ਆਪਣੀ ਪਤਨੀ ਦੀਆਂ ਇਤਰਾਜ਼ਯੋਗ ਵੀਡੀਓਜ਼ ਪਾਉਣ ਅਤੇ ਧਮਕੀਆਂ ਮਿਲਣ ਤੋਂ ਬਾਅਦ ਜ਼ਹਿਰ ਖਾ ਲਿਆ। ਇਸ ਦੌਰਾਨ ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਲਖੀਮਪੁਰ ਥਾਣਾ ਪਸਗਵਾਨ ਦੇ ਪਿੰਡ ਬਸਰਾ ਨਿਵਾਸੀ ਸੰਦੀਪ ਨੇ ਦੋ ਦਿਨ ਪਹਿਲਾਂ ਦੁਰਵੇਸ਼ ਦੇ ਮੋਬਾਇਲ ‘ਤੇ ਕੁਝ ਇਤਰਾਜ਼ਯੋਗ ਵੀਡੀਓ ਭੇਜੀਆਂ ਸਨ। ਵੀਡੀਓ ਉਸ ਕੁੜੀ ਦੇ ਸਨ ਜਿਸ ਨਾਲ ਦੁਰਵੇਸ਼ ਦਾ ਵਿਆਹ ਹੋਣਾ ਸੀ।


ਸੰਦੀਪ ਨੇ ਦੁਰਵੇਸ਼ ਨੂੰ ਫੋਨ ਕਰਕੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਲੜਕੀ ਨਾਲ ਵਿਆਹ ਕੀਤਾ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਇਸ ਨਾਲ ਦੁਰਵੇਸ਼ ਬਹੁਤ ਡਰ ਗਿਆ। ਇੰਸਪੈਕਟਰ ਪ੍ਰਦੀਪ ਕੁਮਾਰ ਰਾਏ ਨੇ ਦੱਸਿਆ ਕਿ ਪਿਤਾ ਤਹਿਰੀਰ ‘ਤੇ ਸੰਦੀਪ ਦੇ ਖਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!