ਕੜਾਕੇ ਦੀ ਠੰਢ ਨਾਲ ਹੋਵੇਗਾ ਨਵੇਂ ਸਾਲ ਦਾ ਆਗਾਜ਼, ਵਧੇਗੀ ਧੁੰਦ, ਚੱਲਣਗੀਆਂ ਤੇਜ਼ ਠੰਢੀਆਂ ਹਵਾਵਾਂ 

ਕੜਾਕੇ ਦੀ ਠੰਢ ਨਾਲ ਹੋਵੇਗਾ ਨਵੇਂ ਸਾਲ ਦਾ ਆਗਾਜ਼, ਵਧੇਗੀ ਧੁੰਦ, ਚੱਲਣਗੀਆਂ ਤੇਜ਼ ਠੰਢੀਆਂ ਹਵਾਵਾਂ

ਜਲੰਧਰ (ਵੀਓਪੀ ਬਿਊਰੋ) ਨਵੇਂ ਸਾਲ ਦੇ ਆਗਾਜ਼ ‘ਤੇ ਠੰਢ ਵਿੱਚ ਹੋਰ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਅਜੇ ਸ਼ੀਤ ਲਹਿਰ ਦਾ ਹੋਰ ਜਿਆਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਨੀਵਾਰ ਤੋਂ ਹਵਾਵਾਂ ਦੀ ਦਿਸ਼ਾ ਉੱਤਰ-ਪੱਛਮ ਵੱਲ ਬਦਲ ਜਾਵੇਗੀ, ਜਿਸ ਕਾਰਨ ਠੰਢ ਵੀ ਵਧੇਗੀ। ਸ਼ਾਮ ਨੂੰ ਕਈ ਜ਼ਿਲਿਆਂ ‘ਚ ਹਲਕੀ ਧੁੰਦ ਵੀ ਦੇਖਣ ਨੂੰ ਮਿਲੀ। ਪੰਜਾਬ, ਰਾਜਸਥਾਨ, ਹਰਿਆਣਾ, ਐਨਸੀਆਰ ਅਤੇ ਦਿੱਲੀ ਵਿੱਚ ਬਰਫੀਲੀਆਂ ਹਵਾਵਾਂ ਚੱਲਣਗੀਆਂ।

ਜਨਵਰੀ ਦੇ ਪਹਿਲੇ ਦੋ ਹਫ਼ਤੇ ਬਹੁਤ ਠੰਢੇ ਰਹਿਣਗੇ ਅਤੇ ਨਵੇਂ ਸਾਲ ਦਾ ਸਵਾਗਤ ਹੱਡ ਭੰਨਵੀਂ ਠੰਢੇ ਨਾਲ ਕੀਤਾ ਜਾਵੇਗਾ। ਸ਼ਨੀਵਾਰ ਸਵੇਰ ਤੋਂ ਹੀ ਹਰਿਆਣਾ, ਐਨਸੀਆਰ ਅਤੇ ਦਿੱਲੀ ਵਿਚ ਜ਼ਿਆਦਾਤਰ ਥਾਵਾਂ ‘ਤੇ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ 15.0 ਤੋਂ 25.0 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 8.0 ਤੋਂ 11.0 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ।

ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਕੁਝ ਰਾਹਤ ਮਿਲੀ। ਹਾਲਾਂਕਿ, ਧੁੰਦ ਨੇ ਦੋਵਾਂ ਰਾਜਾਂ ਦੇ ਬਹੁਤ ਸਾਰੇ ਹਿੱਸਿਆਂ ਨੂੰ ਘੇਰ ਲਿਆ, ਜਿਸ ਨਾਲ ਸਵੇਰ ਦੇ ਸਮੇਂ ਵਿਜ਼ੀਬਿਲਟੀ ਘਟ ਗਈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 10.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

ਪੰਜਾਬ ਦੇ ਮੋਹਾਲੀ ਦਾ ਘੱਟੋ-ਘੱਟ ਤਾਪਮਾਨ 11.1, ਮੁਕਤਸਰ 10, ਜਲੰਧਰ 10.8, ਲੁਧਿਆਣਾ 8.4 ਅਤੇ ਪਟਿਆਲਾ ਦਾ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਂਜ ਬਠਿੰਡਾ ਅਤੇ ਅੰਮ੍ਰਿਤਸਰ ਵਿੱਚ ਠੰਢ ਦਾ ਮੌਸਮ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 5 ਅਤੇ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਹਰਿਆਣਾ ਦੇ ਕਰਨਾਲ ਦਾ ਘੱਟੋ-ਘੱਟ ਤਾਪਮਾਨ 9.2, ਨਾਰਨੌਲ 9.5, ਅੰਬਾਲਾ 10.8, ਸਿਰਸਾ 9.2 ਅਤੇ ਰੋਹਤਕ ਦਾ 12.2 ਡਿਗਰੀ ਸੈਲਸੀਅਸ ਰਿਹਾ।

error: Content is protected !!