ਇਕ ਕਰੋੜ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਪਹਿਲਾਂ ਹੀ ਜੇਲ੍ਹ ‘ਚ ਬੰਦ AIG ਆਸ਼ੀਸ਼ ਕਪੂਰ ਹੁਣ ਹੋਰ ਕਸੂਤਾ ਫਸੇ, ਔਰਤ ਬੋਲੀ-ਮੇਰੇ ਨਾਲ ਵੀ ਬਣਾਉਂਦਾ ਰਿਹਾ ਨਾਜਾਇਜ਼ ਸਬੰਧ 

ਇਕ ਕਰੋੜ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਪਹਿਲਾਂ ਹੀ ਜੇਲ੍ਹ ‘ਚ ਬੰਦ AIG ਆਸ਼ੀਸ਼ ਕਪੂਰ ਹੁਣ ਹੋਰ ਕਸੂਤਾ ਫਸੇ, ਔਰਤ ਬੋਲੀ-ਮੇਰੇ ਨਾਲ ਵੀ ਬਣਾਉਂਦਾ ਰਿਹਾ ਨਾਜਾਇਜ਼ ਸਬੰਧ

 

ਚੰਡੀਗੜ੍ਹ (ਵੀਓਪੀ ਬਿਊਰੋ) ਇਕ ਔਰਤ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰ ਕੇ ਪਹਿਲਾ ਹੀ ਇੱਕ ਕਰੋੜ ਦੀ ਰਿਸ਼ਵਤ ਲੈਣ ਦਾ ਮਾਮਲੇ ਵਿੱਚ ਜੇਲ੍ਹ ‘ਚ ਬੰਦ AIG ਆਸ਼ੀਸ਼ ਕਪੂਰ ਉਪੱਰ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਉਸ ਦੇ ਨਾਲ ਵੀ ਉਸ ਨੇ ਜਬਰਨ ਨਾਜਾਇਜ਼ ਸੰਬੰਧ ਬਣਾਏ ਸਨ। ਪੀੜਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਅਜੇ ਵੀ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।

ਔਰਤ ਨੇ ਮੰਗ ਕੀਤੀ ਹੈ ਕਿ ਮੁਲਜ਼ਮ ਏਆਈਜੀ ਅਤੇ ਉਸ ਦੇ ਹੋਰ ਸਾਥੀਆਂ ਖ਼ਿਲਾਫ਼ ਹਿਰਾਸਤੀ ਬਲਾਤਕਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ।

ਪੀੜਤਾ ਨੇ ਦੱਸਿਆ ਕਿ ਰਾਜਪਾਲ ਨੇ ਉਸ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਜਲਦੀ ਹੀ ਡੀਜੀਪੀ ਨੂੰ ਆਦੇਸ਼ ਦੇਣਗੇ। ਪੀੜਤਾ ਨੇ ਦੱਸਿਆ ਕਿ ਦੋਸ਼ੀ ਸਾਲ 2018 ਤੋਂ ਉਸ ‘ਤੇ ਤਸ਼ੱਦਦ ਕਰਨ ਲੱਗਾ। ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਝੂਠੇ ਕੇਸ ਦਰਜ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਉਸ ਨੂੰ ਕਰੀਬ 16 ਮਹੀਨੇ ਜੇਲ੍ਹ ਵਿੱਚ ਗੁਜ਼ਾਰਨੇ ਪਏ। ਇਸ ਦੌਰਾਨ ਪੰਜ ਵਾਰ ਉਸ ਦੀ ਜੇਲ੍ਹ ਬਦਲੀ ਗਈ।

 

ਮੁਲਜ਼ਮ ਨੇ ਜੇਲ੍ਹ ਵਿੱਚ ਪਹਿਲਾਂ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਵੀ ਦੋਵਾਂ ਵਿਚਾਲੇ ਰਿਸ਼ਤਾ ਰਿਹਾ ਪਰ ਜਦੋਂ ਉਹ ਗਰਭਵਤੀ ਹੋ ਗਈ ਤਾਂ ਕਪੂਰ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ। ਉਸ ਨੇ ਦੱਸਿਆ ਕਿ ਏ.ਆਈ.ਜੀ ਨੇ ਵੀ ਆਪਣਾ ਕਾਲਾ ਧਨ ਆਪਣੇ ਘਰ ਸੁਰੱਖਿਅਤ ਰੱਖਿਆ ਸੀ। ਮੁਲਜ਼ਮ ਨੇ ਆਪਣੇ ਘਰ ਵਿੱਚ 10 ਕਰੋੜ ਰੁਪਏ ਰੱਖੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਦੀ ਤਨਖ਼ਾਹ ਕਿੰਨੀ ਹੈ, ਪਰ ਮੁਲਜ਼ਮਾਂ ਕੋਲ ਇਹ ਪੈਸਾ ਕਿੱਥੋਂ ਆ ਰਿਹਾ ਹੈ, ਇਸ ਬਾਰੇ ਕਿਸੇ ਨੂੰ ਪਤਾ ਨਹੀਂ ਸੀ। ਮੁਲਜ਼ਮ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਇਸ ਦੀ ਵੀਡੀਓ ਵੀ ਵਿਜੀਲੈਂਸ ਕੋਲ ਸੁਰੱਖਿਅਤ ਹੈ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਮੇਰੀ ਮਾਂ ਦੇ ਖਾਤੇ ਵਿੱਚੋਂ ਪੈਸੇ ਕਢਵਾ ਲਏ ਗਏ।

error: Content is protected !!