ਪੰਜਾਬ ਸਰਕਾਰ ਦਾ ਵੱਡਾ ਐਲਾਨ; ਵਿਜੀਲੈਂਸ ਅਧਿਕਾਰੀ ਹੁਣ ਨਹੀਂ ਪਹਿਨ ਸਕਣਗੇ ਜੀਨਸ ਤੇ ਟੀ-ਸ਼ਰਟ

ਪੰਜਾਬ ਸਰਕਾਰ ਦਾ ਵੱਡਾ ਐਲਾਨ; ਵਿਜੀਲੈਂਸ ਅਧਿਕਾਰੀ ਹੁਣ ਨਹੀਂ ਪਹਿਨ ਸਕਣਗੇ ਜੀਨਸ ਤੇ ਟੀ-ਸ਼ਰਟ

 

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿੱਚ ਹੁਣ ਵਿਜੀਲੈਂਸ ਅਧਿਕਾਰੀ ਜੀਨਸ ਅਤੇ ਟੀ-ਸ਼ਰਟ ਨਹੀਂ ਪਾ ਸਕਣਗੇ। ਸਰਕਾਰ ਨੇ ਦਫ਼ਤਰ ਵਿੱਚ ਬੈਠੇ ਅਧਿਕਾਰੀਆਂ ਲਈ ਇਹ ਹੁਕਮ ਜਾਰੀ ਕੀਤਾ ਹੈ। ਹੁਣ ਹਰ ਰੈਂਕ ਦੇ ਅਧਿਕਾਰੀਆਂ ਨੂੰ ਰਸਮੀ ਪਹਿਰਾਵੇ ਪਾ ਕੇ ਹੀ ਦਫ਼ਤਰ ਵਿੱਚ ਦਾਖ਼ਲ ਹੋਣਾ ਪਵੇਗਾ।

ਪੰਜਾਬ ਸਰਕਾਰ ਨੇ ਫੀਲਡ ਵਿੱਚ ਡਿਊਟੀ ਕਰ ਰਹੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਹੀ ਛੋਟ ਦਿੱਤੀ ਹੈ। ਕਿਉਂਕਿ ਫੀਲਡ ਡਿਊਟੀ ਦੌਰਾਨ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਇਹੀ ਕਾਰਨ ਹੈ ਕਿ ਰਾਜ ਸਰਕਾਰ ਦੇ ਹੁਕਮ ਦਫ਼ਤਰ ਵਿੱਚ ਬੈਠੇ ਮੁਲਾਜ਼ਮਾਂ ਤੇ ਅਧਿਕਾਰੀਆਂ ’ਤੇ ਹੀ ਲਾਗੂ ਹੋਣਗੇ।

ਨਤੀਜੇ ਵਜੋਂ ਹੁਣ ਹਰ ਅਧਿਕਾਰੀ ਜੀਨਸ ਅਤੇ ਟੀ-ਸ਼ਰਟ ਪਾ ਕੇ ਬੈਠਣ ਦੀ ਬਜਾਏ ਰਸਮੀ ਪੈਂਟ-ਸ਼ਰਟ, ਬਲੇਜ਼ਰ ਅਤੇ ਕੋਟ ਵਿੱਚ ਨਜ਼ਰ ਆਵੇਗਾ।

ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਦਫ਼ਤਰ ਵਿੱਚ ਜੀਨਸ ਅਤੇ ਟੀ-ਸ਼ਰਟਾਂ ਪਾ ਕੇ ਬੈਠੇ ਅਫ਼ਸਰਾਂ ’ਤੇ ਇਤਰਾਜ਼ ਜਤਾਇਆ ਗਿਆ ਸੀ। ਇਹੀ ਕਾਰਨ ਹੈ ਕਿ ਇਨ੍ਹਾਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੇ ਦਫ਼ਤਰ ਵਿੱਚ ਬੈਠੇ ਅਧਿਕਾਰੀਆਂ ਨੂੰ ਰਸਮੀ ਪਹਿਰਾਵਾ ਪਹਿਨਣ ਦੇ ਹੁਕਮ ਜਾਰੀ ਕੀਤੇ ਹਨ।

error: Content is protected !!