ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਇੰਦੀ ਨੇ ਕੀਤਾ ਆਤਮ-ਸਮਰਪਣ, ਘਪਲੇ ਦੇ ਮਾਮਲੇ ‘ਚ ਆਇਆ ਸੀ ਨਾਮ 

ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਇੰਦੀ ਨੇ ਕੀਤਾ ਆਤਮ-ਸਮਰਪਣ, ਘਪਲੇ ਦੇ ਮਾਮਲੇ ‘ਚ ਆਇਆ ਸੀ ਨਾਮ

ਚੰਡੀਗੜ੍ਹ (ਵੀਓਪੀ ਬਿਊਰੋ) ਜਦ ਤੋਂ ਪੰਜਾਬ ਦੀ ਸੱਤਾ ਆਮ ਆਦਮੀ ਪਾਰਟੀ ਦੇ ਹੱਥ ਆਈ ਹੈ ਤਾਂ ਕਾਂਗਰਸ ਦੇ ਸਾਬਕਾ ਮੰਤਰੀਆਂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਲਈ ਮੁਸੀਬਤਾਂ ਹੀ ਆਈਆਂ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘਪਲੇ ਦੇ ਮਾਮਲਿਆਂ ਨੂੰ ਲੈ ਕੇ ਲੋਕਾਂ ਸਾਹਮਣੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਕੀ ਪਰਤਾਂ ਤੋਂ ਪਰਦਾ ਚੁੱਕਿਆ। ਇਸ ਦੌਰਾਨ ਹੀ ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੰਦਰਜੀਤ ਇੰਦੀ ਨੇ ਸੋਮਵਾਰ ਨੂੰ ਵਿਜੀਲੈਂਸ ਅੱਗੇ ਆਤਮ ਸਮਰਪਣ ਕਰ ਦਿੱਤਾ।


ਇਸ ਦੌਰਾਨ ਦੱਸ ਦੇਈਏ ਕਿ ਇੰਦਰਜੀਤ ਇੰਦੀ ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਫਸੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਹਨ। ਪਿਛਲੇ ਕੁਝ ਦਿਨਾਂ ਤੋਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਇੰਦਰਜੀਤ ਆਤਮ ਸਮਰਪਣ ਕਰ ਸਕਦਾ ਹੈ। 4 ਜਨਵਰੀ ਨੂੰ ਅਦਾਲਤ ਤੋਂ ਉਸ ਨੂੰ ਭਗੌੜਾ ਐਲਾਨੇ ਜਾਣ ਦੀ ਸੰਭਾਵਨਾ ਸੀ ਪਰ ਨਵਾਂ ਸਾਲ ਆਉਂਦੇ ਹੀ ਇੰਦਰਜੀਤ ਨੇ ਸੋਮਵਾਰ ਨੂੰ ਆਤਮ ਸਮਰਪਣ ਕਰ ਦਿੱਤਾ।

ਸੂਤਰ ਦੱਸਦੇ ਹਨ ਕਿ ਇੰਦਰਜੀਤ ਟੈਂਡਰ ਘੁਟਾਲੇ ਦਾ ਮੁੱਖ ਮਾਸਟਰਮਾਈਂਡ ਹੈ ਅਤੇ ਵਿਜੀਲੈਂਸ ਦੀ ਟੀਮ ਉਸ ਦੀ ਕਾਫੀ ਸਮੇਂ ਤੋਂ ਭਾਲ ਕਰ ਰਹੀ ਸੀ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਪੰਕਜ ਮਲਹੋਤਰਾ ਦੇ ਪੀਏ ਨੇ ਵੀ ਵਿਜੀਲੈਂਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ, ਉਦੋਂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਇੰਦਰਜੀਤ ਵੀ ਜਲਦੀ ਹੀ ਆਤਮ ਸਮਰਪਣ ਕਰ ਦੇਵੇਗਾ।

error: Content is protected !!