ਅਮਿਤ ਸ਼ਾਹ ਦੀ Fake Video ਬਣਾ ਕੇ ਕਰ’ਤੀ Viral, ਪੁਲਿਸ ਨੇ ਕਾਂਗਰਸ ਤੇ AAP ਦੇ ਵਰਕਰ ਕਰ ਲਏ ਗ੍ਰਿਫ਼ਤਾਰ

ਅਮਿਤ ਸ਼ਾਹ ਦੀ Fake Video ਬਣਾ ਕੇ ਕਰ’ਤੀ Viral, ਪੁਲਿਸ ਨੇ ਕਾਂਗਰਸ ਤੇ AAP ਦੇ ਵਰਕਰ ਕਰ ਲਏ ਗ੍ਰਿਫ਼ਤਾਰ


ਨਵੀਂ ਦਿੱਲੀ (ਵੀਓਪੀ ਬਿਊਰੋ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫਰਜ਼ੀ ਵੀਡੀਓ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਦੋਵੇਂ ‘ਆਪ’ ਅਤੇ ਕਾਂਗਰਸ ਨਾਲ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੂੰ ਵੀ ਪੁੱਛਗਿੱਛ ਲਈ ਤਲਬ ਕੀਤਾ ਹੈ।

ਗ੍ਰਿਫਤਾਰੀ ਦੀ ਕਾਰਵਾਈ ਅਹਿਮਦਾਬਾਦ ਸਾਈਬਰ ਕ੍ਰਾਈਮ ਟੀਮ ਨੇ ਕੀਤੀ ਹੈ। ਫੜੇ ਗਏ ਦੋ ਮੁਲਜ਼ਮਾਂ ਦੇ ਨਾਂ ਸਤੀਸ਼ ਵਾਂਸੋਲਾ ਅਤੇ ਆਰਬੀ ਬਾਰੀਆ ਹਨ। ਸਤੀਸ਼ ਵੰਸੋਲਾ ਕੋਲ ਕਾਂਗਰਸ ਵਿਧਾਇਕ ਜਿਗਨੇਸ਼ ਮੇਵਾਨੀ ਦਾ ਖੇਤਰੀ ਦਫ਼ਤਰ ਹੈ ਜਦੋਂਕਿ ਆਰ ਬੀ ਬਾਰੀਆ ਆਮ ਆਦਮੀ ਪਾਰਟੀ ਦੇ ਦਾਹੋਦ ਜ਼ਿਲ੍ਹਾ ਮੁਖੀ ਹਨ। ਦੋਵਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਸੀ।

error: Content is protected !!