ਗੈਂਗਸਟਰ ਗੋਲਡੀ ਬਰਾੜ ਦੀ ਹੋਈ ਮੌ+ਤ ! ਅਮਰੀਕੀ ਨਿਊਜ਼ ਚੈਨਲ ਦਾ ਦਾਅਵਾ,ਲਖਵੀਰ ਡੱਲਾ ਨੇ ਲਈ ਜ਼ਿੰਮੇਵਾਰੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਇੱਕ ਅਮਰੀਕੀ ਨਿਊਜ਼ ਚੈਨਲ ਨੇ ਦਾਅਵਾ ਕੀਤਾ ਕਿ ਗੋਲਡੀ ਬਰਾੜ ਨੂੰ ਪਿਛਲੇ ਮੰਗਲਵਾਰ ਸ਼ਾਮ 5:25 ਵਜੇ ਅਮਰੀਕਾ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ ਵਿੱਚ ਗੋਲੀ ਮਾਰ ਦਿੱਤੀ ਗਈ ਸੀ।

ਚੈਨਲ ਨੂੰ ਦੱਸਿਆ ਕਿ ਦੋ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ।

ਬਰਾੜ ਦੇ ਵਿਰੋਧੀ ਗੈਂਗਸਟਰ ਅਰਸ਼ ਡੱਲਾ ਅਤੇ ਲਖਬੀਰ ਨੇ ਗੋਲਡੀ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ।

ਦੋਵਾਂ ਨੇ ਦਾਅਵਾ ਕੀਤਾ ਹੈ ਕਿ ਦੁਸ਼ਮਣੀ ਕਾਰਨ ਗੋਲਡੀ ਨੂੰ ਗੋਲੀ ਮਾਰੀ ਹੈ। ਫਿਲਹਾਲ ਇਸ ‘ਤੇ ਲਾਰੈਂਸ ਜਾਂ ਕਿਸੇ ਹੋਰ ਗੈਂਗਸਟਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

error: Content is protected !!