ਭਾਰਤ ਨੇ T-20 ਵਰਲਡ ਕੱਪ ਲਈ ਕੀਤਾ ਟੀਮ ਦਾ ਐਲਾਨ, ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਖੇਡਣਗੇ ਇਹ ਖਿਡਾਰੀ

ਭਾਰਤ ਨੇ T-20 ਵਰਲਡ ਕੱਪ ਲਈ ਕੀਤਾ ਟੀਮ ਦਾ ਐਲਾਨ, ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਖੇਡਣਗੇ ਇਹ ਖਿਡਾਰੀ

ਨਵੀਂ ਦਿੱਲੀ (ਵੀਓਪੀ ਬਿਊਰੋ)- ਅਮਰੀਕਾ ਅਤੇ ਵੈਸਟ ਇੰਡੀਜ਼ ‘ਚ ਹੋ ਰਹੇ ਵਿਸ਼ਵ ਟੀ-20 ਕੱਪ ਦੇ ਲਈ ਭਾਰਤੀ ਟੀਮ ਦਾ ਐਲਾਨ ਹੋ ਚੁੱਕਾ ਹੈ। ਟੀ-20 ਵਿਸ਼ਵ ਕੱਪ 2024 ਲਈ ਟੀਮ ਇੰਡੀਆ ਦੇ 15 ਖਿਡਾਰੀਆਂ ਦੇ ਨਾਵਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਆਈਪੀਐਲ ਵਿੱਚ ਚੰਗੀ ਬੱਲੇਬਾਜ਼ੀ ਕਰ ਰਹੇ ਸੰਜੂ ਸੈਮਸਨ ਅਤੇ ਰਿਸ਼ਭ ਪੰਤ ਨੂੰ ਵਿਕਟਕੀਪਰ ਵਜੋਂ ਚੁਣਿਆ ਗਿਆ ਹੈ।

ਹਾਰਦਿਕ ਪੰਡਯਾ ਦੇ ਨਾਲ ਸ਼ਿਵਮ ਦੂਬੇ ਨੂੰ ਵੀ ਤੇਜ਼ ਗੇਂਦਬਾਜ਼ੀ ਆਲਰਾਊਂਡਰ ਦੀ ਸ਼੍ਰੇਣੀ ‘ਚ ਚੁਣਿਆ ਗਿਆ ਹੈ। ਸ਼ੁਭਮਨ ਗਿੱਲ ਅਤੇ ਰਿੰਕੂ ਸਿੰਘ ਮੁੱਖ ਟੀਮ ਵਿੱਚ ਜਗ੍ਹਾ ਨਹੀਂ ਬਣਾ ਸਕੇ ਹਨ। ਇਨ੍ਹਾਂ ਨੂੰ ਟਰੈਵਲਿੰਗ ਰਿਜ਼ਰਵ ਦਾ ਹਿੱਸਾ ਬਣਾਇਆ ਗਿਆ ਹੈ। ਕੇਐਲ ਰਾਹੁਲ ਇਸ ਟੀਮ ਦਾ ਹਿੱਸਾ ਨਹੀਂ ਹਨ।

ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਇਸ ਪ੍ਰਕਾਰ ਹੈ।

ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਹਾਰਦਿਕ ਪੰਡਯਾ (ਉਪ-ਕਪਤਾਨ), ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਯੁਵਜ ਸੰਜੂ ਸੈਮਸਨ (ਵਿਕਟਕੀਪਰ), ਮੁਹੰਮਦ ਸਿਰਾਜ। ਅਤੇ ਰਿਜ਼ਰਵ: ਸ਼ੁਭਮਨ ਗਿੱਲ, ਰਿੰਕੂ ਸਿੰਘ, ਖਲੀਲ ਅਹਿਮਦ, ਅਵੇਸ਼ ਖਾਨ ਹਨ।

error: Content is protected !!