ਬੀਤੇ ਦਿਨ ਇਸ ਨੇ ਸ਼੍ਰੀ ਹਰਗੋਬਿੰਦਪੁਰ ਦੇ ਸੁਨਿਆਰੇ ਦੀ ਦੁਕਾਨ ਤੇ ਚਲਵਾਈ ਸੀ ਗੋਲੀ ਕੀਤੀ ਸੀ 50 ਲੱਖ ਰੁਪਏ ਦੀ ਮੰਗ ਪਹਿਲਾਂ ਵੀ ਕਈ ਮਾਮਲੇ ਦਰਜ ਮੈਡੀਕਲ ਸਟੋਰ ਚਲਾਉਂਦਾ ਸੀ ਇਹ ਗੈਂਗਸਟਰ ਸਾਬਕਾ ਸਰਪੰਚ ਦਾ ਹੈ ਪੁੱਤਰ
ਇਸ ਗੈਂਗਸਟਰ ਨੂੰ ਪੁਲਿਸ ਨੇ ਅੱਠ ਘੰਟੇ ਦੌਰਾਨ ਹੀ ਗਿਰਫਤਾਰ ਕਰ ਲਿਆ ਇਸ ਗੈਂਗਸਟਰ ਵੱਲੋਂ ਪੁਲਿਸ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਪਰ ਗਨੀਮਤ ਰਹੀ ਕਿ ਪੁਲਿਸ ਦੇ ਕਿਸੇ ਵੀ ਜਵਾਨ ਤੇ ਗੋਲੀ ਨਹੀਂ ਲੱਗੀ ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤਾ ਗਿਆ ਜੋ ਕਿ ਇਸ ਗੈਂਗਸਟਰ ਦੇ ਪੈਰ ਵਿੱਚ ਲੱਗਾ ਮੌਕੇ ਤੇ ਪਹੁੰਚੀ ਐਸਐਸਪੀ ਬਟਾਲਾ ਅਸ਼ਵਨੀ ਗੁਟਿਆਲ ਨੇ ਜਾਣਕਾਰੀ ਦਿੱਤੀ ਕਿ ਇਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਔਰ ਇਹ ਸਾਬਕਾ ਸਰਪੰਚ ਦਾ ਬੇਟਾ ਹੈ ਤੇ ਮੈਡੀਕਲ ਸਟੋਰ ਚਲਾਉਂਦਾ ਹੈ ਇਹ ਵੱਖ-ਵੱਖ ਲੋਕਾਂ ਕੋਲੋਂ ਫਿਰੋਤੀ ਮੰਗਦਾ ਸੀ ਆਪਣੇ ਗੁਰਗਿਆਂ ਕੋਲੋਂ ਗੋਲੀ ਚਲਵਾਉਂਦਾ ਸੀ ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ