Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
13
ਹਿੰਦੁਸਤਾਨੀ ਫੌਜ ਵਿੱਚ ਸਿੱਖ ਸੈਨਿਕਾਂ ਲਈ ਹੈਲਮੇਟ ਯੋਜਨਾ ‘ਤੇ ਦਿੱਲੀ ਅਕਾਲੀ ਮੁਖੀ ਸਰਨਾ ਨੇ ਜਤਾਇਆ ਇਤਰਾਜ਼
Latest News
National
Punjab
ਹਿੰਦੁਸਤਾਨੀ ਫੌਜ ਵਿੱਚ ਸਿੱਖ ਸੈਨਿਕਾਂ ਲਈ ਹੈਲਮੇਟ ਯੋਜਨਾ ‘ਤੇ ਦਿੱਲੀ ਅਕਾਲੀ ਮੁਖੀ ਸਰਨਾ ਨੇ ਜਤਾਇਆ ਇਤਰਾਜ਼
January 13, 2023
editor
ਹਿੰਦੁਸਤਾਨੀ ਫੌਜ ਵਿੱਚ ਸਿੱਖ ਸੈਨਿਕਾਂ ਲਈ ਹੈਲਮੇਟ ਯੋਜਨਾ ‘ਤੇ ਦਿੱਲੀ ਅਕਾਲੀ ਮੁਖੀ ਸਰਨਾ ਨੇ ਜਤਾਇਆ ਇਤਰਾਜ਼
ਦੂਜੇ ਵਿਸ਼ਵ ਯੁੱਧ ਵਿੱਚ ਵੀ ਅੰਗਰੇਜ਼ਾਂ ਨੇ ਸਿੱਖ ਸੈਨਿਕਾਂ ਲਈ ਹੈਲਮਟ ਪਾਉਣ ਦੀ ਕੀਤੀ ਸੀ ਨਾਕਾਮਯਾਬ ਕੋਸ਼ਿਸ਼
ਨਵੀਂ ਦਿੱਲੀ, 13 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਦੋਂ ਦੁਨੀਆ ਭਰ ਦੇ ਸਿੱਖਾਂ ਨੇ ਹੈਲਮੇਟ ਦੀ ਲੋੜ ਵਾਲੀਆਂ ਨੌਕਰੀਆਂ ਵਿੱਚ ਆਪਣੀਆਂ ਮਾਣਮੱਤੀਆਂ ਦਸਤਾਰਾਂ ਨਾਲ ਕੰਮ ਕਰਨ ਦਾ ਅਧਿਕਾਰ ਸਫਲਤਾਪੂਰਵਕ ਪ੍ਰਾਪਤ ਕਰ ਲਿਆ ਹੈ, ਤਾਂ ਭਾਜਪਾ ਸਰਕਾਰ ਨੇ ਦੇਸ਼ ਵਿੱਚ ਸਿੱਖ ਸੈਨਿਕਾਂ ਲਈ ਅਖੌਤੀ ਵਿਸ਼ੇਸ਼ ਹੈਲਮੇਟ ਲਿਆਉਣ ਦੀ ਯੋਜਨਾ ਸ਼ੁਰੂ ਕੀਤੀ ਹੈ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।
ਜਿਕਰਯੋਗ ਹੈ ਕਿ ਬੀਤੇ ਦਿਨਾਂ ਵਿਚ ਹਿੰਦੁਸਤਾਨੀ ਫੌਜ ਨੇ ਕਥਿਤ ਤੌਰ ‘ਤੇ ਇਕ ਫਾਸਟ-ਟ੍ਰੈਕ ਪ੍ਰਕਿਰਿਆ ਰਾਹੀਂ ਸਿੱਖ ਫੌਜਾਂ ਲਈ ਲਗਭਗ 13,000 ਹੈਲਮੇਟਾਂ ਦੀ ਐਮਰਜੈਂਸੀ ਖਰੀਦ ਲਈ ਪ੍ਰਸਤਾਵ ਲਈ ਬੇਨਤੀ ਜਾਰੀ ਕੀਤੀ ਹੈ।
ਸਰਦਾਰ ਸਰਨਾ ਨੇ ਕਿਹਾ ਕਿ ਵਿਸ਼ਵ ਯੁੱਧ ਤੋਂ ਲੈ ਕੇ 1962 ਵਿਚ ਚੀਨ ਨਾਲ ਜੰਗ, 1965 ਅਤੇ 1971 ਵਿਚ ਪਾਕਿਸਤਾਨ ਨਾਲ ਕਾਰਗਿਲ ਲੜਾਈ ਤੱਕ, ਸਿੱਖ ਫੌਜੀਆਂ ਨੇ ਆਪਣੀਆਂ ਪੱਗਾਂ ਬੰਨ੍ਹ ਕੇ ਬਹਾਦਰੀ ਨਾਲ ਫਰੰਟ ਲਾਈਨ ‘ਤੇ ਲੜੇ ਸਨ । ਹੁਣ ਉਨ੍ਹਾਂ ਨੂੰ ਹੈਲਮੇਟ ਪਵਾਉਣ ਦਾ ਕੀ ਮਕਸਦ ਹੈ?”
ਇਸ ਮਸਲੇ ਤੇ ਉਨ੍ਹਾਂ ਭਾਜਪਾ ਸਰਕਾਰ ਨੂੰ ਯਾਦ ਦਿਵਾਇਆ ਕਿ ਦੂਜੇ ਵਿਸ਼ਵ ਯੁੱਧ ਵਿੱਚ ਵੀ ਅੰਗਰੇਜ਼ਾਂ ਨੇ ਸਿੱਖ ਸੈਨਿਕਾਂ ਲਈ ਹੈਲਮਟ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਇਸ ਕਦਮ ਨੂੰ ਸਿੱਖ ਫੌਜੀਆਂ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਹ ਹਿੰਦੁਸਤਾਨੀ ਫੌਜ ਦੇ ਸਿੱਖ ਜਵਾਨਾਂ ਲਈ ਹੈਲਮੇਟ ਦੀ ਯੋਜਨਾ ਤੁਰੰਤ ਪ੍ਰਭਾਵ ਤੋਂ ਰੱਦ ਕਰੇ।
Post navigation
SAD NEWS: ਵਿਆਹ ਤੋਂ ਢਾਈ ਮਹੀਨੇ ਬਾਅਦ ਹੀ ਜੋੜੇ ਨੇ ਕਰ ਲਈ ਖੁਦਕੁਸ਼ੀ, ਚਾਅ ਲਿੱਥਣ ਤੋਂ ਪਹਿਲਾਂ ਹੀ ਉੱਠੀਆਂ ਅਰਥੀਆਂ
06 ਜੂਨ 1984 ਅਤੇ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਸੰਬੰਧੀ ਵਾਈਟ ਪੇਪਰ ਹੋਵੇ ਜਾਰੀ: ਇਮਾਨ ਸਿੰਘ ਮਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us