ਰਾਘਵ ਚੱਢਾ ਦਾ ਅੰਮ੍ਰਿਤਸਰ-ਲੰਡਨ ਫਲਾਈਟ ਵਾਲਾ ਦਾਅਵਾ ਠੁੱਸ, ਸਿਆਸੀ ਆਗੂਆਂ ਤੇ ਸਮਾਜ ਸੇਵੀਆਂ ਨੇ ਕਿਹਾ- ਬੱਸ ਕਰੋ ਜੀ ਹੁਣ ਹੋਰ ਝੂਠ ਨਾ ਬੋਲੋ 

ਰਾਘਵ ਚੱਢਾ ਦਾ ਅੰਮ੍ਰਿਤਸਰ-ਲੰਡਨ ਫਲਾਈਟ ਵਾਲਾ ਦਾਅਵਾ ਠੁੱਸ, ਸਿਆਸੀ ਆਗੂਆਂ ਤੇ ਸਮਾਜ ਸੇਵੀਆਂ ਨੇ ਕਿਹਾ- ਬੱਸ ਕਰੋ ਜੀ ਹੁਣ ਹੋਰ ਝੂਠ ਨਾ ਬੋਲੋ

 

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਦਾਅਵਾ ਕੀਤਾ ਕਿ ਅੰਮ੍ਰਿਤਸਰ-ਲੰਡਨ ਫਲਾਈਟ ਆਮ ਆਦਮੀ ਪਾਰਟੀ ਦੇ ਯਤਨਾਂ ਨਾਲ ਸ਼ੁਰੂ ਹੋਈ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਅਤੇ ਸਮਾਜਿਕ ਸੰਸਥਾ ਫਲਾਈ ਇਨੀਸ਼ੀਏਟਿਵ ਦੇ ਅੰਤਰਰਾਸ਼ਟਰੀ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਸ ਦਾ ਵਿਰੋਧ ਕੀਤਾ ਹੈ।

ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਸਮੀਪ ਗੁਮਟਾਲਾ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਦੀ ਸਲਾਹ ਦਿੱਤੀ ਹੈ। ਐਮਪੀ ਅਤੇ ਗੁਮਟਾਲਾ ਨੇ ਦੋਸ਼ ਲਾਇਆ ਹੈ ਕਿ ਅੰਮ੍ਰਿਤਸਰ ਤੋਂ ਗੈਟਵਿਕ ਲਈ ਕੋਈ ਨਵੀਂ ਉਡਾਣ ਸ਼ੁਰੂ ਨਹੀਂ ਹੋ ਰਹੀ ਹੈ। ਸਗੋਂ ਅੰਮ੍ਰਿਤਸਰ ਤੋਂ ਹੀਥਰੋ ਏਅਰਪੋਰਟ ਲੰਡਨ ਵਿਚਾਲੇ ਚੱਲਣ ਵਾਲੀ ਫਲਾਈਟ ਨੂੰ ਬੰਦ ਕਰ ਦਿੱਤਾ ਗਿਆ ਹੈ।

ਰਾਘਵ ਚੱਢਾ ਦਾ ਟਵੀਟ – ਪੰਜਾਬੀਆਂ ਨੂੰ ਵਧਾਈ ਹੁਣ ਸ਼੍ਰੀ ਅੰਮ੍ਰਿਤਸਰ ਸਾਹਿਬ ਤੋ ਲੰਡਨ ਤਕ ਸਿੱਧੀਆਂ ਫਲਾਈਟਾਂ ਸ਼ੁਰੂ ਹੋਣ ਜਾ ਰਹੀਆਂ ਹਨ। ਪਾਰਲੀਮੈਂਟ ਦੇ ਵਿਚ ਮੈਂ ਮਜ਼ਬੂਤੀ ਨਾਲ ਇਹ ਮੁੱਦਾ ਪਿਛਲੇ 2 ਸੈਸ਼ਨਾਂ ਤੋ ਚੁੱਕ ਰਿਹਾ ਸੀ। ਮੇਰਾ ਮਿਸ਼ਨ ਹੈ ਕਿ ਪੰਜਾਬ ਦੀ Air Connectivity ਨੂੰ ਹੋਰ ਵਧੀਆ ਬਣਾਇਆ ਜਾਵੇ।

 

ਸੰਸਦ ਮੈਂਬਰ ਗੁਰਜੀਤ ਔਜਲਾ ਦਾ ਟਵੀਟ – ਸ਼੍ਰੀਮਾਨ ਜੀ, ਕਿਉਂ ਲੋਕਾਂ ਨੂੰ ਕੁਰਾਹੇ ਪਾ ਰਹੇ ਹੋ। ਅੰਮ੍ਰਿਤਸਰ ਤੋਂ ਲੰਡਨ ਲਈ ਕੋਈ ਨਵੀਂ ਉਡਾਣ ਸ਼ੁਰੂ ਨਹੀਂ ਹੋ ਰਹੀ ਹੈ। ਤੁਹਾਡੀ ਜਾਣਕਾਰੀ ਲਈ, ATQ 2018 ਤੋਂ ਯੂਕੇ (ਬਰਮਿੰਘਮ ਅਤੇ ਲੰਡਨ) ਨਾਲ ਜੁੜਿਆ ਹੋਇਆ ਹੈ। ਪਹਿਲਾਂ ਲੰਡਨ ਸਟੈਨਸਟੇਡ ਫਿਰ ਹੀਥਰੋ ਅਤੇ ਹੁਣ ਸਲਾਟਾਂ ਦੀ ਘਾਟ ਕਾਰਨ ਇਹ ਫਲਾਈਟ ਗੈਟਵਿਕ ਵਿਖੇ ਉਤਰੇਗੀ।

error: Content is protected !!