ਅਮਰੀਕਾ ‘ਚ ਹੋਈ ਗੋਲੀਬਾਰੀ ਦੌਰਾਨ ਇਕ ਮਾਂ ਤੇ 6 ਮਹੀਨੇ ਦੇ ਬੱਚੇ ਸਣੇ 6 ਲੋਕਾਂ ਦੀ ਹੋਈ ਦਰਦਨਾਕ ਮੌਤ 

ਅਮਰੀਕਾ ‘ਚ ਹੋਈ ਗੋਲੀਬਾਰੀ ਦੌਰਾਨ ਇਕ ਮਾਂ ਤੇ 6 ਮਹੀਨੇ ਦੇ ਬੱਚੇ ਸਣੇ 6 ਲੋਕਾਂ ਦੀ ਹੋਈ ਦਰਦਨਾਕ ਮੌਤ

ਲਾਸ ਏਂਜਲਸ (ਵੀਓਪੀ ਬਿਊਰੋ) ਅਮਰੀਕਾ ਦੇ ਕੇਂਦਰੀ ਕੈਲੀਫੋਰਨੀਆ ਵਿੱਚ ਹੋਈ ਗੋਲੀਬਾਰੀ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਿਨਹੂਆ ਸਮਾਚਾਰ ਏਜੰਸੀ ਨੇ ਕੇਂਦਰੀ ਕੈਲੀਫੋਰਨੀਆ ਸਥਿਤ ਕੇਐਫਐਸਐਨ-ਟੀਵੀ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਗੋਸ਼ੇਨ, ਤੁਲਾਰੇ ਕਾਉਂਟੀ ਵਿੱਚ ਗੋਲੀਬਾਰੀ ਦੇ ਪੀੜਤਾਂ ਵਿੱਚ ਇੱਕ 17 ਸਾਲ ਦੀ ਮਾਂ ਅਤੇ ਇੱਕ ਛੇ ਮਹੀਨੇ ਦਾ ਬੱਚਾ ਸ਼ਾਮਲ ਹੈ।

ਤੁਲਾਰੇ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਕਰ ਕੇ ਕਿਹਾ ਕਿਹਾ ਗੋਲੀ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਸਥਾਨਕ ਸਮੇਂ ਅਨੁਸਾਰ ਤੜਕੇ 3:30 ਵਜੇ ਤੋਂ ਥੋੜ੍ਹੀ ਦੇਰ ਬਾਅਦ ਗੋਸ਼ੇਨ ਵਿਚ ਹਾਰਵੈਸਟ ਰੋਡ ਦੇ ਪੁਲਿਸ ਮੁਲਾਜ਼ਮਾਂ ਨੂੰ ਬੁਲਾਇਆ ਗਿਆ। ਏਜੰਸੀ ਮੁਤਾਬਕ ਗੋਲੀਬਾਰੀ ਦੀ ਜਾਂਚ ਕੀਤੀ ਜਾ ਰਹੀ ਹੈ।

ਕੇਐਫਐਸਐਨ-ਟੀਵੀ ਨੇ ਰਿਪੋਰਟ ਦਿੱਤੀ ਹੈ ਕਿ ਘਟਨਾ ਸਥਾਨ ‘ਤੇ ਪਹੁੰਚਣ ਤੋਂ ਬਾਅਦ, ਪੁਲਿਸ ਨੇ ਗਲੀ ਵਿੱਚ ਦੋ ਮ੍ਰਿਤਕ ਪਾਏ ਅਤੇ ਤੀਜਾ ਘਰ ਦੇ ਦਰਵਾਜ਼ੇ ਵਿੱਚ ਪਾਇਆ। ਕੁੱਲ ਛੇ ਮ੍ਰਿਤਕ ਪਾਏ ਗਏ ਸਨ। ਪੰਜ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਦੀ ਹਸਪਤਾਲ ‘ਚ ਮੌਤ ਹੋ ਗਈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਘਟਨਾ ਵਿੱਚ ਘੱਟੋ-ਘੱਟ ਦੋ ਸ਼ੱਕੀ ਸ਼ਾਮਲ ਹਨ।

error: Content is protected !!