ਅੱਤਵਾਦੀ ਪੰਨੂ ਦੀ ਮੁੱਖ ਮੰਤਰੀ ਮਾਨ ਨੂੰ ਧਮਕੀ, ਕਿਹਾ- 26 ਜਨਵਰੀ ਨੂੰ ਤਿਰੰਗਾ ਲਹਿਰਾਇਆ ਤਾਂ ਕਰਦਿਆਂ ਗਏ ਆ ਕੰਮ ਫਿਰ ਨਾ ਕਹਿਓ ਦੱਸਿਆ ਨਹੀਂ

ਅੱਤਵਾਦੀ ਪੰਨੂ ਦੀ ਮੁੱਖ ਮੰਤਰੀ ਮਾਨ ਨੂੰ ਧਮਕੀ, ਕਿਹਾ- 26 ਜਨਵਰੀ ਨੂੰ ਤਿਰੰਗਾ ਲਹਿਰਾਇਆ ਤਾਂ ਕਰਦਿਆਂ ਗਏ ਆ ਕੰਮ ਫਿਰ ਨਾ ਕਹਿਓ ਦੱਸਿਆ ਨਹੀਂ

 

ਚੰਡੀਗੜ੍ਹ (ਵੀਓਪੀ ਬਿਊਰੋ) ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਪੰਨੂ ਵੱਲੋਂ ਬਠਿੰਡਾ ਵਿੱਚ ਕਈ ਥਾਵਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ। ਪੰਨੂ ਨੇ ਸੀਐਮ ਮਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ 26 ਜਨਵਰੀ ਨੂੰ ਤਿਰੰਗਾ ਲਹਿਰਾਉਂਦੇ ਹਨ ਤਾਂ ਉਨ੍ਹਾਂ ‘ਤੇ ਆਰਪੀਜੀ ਹਮਲਾ ਕੀਤਾ ਜਾਵੇਗਾ।

SFJ ਦੇ ਗੁਰਪਤਵੰਤ ਪੰਨੂ ਨੇ ਵੀਡੀਓ ਜਾਰੀ ਕਰਕੇ CM ਮਾਨ ਨੂੰ ਦਿੱਤੀ ਧਮਕੀ ਇੰਨਾ ਹੀ ਨਹੀਂ ਬਠਿੰਡਾ ਵਿੱਚ ਸੀਐਮ ਮਾਨ ਜਿੱਥੇ ਤਿਰੰਗਾ ਲਹਿਰਾਉਣ ਵਾਲੇ ਹਨ, ਉਸ ਗਰਾਊਂਡ ਦੀਆਂ ਕੰਧਾਂ ’ਤੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ ਲਿਖੇ ਹੋਏ ਹਨ। ਇਸ ਤੋਂ ਇਲਾਵਾ ਸੀਆਈਐਸਐਫ ਕੈਂਪਸ ਬਠਿੰਡਾ, ਐਨਐਫਐਲ ਬਠਿੰਡਾ ਅਤੇ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਿਖੇ ਗਏ ਹਨ।

error: Content is protected !!