Skip to content
ਰਾਮ ਰਹੀਮ ਨੇ ਬਾਹਰ ਆਉਂਦੇ ਹੀ ਕੱਟਿਆ ਤਲਵਾਰ ਨਾਲ ਕੇਕ, ਸਤਿਸੰਗ ‘ਚ ਸ਼ਾਮਲ ਹੋਏ ਭਾਜਪਾ ਦੇ ਸੀਨੀਅਰ ਨੇਤਾ, ਕਹਿੰਦੇ ਬਾਬਾ ਜੀ ਅਸ਼ੀਰਵਾਦ ਦਿਓ

ਚੰਡੀਗੜ੍ਹ (ਵੀਓਪੀ ਬਿਊਰੋ) ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਪੈਰੋਲ ਮੀਲ ਗਈ ਹੈ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਦੇ ਮੰਤਰੀ-ਸੰਤਰੀ ਵੀ ਅਸ਼ੀਰਵਾਦ ਲੈਣ ਲਈ ਪਹੁੰਚ ਰਹੇ ਹਨ। ਇਸ ਦੌਰਾਨ ਡੇਰਾ ਮੁਖੀ ਦੀ ਪੈਰੋਲ ਦਾ ਵਿਰੋਧ ਵੀ ਹੋ ਰਿਹਾ ਹੈ। ਇਸ ਦੌਰਾਨ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਪੈਰੋਲ ‘ਤੇ ਬਾਹਰ ਆਉਂਦੇ ਹੀ ਸੁਰਖੀਆਂ ‘ਚ ਆਉਣ ਲੱਗਾ ਹੈ।

ਇਸ ਦੌਰਾਨ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਰਾਮ ਰਹੀਮ ਨੇ ਸੋਮਵਾਰ ਨੂੰ ਤਲਵਾਰ ਨਾਲ ਕੇਕ ਕੱਟਿਆ। ਮੌਕਾ ਸੀ ਡੇਰੇ ਦੇ ਦੂਜੇ ਸੰਤ ਸ਼ਾਹ ਸਤਨਾਮ ਦੇ ਜਨਮ ਦਿਨ ਦਾ। ਕੇਕ ਕੱਟਣ ਦੀ ਵੀਡੀਓ ਬਾਗਪਤ ਸਥਿਤ ਬਰਨਾਵਾ ਡੇਰੇ ਦੀ ਹੈ।

ਬਲਾਤਕਾਰ ਅਤੇ ਕਤਲ ਦਾ ਦੋਸ਼ੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਹ ਪਿਛਲੇ 14 ਮਹੀਨਿਆਂ ‘ਚ ਚੌਥੀ ਵਾਰ ਪੈਰੋਲ ‘ਤੇ ਬਾਹਰ ਆਇਆ ਹੈ। 21 ਜਨਵਰੀ ਨੂੰ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ।
ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ 5 ਘੰਟੇ ਤੱਕ ਆਨਲਾਈਨ ਸਤਿਸੰਗ ਕੀਤਾ। ਇਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਓਐਸਡੀ, ਭਾਜਪਾ ਦੇ ਸੰਸਦ ਮੈਂਬਰ-ਵਿਧਾਇਕ ਵੀ ਸ਼ਾਮਲ ਹੋਏ।
error: Content is protected !!