ਆਸਾਰਾਮ ਨੂੰ ਬਲਾਤਕਾਰ ਦੇ ਇਕ ਹੋਰ ਮਾਮਲੇ ‘ਚ ਉਮਰ ਕੈਦ, ਪੀੜਤਾ ਨੇ ਹੱਥ ਜੋੜ ਨੇ ਕੀਤਾ ਰੱਬ ਦਾ ਸ਼ੁਕਰਾਨਾ, ਵੰਡੀ ਮਠਿਆਈ

ਆਸਾਰਾਮ ਨੂੰ ਬਲਾਤਕਾਰ ਦੇ ਇਕ ਹੋਰ ਮਾਮਲੇ ‘ਚ ਉਮਰ ਕੈਦ, ਪੀੜਤਾ ਨੇ ਹੱਥ ਜੋੜ ਨੇ ਕੀਤਾ ਰੱਬ ਦਾ ਸ਼ੁਕਰਾਨਾ, ਵੰਡੀ ਮਠਿਆਈ

 

 

ਵੀਓਪੀ ਬਿਊਰੋ – ਬਲਾਤਕਾਰ ਦੇ ਇੱਕ ਹੋਰ ਮਾਮਲੇ ਵਿੱਚ ਗੁਜਰਾਤ ਦੇ ਗਾਂਧੀਨਗਰ ਦੀ ਸੈਸ਼ਨ ਕੋਰਟ ਨੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਆਸਾਰਾਮ ਨੂੰ ਸਜ਼ਾ ਮਿਲਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਪੀੜਤ ਲੜਕੀ ਨੇ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕੀਤਾ। ਉਸਦੇ ਪਿਤਾ ਨੇ ਖੁਸ਼ੀ ਵਿੱਚ ਮਠਿਆਈਆਂ ਵੰਡੀਆਂ। ਪੀੜਤ ਨੇ ਕਿਹਾ ਕਿ ਆਸਾਰਾਮ ਅਜਿਹਾ ਬਦਮਾਸ਼ ਹੈ, ਉਸ ਨੂੰ ਸਾਰੀ ਉਮਰ ਜੇਲ੍ਹ ‘ਚ ਰਹਿਣਾ ਚਾਹੀਦਾ ਹੈ।

ਸੋਮਵਾਰ ਨੂੰ ਸ਼ਾਹਜਹਾਂਪੁਰ ਪੀੜਤਾ ਅਤੇ ਉਸ ਦੇ ਪਿਤਾ ਦੇ ਚਿਹਰੇ ਉਦੋਂ ਖਿੜ ਗਏ ਜਦੋਂ ਗਾਂਧੀਨਗਰ ਸੈਸ਼ਨ ਕੋਰਟ ਵੱਲੋਂ ਆਸਾਰਾਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਦੀ ਖਬਰ ਵੱਖ-ਵੱਖ ਮੀਡੀਆ ਰਾਹੀਂ ਸਾਹਮਣੇ ਆਈ। ਪੀੜਤ ਵੀ ਬਹੁਤ ਖੁਸ਼ ਸੀ। ਉਨ੍ਹਾਂ ਕਿਹਾ ਕਿ ਅਦਾਲਤ ‘ਤੇ ਪਹਿਲਾਂ ਹੀ ਭਰੋਸਾ ਸੀ। ਬਲਾਤਕਾਰੀ ਆਸਾਰਾਮ ਨੂੰ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆਉਣਾ ਚਾਹੀਦਾ। ਮੰਗਲਵਾਰ ਨੂੰ ਗਾਂਧੀਨਗਰ ਕੋਰਟ ਨੇ ਇਸ ਮਾਮਲੇ ‘ਚ ਬਲਾਤਕਾਰੀ ਆਸਾਰਾਮ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਪੀੜਤਾ ਦੇ ਪਿਤਾ ਨੇ ਕਿਹਾ ਕਿ ਆਸਾਰਾਮ ਨੂੰ ਸਜ਼ਾ ਮਿਲਣ ਤੋਂ ਬਾਅਦ ਬਹੁਤ ਰਾਹਤ ਮਿਲੀ ਹੈ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਹ ਸੱਚ ਦੇ ਮਾਰਗ ‘ਤੇ ਚੱਲ ਕੇ ਆਪਣੀ ਲੜਾਈ ਲੜ ਰਿਹਾ ਸੀ। ਉਨ੍ਹਾਂ ਕਿਹਾ ਕਿ ਆਸਾਰਾਮ ਜੇਲ੍ਹ ਦੇ ਅੰਦਰ ਬੈਠ ਕੇ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚ ਰਿਹਾ ਹੈ। ਉਹ ਆਪਣੇ ਚੇਲਿਆਂ ਰਾਹੀਂ ਉਸ ਵਿਰੁੱਧ ਝੂਠੇ ਕੇਸ ਦਰਜ ਕਰਵਾ ਰਿਹਾ ਹੈ। ਉਹ ਗਵਾਹਾਂ ਨੂੰ ਵੀ ਨਹੀਂ ਬਖਸ਼ ਰਿਹਾ ਸੀ।

error: Content is protected !!