ਜੀ.ਕੇ ਦੀ ਸ਼ਿਕਾਇਤ ਅਤੇ ਅਦਾਲਤ ਦੇ ਹੁਕਮਾਂ ‘ਤੇ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਾਂ ਖ਼ਿਲਾਫ਼ ਦਰਜ਼ ਹੋਈ ਐਫਆਆਰ

ਮਾਮਲਾ ਹਰੀ ਨਗਰ ਸਕੂਲ ਨੂੰ ਫਰਜ਼ੀ ਚਿੱਠੀ ਰਾਹੀਂ ਵੇਚਣ ਦਾ
ਨਵੀਂ ਦਿੱਲੀ 30 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਲੋਂ ਮਨਜੀਤ ਸਿੰਘ ਜੀ.ਕੇ ਦੀ ਸ਼ਿਕਾਇਤ ‘ਤੇ ਅਤੇ ਰੌਸ ਐਵੇਨਿਊ ਅਦਾਲਤ ਦੇ ਹੁਕਮਾਂ ‘ਤੇ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420,468,471 ਅਤੇ 120ਬੀ ਤਹਿਤ ਐਫਆਈਆਰ ਨੰਬਰ 008/23 ਦਰਜ ਕੀਤੀ ਗਈ ਹੈ।
ਸਿਰਸਾ ‘ਤੇ ਦੋਸ਼ ਹੈ ਕਿ ਦਿੱਲੀ ਕਮੇਟੀ ਦੇ ਅਧਿਕਾਰਤ ਈਮੇਲ ਤੋਂ ਮੀਡੀਆ ਨੂੰ ਜੀ.ਕੇ ਦੇ ਜਾਅਲੀ ਦਸਤਖਤਾਂ ਵਾਲਾ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਜੀ.ਕੇ. ਨੇ ਜੀ.ਐਚ.ਪੀ.ਐਸ. ਹਰੀ ਨਗਰ ਸਕੂਲ ਅਵਤਾਰ ਸਿੰਘ ਹਿਤ ਨੂੰ ਇਸ ਪੱਤਰ ਰਾਹੀਂ 500 ਕਰੋੜ ਰੁਪਏ ਵਿਚ ਵੇਚ ਦਿੱਤਾ ਹੈ। ਪਰ ਵਿਵਾਦ ਤੋਂ ਬਾਅਦ ਸਿਰਸਾ ਨੇ ਦਿੱਲੀ ਪੁਲਿਸ ਦੇ ਸਾਹਮਣੇ ਇਸ ਪੱਤਰ ਨੂੰ ਫਰਜ਼ੀ ਮੰਨਿਆ ਸੀ। ਮੰਜੀਤ ਸਿੰਘ ਜੀਕੇ ਨੇ ਕਿਹਾ ਕਿ ਸਿਰਸਾ ਪਾਰਟੀ ਦੀ ਸਰਕਾਰੇ ਦਰਬਾਰੇ ਗੱਲਬਾਤ ਹੋਣ ਕਰਕੇ ਇਹ ਲੋਕ ਬੀਤੇ ਕੁਝ ਸਮੇਂ ਤੋਂ ਐਫ ਆਈ ਆਰ ਦਰਜ਼ ਨਹੀਂ ਹੋਣ ਦੇ ਰਹੇ ਸੀ ਪਰ ਅਸੀਂ ਆਪਣੀ ਹਿੰਮਤ ਨਹੀਂ ਹਾਰੀ ਤੇ ਅੰਤ ਵਿਚ ਇਹ ਐਫਆਆਰ ਦਰਜ਼ ਹੋ ਹੀ ਗਈ ਹੈ ।


