ਮੂਸੇਵਾਲਾ ਕਤਲਕਾਂਡ ਦਾ ਦੋਸ਼ੀ ਫਰੀਦਕੋਟ ਜੇਲ੍ਹ ‘ਚ ਚਲਾ ਰਿਹਾ ਸੀ ਮੋਬਾਇਲ,ਕਾਬੂ

ਫਰੀਦਕੋਟ- ਪੰਜਾਬ ਪੁਲਿਸ ਦੇ ਡੀ.ਜੀ.ਪੀ ਹੋਣ ਜਾਂ ਫਿਰ ਜੇਲ੍ਹ ਮੰਤਰੀ । ਇਹ ਲੋਕ ਲੱਖ ਦਾਅਵੇ ਕਰ ਲੈਣ ,ਪਰ ਸੱਚਾਈ ਇਹ ਹੈ ਕਿ ਜੇਲ੍ਹਾਂ ਦੇ ਵਿੱਚ ਕੈਦੀਆਂ ਨੂੰ ਹਰੇਕ ਸੂਵਿਧਾ ਮਿਲ ਜਾਂਦੀ ਹੈ । ਖਾਸਕਰ ਮੋਬਾਇਲ ਫੋਨ । ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਦੋਸ਼ੀ ਸ਼ਾਰਪ ਸ਼ੂਟਰ ਮੋਨੂੰ ਡਾਗਰ ਤੋਂ ਫਰੀਦਕੋਟ ਜੇਲ੍ਹ ਵਿੱਚ ਮੋਬਾਇਲ ਬਰਾਮਦ ਹੋਇਆ ਹੈ। ਦੋਸ਼ੀ ਤੋਂ ਮੋਬਾਇਲ ਦੀ ਬਰਾਮਦਗੀ ਹੋਣਾ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਹੈ, ਕਿਉਂਕਿ ਮੋਨੂੰ ਡਾਗਰ ਜੇਲ੍ਹ ਦੇ ਹਾਈ ਸਿਕਓਰਿਟੀ ਵਾਲੇ ਜ਼ੋਨ ਵਿੱਚ ਬੰਦ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਚੈਕਿੰਗ ਦੌਰਾਨ 6 ਟੱਚ ਸਕ੍ਰੀਨ ਮੋਬਾਇਲਾਂ ਸਣੇ 14 ਫੋਨ, 3 ਚਾਰਜਰ ਬਰਾਮਦ ਹੋਏ ਹਨ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਗੈਂਗਸਟਰ ਮੋਨੂੰ ਡਾਗਰ ਸਣੇ ਕੁੱਲ 4 ਹਵਾਲਾਤੀਆਂ, 2 ਕੈਦੀਆਂ ਤੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਠਿੰਡਾ, ਪਟਿਆਲਾ, ਨਾਭਾ ਆਦਿ ਜੇਲ੍ਹਾਂ ਵਿੱਚ ਵੀ ਸ਼ਰੇਆਮ ਮੋਬਾਇਲ ਚਲਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਦੱਸ ਦੇਈਏ ਕਿ ਰੇਵਲੀ ਸੋਨੀਪਤ ਦਾ ਰਹਿਣ ਵਾਲਾ ਗੈਂਗਸਟਰ ਮੋਨੂੰ ਡਾਗਰ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ‘ਤੇ 1 ਦਸੰਬਰ, 2021 ਨੂੰ ਮੋਗਾ ਦੇ ਡਿਪਟੀ ਮੇਅਰ ‘ਤੇ ਗੋਲੀ ਚਲਾਉਣ ਦਾ ਵੀ ਦੋਸ਼ ਹੈ। ਜਿਸ ਵਿੱਚ ਉਹ ਮੋਗਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਦੋਂ ਮੋਗਾ ਦੇ ਐੱਸਪੀ ਸੁਰੇਂਦਰਜੀਤ ਨੇ ਦੱਸਿਆ ਸੀ ਕਿ ਲਾਰੈਂਸ ਗੈਂਗ ਦਾ ਸ਼ਾਰਪ ਸ਼ੂਟਰ ਮੋਨੂੰ ਕੈਨੇਡਾ ਵਿੱਚ ਰਹਿ ਰਹੇ ਗੋਲਡੀ ਬਰਾੜ ਦੇ ਕਹਿਣ ‘ਤੇ ਡਿਪਟੀ ਮੇਅਰ ਦੇ ਭਰਾ ਨੂੰ ਮਾਰਨ ਆਇਆ ਸੀ। ਨਾਲ ਹੀ ਉਨ੍ਹਾਂ ਨੇ ਦੱਸਿਆ ਸੀ ਕਿ ਅੰਮ੍ਰਿਤਸਰ ਵਿੱਚ ਰਾਣਾ ਕੰਧੋਵਾਲੀਆ ਦੇ ਕ.ਤਲ ਦਾ ਵੀ ਦੋਸ਼ੀ ਹੈ।

 

error: Content is protected !!