ਆਮ ਆਦਮੀ ਪਾਰਟੀ ਦੀ ਸਰਕਾਰ ਬਰਖ਼ਾਸਤ ਕਰਕੇ ਪੰਜਾਬ ਵਿਚ ਦੁਬਾਰਾ ਚੋਣਾਂ ਕਰਵਾਈਆਂ ਜਾਣ: ਸਰਨਾ
ਮਾਮਲਾ ਬੰਦੀ ਸਿੰਘ ਰਿਹਾਈ ਲਈ ਗ੍ਰਿਫਤਾਰੀ ਦੇ ਰਹੇ ਸਿੱਖਾਂ ਤੇ ਲਾਠੀ ਚਾਰਜ ਅਤੇ ਪਾਣੀ ਦੀ ਬੁਛਾੜਾਂ ਮਾਰਣ ਦਾ
ਨਵੀਂ ਦਿੱਲੀ 8 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਇਹ ਸਬਜ਼ਬਾਗ ਦਿਖਾ ਕਿ ਸੱਤਾ ਵਿਚ ਆਈ ਸੀ ਕਿ ਅਸੀਂ ਸਰਕਾਰ ਬਣਾ ਕਿ ਪੁਰਾਣੀਆਂ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਕਰੱਪਸ਼ਨ, ਭਿਰਸ਼ਟਾਚਾਰ, ਸਰਕਾਰੀ ਧੱਕੇਸਾਹੀ ਆਦਿ ਨੂੰ ਬਿਲਕੁਲ ਬੰਦ ਕਰਕੇ ਲੋਕ ਰਾਜ ਲੋਕਾਂ ਦੇ ਰਾਜ ਦੀ ਸਥਾਪਤੀ ਕਰਾਗੇ ਪਰ ਪਿਛਲੇ 11 ਮਹੀਨੀਆਂ ਦੀ ਆਮ ਆਦਮੀ ਪਾਰਟੀ ਦੀ ਕੇਜਰੀਵਾਲ,ਤੇ ਰਾਘਵ ਚੱਢੇ ਦੇ ਰਿਮੋਟ ਨਾਲ ਚੱਲਣ ਵਾਲੀ ਭਗਵੰਤ ਮਾਨ ਸਰਕਾਰ ਹਰ ਫਰੰਟ ਉਤੇ ਜਿਥੇ ਫੇਲ ਸਾਬਤ ਹੋਈ ਹੈ ਉਥੇ ਭ੍ਰਿਸ਼ਟਾਚਾਰ, ਤਾਨਾਸ਼ਾਹੀ, ਤੇ ਆਮ ਲੋਕਾਂ ਦੀ ਦਿਨ ਦਿਹਾੜੇ ਕਤਲੋਗਾਰਤ ਨੇ ਪੰਜਾਬ ਦੇ ਲੋਕ ਸੁੰਨ ਕਰਕੇ ਰੱਖ ਦਿੱਤੇ ਹਨ ਕਿ ਜਮਹੂਰੀ ਕਦਰਾਂ ਕੀਮਤਾਂ ਬਹਾਲ ਕਰਨ ਦੇ ਨਾਮ ਉਤੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਇਹ ਨਲਾਇਕ ਸਰਕਾਰ ਹਰ ਤਰੀਕੇ ਨਾਲ ਜ਼ਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ ਇਹ ਵਿਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਸ ਪਰਮਜੀਤ ਸਿੰਘ ਸਰਨਾ ਨੇ ਆਖੇ ।
ਸ ਸਰਨਾ ਨੇ ਆਖਿਆ ਜੇਲ੍ਹਾਂ ਵਿੱਚ ਬੰਦ ਆਪਣੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ 7ਜਨਵਰੀ ਤੋਂ ਪੂਰਨ ਸ਼ਾਂਤਮਈ ਤਰੀਕੇ ਨਾਲ ਕੌਮੀਂ ਇਨਸਾਫ਼ ਮੋਰਚਾ ਲਾਇਆ ਹੋਇਆ ਹੈ। ਜਿਸ ਤਹਿਤ ਪਿਛਲੇ 3 ਦਿਨ ਤੋਂ 31 ਸਿੰਘ ਸਿੰਘਣੀਆਂ ਦਾ ਜੱਥਾ ਆਪਣੀ ਗ੍ਰਿਫਤਾਰੀ ਦੇਂਦਾ ਹੈ ਪਰ ਜਿਸ ਤਰੀਕੇ ਨਾਲ ਅੱਜ ਇਸ ਜੱਥੇ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਬਲ, ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਮਾਰਕੇ ਲੋਕਤੰਤਰ ਦਾ ਘਾਣ ਕੀਤਾ ਗਿਆ ਇਹ ਬੇਹੱਦ ਸ਼ਰਮਨਾਕ ਅਤੇ ਲੋਕਤੰਤਰ ਦਾ ਘਾਣ ਹੈ। ਸੱਤਾ ਦੇ ਨਸ਼ੇ ਵਿਚ ਚੂਰ ਸਰਕਾਰ ਇਹ ਵੀ ਬਰਦਾਸ਼ਤ ਨਹੀਂ ਕਰ ਰਹੀ ਕਿ ਸਾਡੇ ਰਾਜ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤਮਈ ਕੋਈ ਜੱਥਾ ਆਪਣੀ ਗ੍ਰਿਫਤਾਰੀ ਦੇਵੇਂ ਇਸ ਕਰਕੇ ਸਿੰਘਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਤਸ਼ੱਦਦ ਢਾਹਿਆ ਗਿਆ ਜਿਸ ਦੀ ਅਸੀ ਜ਼ੋਰਦਾਰ ਨਿਖੇਧੀ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਝੂਠ ਦਾ ਸਹਾਰਾ ਲੈਕੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਰਖ਼ਾਸਤ ਕਰਕੇ ਪੰਜਾਬ ਵਿਚ ਦੁਬਾਰਾ ਚੋਣਾਂ ਕਰਵਾਈਆਂ ਜਾਣ ।