ਸੂਟ, ਲੱਡੂਆਂ ਦਾ ਡੱਬਾ ਤੇ 5 ਹਜ਼ਾਰ ਰਿਸ਼ਵਤ ਲੈ ਕੇ ਵੀ ਕੰਮ ਨਹੀਂ ਕਰ ਰਹੀ ਅਫਸਰਨੀ, ਪੈਨਸ਼ਨ ਦੀ ਉਡੀਕ ‘ਚ ਬਜ਼ੁਰਗ ਦੇ ਪਵਾ ਰਹੀ ਗੇੜੇ

ਸੂਟ, ਲੱਡੂਆਂ ਦਾ ਡੱਬਾ ਤੇ 5 ਹਜ਼ਾਰ ਰਿਸ਼ਵਤ ਲੈ ਕੇ ਵੀ ਕੰਮ ਨਹੀਂ ਕਰ ਰਹੀ ਅਫਸਰਨੀ, ਪੈਨਸ਼ਨ ਦੀ ਉਡੀਕ ‘ਚ ਬਜ਼ੁਰਗ ਦੇ ਪਵਾ ਰਹੀ ਗੇੜੇ

ਵੀਓਪੀ ਬਿਊਰੋ – ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਮਾਹਿਲਪੁਰ ਬਲਾਕ ਵਿੱਚ ਇਕ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸੇਵਾਮੁਕਤ ਚੌਕੀਦਾਰ ਆਪਣੇ ਖਾਤੇ ਅਤੇ ਪੈਨਸ਼ਨ ਲਈ ਪਿਛਲੇ ਡੇਢ ਸਾਲ ਤੋਂ ਬਲਾਕ ਦਫ਼ਤਰ ਦੇ ਗੇੜੇ ਮਾਰ ਰਿਹਾ ਹੈ ਪਰ ਵਿਭਾਗ ਦੇ ਲੇਖਾਕਾਰ ਨੇ ਸੇਵਾਮੁਕਤੀ ਦੇ ਲੱਡੂ, ਸੂਟ ਅਤੇ ਪੰਜ ਹਜ਼ਾਰ ਰੁਪਏ ਰਿਸ਼ਵਤ ਲੈ ਕੇ ਵੀ ਕੰਮ ਨਹੀਂ ਕੀਤਾ। ਰਿਟਾਇਰਡ ਚੌਕੀਦਾਰ ਰਾਮਦੇਵ ਨੇ ਅਕਾਊਂਟੈਂਟ ਦੀ ਰਿਸ਼ਵਤ ਲੈਣ ਦੀ ਵੀਡੀਓ ਵੀ ਜਨਤਕ ਕੀਤੀ ਹੈ।

ਚੌਕੀਦਾਰ ਰਾਮਦੇਵ ਨੇ ਦੱਸਿਆ ਕਿ ਉਹ ਸਤੰਬਰ 2021 ਵਿੱਚ ਮਾਹਿਲਪੁਰ ਬਲਾਕ ਤੋਂ ਚੌਕੀਦਾਰ ਵਜੋਂ ਸੇਵਾਮੁਕਤ ਹੋਇਆ ਸੀ, ਪਰ ਉਸ ਦੇ ਆਪਣੇ ਦਫ਼ਤਰ ਦੇ ਲੋਕ ਜਿਨ੍ਹਾਂ ਨਾਲ ਉਹ ਸਾਲਾਂ ਬੱਧੀ ਕੰਮ ਕਰਦਾ ਸੀ, ਉਸ ਤੋਂ ਪੈਸੇ ਲੈ ਕੇ ਕੰਮ ਨਹੀਂ ਕਰ ਰਿਹਾ। ਰਾਮਦੇਵ ਨੇ ਦੋਸ਼ ਲਾਇਆ ਕਿ ਦਫਤਰ ਵਿਚ ਕੰਮ ਕਰਦੇ ਇਕ ਲੇਖਾਕਾਰ ਨੇ ਉਸ ਤੋਂ ਇਕ ਵਾਰ 5 ਹਜ਼ਾਰ ਰੁਪਏ ਅਤੇ 500 ਰੁਪਏ ਵੱਖਰੇ ਲਏ ਪਰ ਫਿਰ ਵੀ ਉਸ ਦੀ ਫਾਈਲ ਉੱਚ ਅਧਿਕਾਰੀਆਂ ਨੂੰ ਨਹੀਂ ਭੇਜੀ।

ਰਾਮਦੇਵ ਨੇ ਦੱਸਿਆ ਕਿ ਉਨ੍ਹਾਂ ਨੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਡਾਇਰੈਕਟਰ ਪੇਂਡੂ ਵਿਕਾਸ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹੁਸ਼ਿਆਰਪੁਰ ਨੂੰ ਵੀ ਸ਼ਿਕਾਇਤ ਦਿੱਤੀ ਹੈ। ਚੌਕੀਦਾਰ ਨੇ ਦੱਸਿਆ ਕਿ ਜਸਵੀਰ ਕੌਰ ਨਾਂ ਦੀ ਮਹਿਲਾ ਲੇਖਾਕਾਰ ਨੇ ਵੀ ਉਸ ਨੂੰ ਵਧਾਈ ਦੇਣ ਤੋਂ ਬਾਅਦ ਸੀ.ਪੀ.ਐਫ. CPF ਦਾ ਭੁਗਤਾਨ ਕਰਦੇ ਸਮੇਂ, ਉਸਨੇ ਸ਼ੁਭਕਾਮਨਾਵਾਂ ਵਜੋਂ 500 ਰੁਪਏ, ਇੱਕ ਸੂਟ ਅਤੇ ਲੱਡੂਆਂ ਦਾ ਇੱਕ ਡੱਬਾ ਲਿਆ ਸੀ। ਚੌਕੀਦਾਰ ਨੇ ਦੱਸਿਆ ਕਿ ਉਸ ਨੂੰ ਦਫ਼ਤਰ ਵਿੱਚ ਹੀ ਕਿਹਾ ਗਿਆ ਸੀ ਕਿ ਬਿਨਾਂ ਅਦਾਇਗੀ ਤੋਂ ਉਸ ਦਾ ਕੰਮ ਨਹੀਂ ਚੱਲੇਗਾ ਪਰ ਪੈਨਸ਼ਨ, ਗਰੈਚੁਟੀ ਅਤੇ ਬਕਾਏ ਵੀ ਅਦਾਇਗੀ ਤੋਂ ਬਾਅਦ ਵੀ ਨਹੀਂ ਦਿੱਤੇ ਗਏ।

error: Content is protected !!