ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਸਿੱਖ ਪ੍ਰਦਰਸ਼ਨਕਾਰੀਆਂ ਨਾਲ ਕੀਤਾ ਧੱਕਾ- ਮੌਰਚਾ
ਮੁਹਾਲੀ- ਪੰਜਾਬ ਅਤੇ ਚੰਡੀਗੜ੍ਹ ਪੁਲਿਸ ਵਲੋਂ ਬੀਤੇ ਕੱਲ੍ਹ ਹੋਈ ਹੋਈ ਝੜਪ ਤੋਂ ਬਾਅਦ ਦਰਜ ਕੀਤੇ ਗਏ ਪਰਚੇ ਦਾ ਕੌਮੀ ਇਨਸਾਫ ਮੌਰਚੇ ਨੇ ਵਿਰੋਧ ਕੀਤਾ ਹੈ । ਚੰਡੀਗੜ੍ਹ-ਮੁਹਾਲੀ ਬਾਰਡਰ ਤੋਂ 31 ਮੈਂਬਰਾਂ ਦੇ ਜੱਥੇ ਨੇ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ । ਉਨ੍ਹਾਂ ਕਿਹਾ ਕਿ ਕੱਲ੍ਹ ਦਾ ਝਗੜਾ ਪੁਲਿਸ ਵਲੋਂ ਸ਼ੁਰੂ ਕੀਤਾ ਗਿਆ ਸੀ ।ਪੁਲਿਸ ਵਲੋਂ ਹੀ ਸੰਗਤ ‘ਤੇ ਪਥਰਾਅ ਕੀਤਾ ਗਿਆ । ਜਿਸ ਤੋਂ ਬਾਅਦ ਮਾਮਲਾ ਬੇਕਾਬੂ ਹੋ ਗਿਆ ।ਮੌਰਚੇ ਦਾ ਕਹਿਣਾ ਹੈ ਕਿ ਉਹ ਪੁਲਿਸ ਦੇ ਧੱਕੇ ਦਾ ਕਨੂੰਨੀ ਤਰੀਕੇ ਨਾਲ ਵਿਰੋਧ ਕਰ ਇਸਦਾ ਮੁਕਾਬਲਾ ਕਰਣਗੇ ।
ਜ਼ਿਕਰਯੋਗ ਹੈ ਕਿ ਕੌਮੀ ਇਨਸਾਫ ਮੌਰਚੇ ਦੇ ਮੈਂਬਰਾਂ ਦੀ ਬੀਤੇ ਕੱਲ੍ਹ ਚੰਡੀਗੜ੍ਹ-ਮੁਹਾਲੀ ਬਾਰਡਰ ‘ਤੇ ਪੁਲਿਸ ਨਾਲ ਹੋਈ ਝੜਪ ਦੇ ਮਾਮਲੇ ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ।ਮੌਰਚੇ ਦੇ 8 ਮੈਂਬਰਾਂ ‘ਤੇ ਚੰਡੀਗੜ੍ਹ-ਮੁਹਾਲੀ ‘ਚ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਹੈ ।ਇਨ੍ਹਾਂ ‘ਤੇ ਧਾਰਾ 307 ਅਤੇ 353 ਸਮੇਤ 17 ਹੋਰ ਧਾਰਵਾਂ ਸਮੇਤ ਗੰਭੀਰ ਇਲਜ਼ਾਮ ਲਗਾ ਕੇ ਪਰਚਾ ਦਰਜ ਕੀਤਾ ਗਿਆ ਹੈ ।ਜਿਨ੍ਹਾਂ ‘ਤੇ ਪਰਚਾ ਦਰਜ ਕੀਤਾ ਗਿਆ ਹੈ ਉਨ੍ਹਾਂ ਚ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ,ਬਲਵਿੰਦਰ ਸਿੰਘ ਅਤੇ ਅਮਰ ਸਿੰਘ ਚਹਿਲ ਸਮੇਤ ਕਈ ਹੋਰ ਲੋਕਾਂ ‘ਤੇ ਪਰਚਾ ਪਾਇਆ ਗਿਆ ਹੈ ।ਸ਼ਿਕਾਇਤ ਚ ਪ੍ਰਦਰਸ਼ਨਾਕਰੀਆਂ ਨੂੰ ਪ੍ਰੌ-ਖਾਲਿਸਤਾਨੀ ਦੱਸਿਆ ਗਿਆ ਹੈ ।ਐੱਸ.ਐੱਚ.ਓ ਦਵਿੰਦਰ ਸਿੰਘ ਵਲੋਂ ਇਹ ਸਾਰੀ ਸ਼ਿਕਾਇਤ ਦਰਜ ਕਰਵਾਈ ਗਈ ਹੈ ।
ਕੱਲ੍ਹ ਹੋਈ ਝੜਪ ਤੋਂ ਬਾਅਦ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੇ ਕਈ ਅਧਿਕਾਰੀ ਅਤੇ ਮੁਲਾਜ਼ਮ ਬੁਰੀ ਤਰ੍ਹਾਂ ਫੱਟੜ ਹੋ ਗਏ ਸਨ ।ਜਿਨ੍ਹਾਂ ਨੂੰੰ ਵੱਖ ਵੱਖ ਹਸਪਤਾਲਾਂ ਚ ਭਰਤੀ ਕਰਵਾਇਆ ਗਿਆ ਹੈ ।ਪੁਲਿਸ ਨੇ ਬੀਤੀ ਰਾਤ ਸੀ.ਸੀ.ਟੀ.ਵੀ ਫੂਟੇਜ ਵੇਖਣ ਤੋਂ ਬਾਅਦ ਮੁਹਾਲੀ ਦੇ ਮਟੌਰ ਥਾਣੇ ਚ ਪਰਚਾ ਦਰਜ ਕੀਤਾ ਗਿਆ । ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਵਲੋਂ ਜਾਨਲੇਵਾ ਹਮਲਾ ਕਰ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ ।ਪੁਲਿਸ ਵਲੋਂ ਪ੍ਰਦਰਸ਼ਨਾਕਰੀਆਂ ਦੀ ਗ੍ਰਿਫਤਾਰੀ ਦੀ ਤਿਆਰੀ ਕੀਤੀ ਜਾ ਰਹੀ ਹੈ ।