ਪਤਨੀ ਨੂੰ VVIP ਸਕਿਓਰਿਟੀ ਦੇਣ ਤੋਂ ਬਾਅਦ ਮਾਨ ਸਾਹਿਬ ਕਹਿੰਦੇ- ਅਸੀ ਤੁਹਾਡੇ ਵਰਗੇ ਹੀ ਹਾਂ ਆਮ ਜਿਹੇ, ਸਭ ਪਤਾ ਕੀ ਕਰਨਾ
ਜਲੰਧਰ (ਵੀਓਪੀ ਬਿਊਰੋ) ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਕੋਲ ਇਸ ਸਮੇਂ ਕੋਈ ਮੰਤਰੀ ਦਾ ਅਹੁਦਾ ਜਾਂ ਫਿਰ ਕੋਈ ਪੰਜਾਬ ਨੂੰ ਸੰਭਾਲਣ ਵਿੱਚ ਕੋਈ ਖਾਸ ਰੋਲ ਤਾਂ ਨਹੀਂ ਹੈ ਪਰ ਫਿਰ ਵੀ ਜਦ ਉਨ੍ਹਾਂ ਨੂੰ ਪਿਛਲੇ ਦਿਨੀਂ VVIP ਸਕਿਓਂ ਦਿੱਤੀ ਗਈ ਤਾਂ ਇਸ ਦਾ ਸਾਰੇ ਪਾਸੇ ਵਿਰੋਧ ਹੋਇਆ। ਆਮ ਆਦਮੀ ਦੀ ਗੱਲ ਕਰਨ ਵਾਲੀ ਪਾਰਟੀ ਜਦ ਖੁਦ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰੇਗੀ ਤਾਂ ਇਹ ਸਵਾਲ ਉੱਠਣੇ ਬਣਦੇ ਵੀ ਹਨ ਕਿਉਂਕਿ ਕਰੀਬ 9 ਮਹੀਨੇ ਪਹਿਲਾਂ ਹੀ ਪੰਜਾਬ ਨੇ ਹੀਰੇ ਵਰਗਾ ਪੁੱਤ ਸਿਰਫ ਸਕਿਓਰਿਟੀ ਕਾਰਨਾਂ ਕਰ ਕੇ ਹੀ ਗੁਆ ਲਿਆ ਸੀ। ਫਿਰ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਉਨ੍ਹਾਂ ਦੀ ਪਾਰਟੀ ਹੁਣ ਖੁਦ ਲਈ ਕਿਉਂ ਇੰਨੀ ਸਕਿਓਰਿਟੀ ਦਾ ਇੰਤਜ਼ਾਮ ਕਰ ਰਹੀ ਹੈ ਜੇਕਰ ਉਹ ਆਪਣੀ ਸਰਕਾਰ ਹੁੰਦੇ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਦਿਖਾ ਕੇ ਰੰਗਲਾ ਪੰਜਾਬ ਬਣਾ ਹੀ ਨਹੀਂ ਸਕਦੇ।
ਉਨ੍ਹਾਂ ਦਾ ਬੀਤੇ ਦਿਨੀ ਇਕ ਟਵੀਟ ਸੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀ ਤੁਹਾਡੇ ਵਰਗੇ ਹਾਂ ਤੁਹਾਡੇ ‘ਚੋਂ ਹੀ ਨਿਕਲੇ ਹਾਂ..ਸਾਰੀਆਂ ਸਮੱਸਿਆਵਾਂ ਦਾ ਪਤਾ ਹੈ, ਕਿੱਥੇ ਕੀ ਕਰਨਾ ਹੈ…ਬਸ ਸਾਥ ਦਿਓ ਤੇ ਥੋੜ੍ਹਾ ਸਮਾਂ ਦਿਓ ਸਭ ਕੁਝ ਠੀਕ ਕਰਾਂਗੇ…ਪਿਛਲੇ ਸਾਲਾਂ ਦੀ ਉਲਝਾਈ ਤਾਣੀ ਨੂੰ ਬਿਲਕੁੱਲ ਦਰੁਸਤ ਕਰਕੇ ਦੇਵਾਂਗੇ…ਆਪਣੇ ਪੰਜਾਬ ਨੂੰ ਹੱਸਦਾ-ਵੱਸਦਾ ਨੱਚਦਾ-ਟੱਪਦਾ ਰੰਗਲਾ ਪੰਜਾਬ ਬਣਾਵਾਂਗੇ…।
ਇਸ ਤੋਂ ਇਲਾਵਾ ਵੀ ਇਕ ਟਵੀਟ ਕੀਤਾ ਸੀ ਕਿ ਸਰਕਾਰ ਲੋਕਾਂ ਦੀ ਹੈ, ਲੋਕਾਂ ਵਾਂਗ ਹੀ ਸਰਕਾਰ ਚਲਾ ਰਹੇ ਹਾਂ…ਲੋਕਾਂ ਦੀ ਹਰ ਸਮੱਸਿਆ ਵੱਲ ਧਿਆਨ ਦਿੱਤਾ ਜਾ ਰਿਹਾ ਹੈ…ਸਾਰੇ ਮਸਲੇ ਹੱਲ ਕਰਾਂਗੇ…ਹੁਣ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਪਿੰਡਾਂ ‘ਚ ਆਇਆ ਕਰਨਗੇ ਤੇ ਮੌਕੇ ‘ਤੇ ਹੀ ਮਸਲੇ ਦਾ ਹੱਲ ਹੋਇਆ ਕਰੇਗਾ…।