ਕਾਲਜ ਅਧਿਆਪਕਾਂ ਨੇ ਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ, ਜਾਣੋ ਪੂਰਾ ਮਾਮਾਲਾ

ਕਾਲਜ ਅਧਿਆਪਕਾਂ ਨੇ ਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ, ਜਾਣੋ ਪੂਰਾ ਮਾਮਾਲਾ

ਫਿਰੋਜ਼ਪੁਰ ( ਜਤਿੰਦਰ ਪਿੰਕਲ ) –
ਡੀ. ਏ.ਵੀ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਕੈਂਟ ਦੇ ਕਾਲਜ ਅਧਿਆਪਕਾਂ ਨੇ ਅੱਜ ਸਰਕਾਰ ਦੇ ਤਾਨਾਸ਼ਾਹੀ ਰੱਵਈਏ ਦਾ ਵਿਰੋਧ ਕਰਦਿਆਂ ਜੰਮ ਕੇ ਨਾਹਰੇਬਾਜ਼ੀ ਕਰਦਿਆਂ ਪਿੱਟ ਸਿਆਪਾ ਕੀਤਾ।

ਪੰਜਾਬ ਭਰ ਦੇ ਅਧਿਆਪਕ ਆਪਣੇ ਹੱਕਾਂ ਲਈ ਲਗਾਤਾਰ ਧਰਨੇ ਮੁਜ਼ਾਹਰੇ ਕਰ ਰਹੇ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅੰਮ੍ਰਿਤਪਾਲ ਕੌਰ ਸੰਧੂ (ਕਨਵੀਨਰ ਵੂਮੈਨ ਸੈੱਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਨੇ ਕਿਹਾ ਕਿ ਜੇਕਰ ਸਰਕਾਰ ਆਪਣੇ ਤੁਗਲਕੀ ਫ਼ਰਮਾਨ ਨੂੰ ਵਾਪਿਸ ਨਹੀਂ ਲੈਂਦੀ ਤਾਂ ਉਸ ਨੂੰ ਆਉਣ ਵਾਲੇ ਸਮੇਂ ਵਿਚ ਇਸ ਦੇ ਭਿਆਨਕ ਸਿੱਟਿਆਂ ਦਾ ਸਾਹਮਣਾ ਕਰਨਾ ਪਵੇਗਾ। 16 ਫ਼ਰਵਰੀ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਚਾਰ ਕਾਲਜ (ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਕੈਂਟ, ਗੁਰੂ ਨਾਨਕ ਕਾਲਜ, ਫ਼ਿਰੋਜ਼ਪੁਰ ਕੈਂਟ, ਆਰ.ਐੱਸ.ਡੀ ਕਾਲਜ ਫ਼ਿਰੋਜ਼ਪੁਰ ਸ਼ਹਿਰ, ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਸ਼ਹਿਰ) ਦੇ ਅਧਿਆਪਕ ਸਰਕਾਰ ਵਿਰੁੱਧ ਰੋਸ ਰੈਲੀ ਕੱਢਣਗੇ ਅਤੇ ਆਪਣੀਆਂ ਜਾਇਜ਼ ਮੰਗਾਂ ਜਿਸ ਵਿਚ ਕਾਲਜ ਦੇ ਅਧਿਆਪਕਾਂ ਦੀ ਸੇਵਾ-ਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰ ਦਿੱਤੀ ਗਈ ਹੈ ਆਦਿ ਇਸ ਸੰਬੰਧੀ ‘ਮੰਗ-ਪੱਤਰ’ ਡਿਪਟੀ ਕਮਿਸ਼ਨਰ, ਫ਼ਿਰੋਜ਼ਪੁਰ ਨੂੰ ਸੌਂਪਣਗੇ।

ਇਸ ਰੋਸ ਧਰਨੇ ਵਿਚ ਡਾ. ਅੰਮ੍ਰਿਤਪਾਲ ਕੌਰ ਸੰਧੂ, ਮਿਸਜ਼ ਬਲਵੀਨ ਕੌਰ, ਡਾ. ਮੀਨਾਕਸ਼ੀ ਮਿੱਤਲ, ਪ੍ਰੋ. ਨਿਸ਼ਾਨ ਸਿੰਘ ਵਿਰਦੀ, ਮਿਸਜ਼. ਸਾਕਸ਼ੀ, ਮਿਸਜ਼ ਸੰਗੀਤਾ, ਨੇਹਾ ਖਾਨ, ਮੋਨਿਕਾ, ਭਾਵਨਾ, ਕਿਰਨ, ਸੰਗਮਦੀਪ, ਰਾਜਵਿੰਦਰ, ਰਮਨ, ਕੋਮਲ ਆਦਿ ਅਧਿਆਪਕ ਸਾਹਿਬਾਨ ਸ਼ਾਮਿਲ ਸਨ।

error: Content is protected !!