ਪੰਜਾਬ ‘ਚ ਬਿਜਲੀ ਸੰਕਟ: ਤਕਨੀਕੀ ਕਾਰਣਾ ਕਰਕੇ 5 ਥਰਮਲ ਪਲਾਂਟ ਹੋਏ ਬੰਦ
ਡੈਸਕ- ਗਰਮੀਆਂ ਦੀ ਆਹਟ ਦੇ ਨਾਲ ਹੀ ਪੰਜਾਬ ਚ ਬਿਜਲੀ ਦਾ ਸੰਕਟ ਸ਼ੁਰੂ ਹੋ ਗਿਆ ਹੈ । ਇਸਦਾ ਖਦਸ਼ਾ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਪਿਛਲੇ ਕਈ ਦਿਨਾਂ ਤੋਂ ਜਤਾ ਰਹੇ ਸਨ ।ਪਾਵਰਕਾਮ ਦੀ ਪ੍ਰੇਸ਼ਾਨੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ।ਇਕ ਪਾਸੇ ਰੋਪੜ ਤੇ ਤਲਵੰਡੀ ਸਾਬੋ ਪਾਵਰ ਥਰਮਲ ਪਲਾਂਟ ਦਾ 1-1 ਯੂਨਿਟ ਚਾਲੂ ਹੋਇਆ ਤਾਂ ਦੂਜੇ ਪਾਸੇ ਵੀਰਵਾਰ ਨੂੰ 270 ਮੈਗਾਵਾਟ ਸਮਰੱਥਾ ਵਾਲਾ ਜੀਵੀਕੇ ਦਾ ਇਕ ਯੂਨਿਟ ਬੰਦ ਹੋ ਗਿਆ।



ਮੌਜੂਦਾ ਸਮੇਂ 15 ਵਿਚੋਂ 5 ਯੂਨਿਟਾਂ ਤੋਂ ਉਤਪਾਦਨ ਬੰਦ ਹੋਣ ਕਾਰਨ 2050 ਮੈਗਾਵਾਟ ਬਿਜਲੀ ਘੱਟ ਪੈਦਾ ਹੋ ਰਹੀ ਹੈ ਜਿਸ ਕਾਰਨ ਪ੍ਰੇਸ਼ਾਨੀ ਵੱਧ ਗਈ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਪਾਵਰਕਾਮ ਨੇ ਔਸਤ 8 ਰੁਪਏ 99 ਪੈਸੇ ਵਿਚੋਂ 33 ਮਿਲੀਅਨ ਯੂਨਿਟ ਬਿਜਲੀ ਓਪਨ ਐਕਸਚੇਂਜ ਤੋਂ ਵੀਰਵਾਰ ਨੂੰ 30.40 ਕਰੋੜ ਰੁਪਏ ਵਿਚ ਖਰੀਦੀ।
ਮਹਿੰਗੀ ਬਿਜਲੀ ਖਰੀਦ ਸਸਤੇ ਵਿਚ ਬਿਜਲੀ ਉਪਭੋਗਤਾਵਾਂ ਨੂੰ ਦੇਣ ਨਾਲ ਪਾਵਰਕਾਮ ਦਾ ਆਰਥਿਕ ਸੰਕਟ ਵਧਦਾ ਜਾ ਰਿਹਾ ਹੈ। 16 ਫਰਵਰੀ ਨੂੰ ਬਿਜਲੀ ਦੀ ਮੰਗ 9,000 ਮੈਗਾਵਾਟ ਰਹੀ ਜੋ ਪਿਛਲੇ ਸਾਲ ਤੋਂ 2595 ਮੈਗਾਵਾਟ ਜ਼ਿਆਦਾ ਹੈ।
ਸ਼ਾਮ 5 ਵਜੇ ਤੱਕ ਸਾਰੇ ਸਰੋਤ ਪਾਵਰ ਪਲਾਂਟ ਤੋਂ 4023 ਮੈਗਾਵਾਟ ਬਿਜਲੀ ਉਤਪਾਦਨ ਹੋਇਆ। ਰੋਪੜ, ਲਹਿਰਾ ਮੁਹੱਬਤ ਤੇ ਜੀਵੀਕੇ ਥਰਮਲ ਪਲਾਂਟਾਂ ਤੋਂ ਅੱਧੇ ਤੋਂ ਵੀ ਘੱਟ ਬਿਜਲੀ ਉਤਪਾਦਨ ਹੋਣ ਦੇ ਬਾਅਦ ਕੋਲਾ ਸਟਾਕ ਸੰਤੋਖਜਨਕ ਨਹੀਂ ਹੈ।
ਜੇਕਰ ਇਹ ਪਲਾਂਟ ਕੁੱਲ ਸਮਰੱਥਾ ਨਾਲ ਚਲਾਏ ਗਏ ਤਾਂ 3 ਦਿਨ ਵਿਚ ਸਟਾਕ ਖਤਮ ਹੋ ਜਾਵੇਗਾ। ਪਾਵਰਕਾਮ ਮੈਨੇਜਮੈਂਟ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਗਰਮੀ ਦੇ ਸੀਜ਼ਨ ਤੋਂ ਪਹਿਲਾਂ ਕੋਲਾ ਸਟਾਕ ਵਧਾ ਲਵੇ।
ਤਲਵੰਡੀ ਸਾਬੋ 600 ਮੈਗਾਵਾਟ ਸਮਰੱਥਾ ਤੇ ਰੋਪੜ 210 ਮੈਗਾਵਾਟ ਸਮਰੱਥਾ, ਜੀਵੀਕੇ ਪਾਵਰ ਥਰਮਲ ਪਲਾਂਟ 270 ਮੈਗਾਵਾਟ ਸਮਰੱਥਾ, ਇਸ ਤੋਂ ਪਹਿਲਾਂ ਇਨ੍ਹਾਂ ਦੋਵੇਂ ਪਲਾਂਟਾਂ ਦੇ 1-1 ਯੂਨਿਟ ਸਣੇ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇਕ ਯੂਨਿਟ 13 ਮਈ 2022 ਤੋਂ ਖਰਾਬ ਪਿਆ ਹੈ ਜਦੋਂ ਕਿ ਰਾਜਪੁਰਾ NPL ਨੇ ਸਾਲਾਨਾ ਰਿਪੇਅਰਿੰਗ ਲਈ 1 ਯੂਨਿਟ ਬੰਦ ਕੀਤਾ ਹੋਇਆ ਹੈ।
ਜੀਵੀਕੇ ਤੇ ਤਲਵੰਡੀ ਸਾਬੋ ਪਾਵਰ ਥਰਮਲ ਪਲਾਂਟ ਦਾ ਟੈਕਨੀਕਲ ਫਾਲਟ ਹੋਣ ਕਾਰਨ ਆਏ ਦਿਨ ਬੰਦ ਹੋਣਾ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੂੰ ਇਨ੍ਹਾਂ ਥਰਮਲ ਪਲਾਂਟਾਂ ਦਾ ਰਿਵਿਊ ਕਰਕੇ ਐਕਸ਼ਨ ਲੈਣਾ ਹੋਵੇਗਾ।ਆਉਣ ਵਾਲੀ ਗਰਮੀ ਵਿਚ ਬਿਜਲੀ ਦੀ ਮੰਗ 16,000 ਮੈਗਾਵਾਟ ਦੇ ਪਾਰ ਜਾਣ ਦੀ ਉਮੀਦ ਹੈ ਜਦੋਂ ਕਿ ਮੌਜੂਦਾ ਸਮੇਂ ਸਾਡੇ ਕੋਲ ਬਿਜਲੀ ਬਹੁਤ ਘੱਟ ਹੈ।